Punjab News: SDM 'ਤੇ ਲੱਗੇ ਲੋਕਾਂ ਨੂੰ ਖੱਜਲ ਕਰਨ ਦੇ ਇਲਜ਼ਾਮ, ਕੁੜੀ ਨੇ ਬਣਾ ਲਈ ਵੀਡੀਓ, ਫਿਰ SDM ਨੇ ਵੀ ਦਿੱਤਾ ਜਵਾਬ
Advertisement
Article Detail0/zeephh/zeephh1873303

Punjab News: SDM 'ਤੇ ਲੱਗੇ ਲੋਕਾਂ ਨੂੰ ਖੱਜਲ ਕਰਨ ਦੇ ਇਲਜ਼ਾਮ, ਕੁੜੀ ਨੇ ਬਣਾ ਲਈ ਵੀਡੀਓ, ਫਿਰ SDM ਨੇ ਵੀ ਦਿੱਤਾ ਜਵਾਬ

Punjab News: ਵੀਡੀਓ ਵਿੱਚ ਐਸ ਡੀ ਐਮ ਆਪਣਾ ਤਰਕ ਦੇਣ ਦੀ ਕੋਸ਼ਿਸ਼ ਕਰਦੇ ਵੀ ਨਜ਼ਰ ਆਉਂਦੇ ਹਨ ਲੇਕਿਨ ਰੂਪ ਕੌਰ ਸੰਧੂ ਐਸ ਡੀ ਐਮ ਦੀਪਕ ਭਾਟੀਆ ਨੂੰ ਲੋਕਾਂ ਨੂੰ ਸਰੇਆਮ ਖ਼ਰਾਬ ਕਰਨ ਦੇ ਆਰੋਪ ਲਗਾਉਂਦੀ ਹੈ। 

Punjab News: SDM 'ਤੇ ਲੱਗੇ ਲੋਕਾਂ ਨੂੰ ਖੱਜਲ ਕਰਨ ਦੇ ਇਲਜ਼ਾਮ, ਕੁੜੀ ਨੇ ਬਣਾ ਲਈ ਵੀਡੀਓ, ਫਿਰ SDM ਨੇ ਵੀ ਦਿੱਤਾ ਜਵਾਬ

Punjab News: ਰੂਪ ਕੌਰ ਸੰਧੂ ਨਾਮ ਦੀ ਔਰਤ ਵੱਲੋਂ ਐਸ ਡੀ ਐਮ ਖਡੂਰ ਸਹਿਬ ਦੇ ਦਫ਼ਤਰ ਵਿੱਚ ਜਾ ਕੇ ਜੰਮ ਕੇ ਹੰਗਾਮਾ ਕੀਤਾ ਜਿਸਦੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਖ਼ੂਬ ਵਾਇਰਲ ਹੋ ਰਹੀ ਹੈ। ਰੂਪ ਕੌਰ ਸੰਧੂ ਵੀਡੀਓ ਵਿੱਚ ਐਸ ਡੀ ਐਮ 'ਤੇ ਸ਼ਰੇਆਮ ਪੈਸੇ ਲੈ ਕੇ ਦੂਸਰੀ ਧਿਰ ਦਾ ਪੱਖ ਲੈਣ ਦਾ ਆਰੋਪ ਲਗਾਉਂਦਿਆਂ ਐਸ ਡੀ ਐਮ ਕੋਲੋਂ ਆਪਣੇ ਕੇਸ ਦੇ ਕਾਗਜ਼ਾਤਾਂ ਦੀ ਮੰਗ ਕਰਦੀ ਹੈ। ਵੀਡੀਓ ਵਿੱਚ ਐਸ ਡੀ ਐਮ ਆਪਣਾ ਤਰਕ ਦੇਣ ਦੀ ਕੋਸ਼ਿਸ਼ ਕਰਦੇ ਵੀ ਨਜ਼ਰ ਆਉਂਦੇ ਹਨ ਲੇਕਿਨ ਰੂਪ ਕੌਰ ਸੰਧੂ ਐਸ ਡੀ ਐਮ ਦੀਪਕ ਭਾਟੀਆ ਨੂੰ ਲੋਕਾਂ ਨੂੰ ਸਰੇਆਮ ਖ਼ਰਾਬ ਕਰਨ ਦੇ ਆਰੋਪ ਲਗਾਉਂਦੀ ਹੈ। 

ਦੂਜੇ ਪਾਸੇ ਰੂਪ ਕੌਰ ਸੰਧੂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਐਸ ਡੀ ਐਮ ਦੀਪਕ ਭਾਟੀਆ ਮੀਡੀਆ ਸਾਹਮਣੇ ਆਏ ਅਤੇ ਆਪਣੇ ਤੇ ਰੂਪ ਕੌਰ ਸੰਧੂ ਵੱਲੋਂ ਲਗਾਏ ਗਏ ਆਰੋਪਾਂ ਨੂੰ ਬੇਬੁਨਿਆਦ ਦੱਸਿਆ ਕਿਹਾ ਕਿ ਰੂਪ ਕੌਰ ਸੰਧੂ ਦਾ 145 ਦਾ ਕੋਰਟ ਕੇਸ ਉਨ੍ਹਾਂ ਪਾਸ ਚੱਲ ਰਿਹਾ ਹੈ ਉਨ੍ਹਾਂ ਦੱਸਿਆ ਕਿ ਰੂਪ ਕੌਰ ਅਤੇ ਉਨ੍ਹਾਂ ਦੀ ਮਾਤਾ ਉਨ੍ਹਾਂ ਪਾਸ ਆਏ ਸਨ।  ਐਸ ਡੀ ਐਮ ਨੇ ਦੱਸਿਆ ਕਿ ਉਕਤ ਕੇਸ ਬਾਰੇ ਉਹ ਪਹਿਲਾਂ ਹੀ ਡਿਪਟੀ ਕਮਿਸ਼ਨਰ ਨੂੰ 30/6 ਅਤੇ 18/8 ਨੂੰ ਚਿੱਠੀ ਰਾਹੀਂ ਕੇਸ ਨੂੰ ਬਦਲਣ ਬਾਰੇ ਲਿਖਿਆ ਗਿਆ ਹੈ ਕਿਉਂਕਿ ਕਿ ਰੂਪ ਕੌਰ ਸੰਧੂ ਹੋਣਾ ਵੱਲੋਂ ਉਨ੍ਹਾਂ ਦੇ ਦਫ਼ਤਰ ਨਾਲ ਬਦਸਲੂਕੀ ਕੀਤੀ ਗਈ ਸੀ ਅਤੇ ਦਫਤਰ ਵਿੱਚੋਂ ਕੇਸ ਨਾਲ ਸਬੰਧਤ ਫਾਈਲਾਂ ਚੋਰੀ ਕਰ ਲਈਆ ਗਈਆ ਸਨ ਜਿਸ ਸਬੰਧ ਵਿੱਚ ਪਹਿਲਾਂ ਹੀ ਪੁਲਿਸ ਕੋਲ ਐਫ਼ ਆਈ ਆਰ ਦਰਜ ਹੈ। 

ਇਹ ਵੀ ਪੜ੍ਹੋ: Khanna News: ਪਤੀ-ਪਤਨੀ ਨੇ ਭਾਖੜਾ ਨਹਿਰ 'ਚ ਮਾਰੀ ਛਾਲ, ਫਾਈਨਾਂਸਰ ਕਰਦਾ ਸੀ ਤੰਗ ਪ੍ਰੇਸ਼ਾਨ

ਐਸ ਡੀ ਐਮ ਦੀਪਕ ਭਾਟੀਆ ਨੇ ਦੱਸਿਆ ਕਿ ਜਦ ਉਹ ਕੱਲ ਮੁੜ ਰੂਪ ਕੌਰ ਉਨ੍ਹਾਂ ਪਾਸ ਆਈ ਤਾਂ ਉਸ ਵੱਲੋਂ ਆਉਂਦਿਆਂ ਹੀ ਮੋਬਾਈਲ ਚਾਲੂ ਕਰ ਲਿਆ ਅਤੇ ਉਨ੍ਹਾਂ ਨਾਲ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਗੱਲਬਾਤ ਸ਼ੁਰੂ ਕਰ ਦਿੱਤੀ ਗਈ ਲੇਕਿਨ ਉਨ੍ਹਾਂ ਵੱਲੋਂ ਨਮਰਤਾ ਨਾਲ ਗੱਲ ਕਰਨ ਅਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਰੂਪ ਕੌਰ ਵੱਲੋਂ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਗਈ ਐਸ ਡੀ ਐਮ ਦੀਪਕ ਭਾਟੀਆ ਨੇ ਕਿਹਾ ਕਿ ਰੂਪ ਕੌਰ ਸੰਧੂ ਵੱਲੋਂ ਉਨ੍ਹਾਂ ਦੇ ਦਫਤਰ ਵਿੱਚ ਰੋਲਾ ਰੱਪਾ ਪਾ ਕੇ ਸਰਕਾਰੀ ਕੰਮ ਨੂੰ ਰੋਕਿਆ ਗਿਆ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਬੇਇਜ਼ਤ ਕੀਤਾ ਗਿਆ ਹੈ ਜਿਸ ਦੇ ਸਬੰਧ ਵਿੱਚ ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਗਈ ਹੈ ਅਤੇ ਰੂਪ ਕੌਰ ਸੰਧੂ ਖਿਲਾਫ਼ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਅਤੇ ਕਰਮਚਾਰੀਆਂ ਨਾਲ ਬਦਸਲੂਕੀ ਕਰਨ ਪੁਲਿਸ ਨੂੰ ਸ਼ਿਕਾਇਤ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: Bathinda News:  ਗਹਿਣਾ ਕਾਰੋਬਾਰੀ ਦੇ ਘਰ ਦੇ ਬਾਹਰ ਚੱਲੀਆਂ ਗੋਲੀਆਂ, ਘਟਨਾ CCTV 'ਚ ਕੈਦ 

(ਮਨੀਸ਼ ਸ਼ਰਮਾ ਦੀ ਰਿਪੋਰਟ)

Trending news