Punjab Drug Case: ਹਾਈਕੋਰਟ ਨੇ ਬਹੁਚਰਚਿਤ ਡਰੱਗਜ਼ ਮਾਮਲੇ 'ਚ ਅਹਿਮ ਫੈਸਲਾ ਸੁਣਾਇਆ ਹੈ। ਡਰੱਗ ਮਾਮਲੇ ਵਿੱਚ ਚੌਥੀ ਸੀਲ ਕੀਤੀ ਰਿਪੋਰਟ ਨੂੰ ਨਹੀਂ ਖੋਲ੍ਹਿਆ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਇਹ ਰਿਪੋਰਟ ਸਾਬਕਾ ਡੀ.ਜੀ.ਪੀ. ਪੰਜਾਬ ਦਿਨਕਰ ਗੁਪਤਾ ਅਤੇ ਸੁਰੇਸ਼ ਅਰੋੜਾ ਦੇ ਖਿਲਾਫ਼ ਹੈ।


COMMERCIAL BREAK
SCROLL TO CONTINUE READING

ਦੱਸ ਦੇਈਏ ਕਿ ਡਰੱਗ ਦੀ ਰਿਪੋਰਟ 'ਤੇ ਹੀ ਐੱਸ.ਆਈ.ਟੀ. ਦੇ ਮੁਖੀ ਸਿਧਾਰਥ ਚਟੋਪਾਧਿਆਏ ਦੇ ਦਸਤਖ਼ਤ ਸਨ। SIT ਦੇ ਬਾਕੀ ਮੈਂਬਰਾਂ ਨੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਡਰੱਗ ਰਿਪੋਰਟ ਵਿੱਚ ਕਈ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਮ ਹੋ ਸਕਦੇ ਹਨ।


ਇਹ ਵੀ ਪੜ੍ਹੋ: Punjab News: SDM 'ਤੇ ਲੱਗੇ ਲੋਕਾਂ ਨੂੰ ਖੱਜਲ ਕਰਨ ਦੇ ਇਲਜ਼ਾਮ, ਕੁੜੀ ਨੇ ਬਣਾ ਲਈ ਵੀਡੀਓ, ਫਿਰ SDM ਨੇ ਵੀ ਦਿੱਤਾ ਜਵਾਬ

ਦੱਸ ਦੇਈਏ ਕਿ ਸੀਲਬੰਦ ਰਿਪੋਰਟ ਨਸ਼ਿਆਂ ਨਾਲ ਸਬੰਧਤ ਹੈ, ਜਿਸ ਸਬੰਧੀ ਹਾਈਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਚੌਥੀ ਰਿਪੋਰਟ ਨੂੰ ਨਹੀਂ ਖੋਲ੍ਹਿਆ ਜਾਵੇਗਾ। ਇਸ ਮਾਮਲੇ ਵਿੱਚ ਹੁਣ ਤੱਕ ਹਾਈ ਕੋਰਟ ਵਿੱਚ 3 ਰਿਪੋਰਟਾਂ ਖੁੱਲ੍ਹ ਚੁੱਕੀਆਂ ਹਨ। ਇਸ ਦੇ ਨਾਲ ਹੀ ਇੰਦਰਜੀਤ ਚੱਢਾ ਮਾਮਲੇ 'ਤੇ ਵੀ ਰੋਕ ਲਗਾ ਦਿੱਤੀ ਗਈ ਸੀ, ਜਿਸ 'ਚ ਸਿਧਾਰਥ ਚਟੋਪਾਧਿਆਏ ਦਾ ਨਾਂ ਆਉਂਦਾ ਹੈ। ਇੰਦਰਜੀਤ ਚੱਢਾ ਮਾਮਲੇ 'ਚ ਹਾਈਕੋਰਟ ਨੇ ਕਿਹਾ ਕਿ ਸਟੇਅ ਲੱਗਣ ਤੋਂ ਬਾਅਦ ਹੀ ਜਾਂਚ ਨੂੰ ਅੱਗੇ ਵਧਾਇਆ ਜਾ ਸਕਦਾ ਹੈ।