High Court News: ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਗੁਜਰਾਤ ਤੋਂ ਬਠਿੰਡਾ ਦੀ ਰਿਫਾਇਨਰੀ ਤੱਕ ਆ ਰਹੀ ਗੈਸ ਪਾਈਪ ਲਾਈਨ ਦੇ ਮਾਮਲੇ ਦੀ ਸੁਣਵਾਈ ਹੋਈ। ਇਸ ਦੌਰਾਨ ਹਾਈ ਕੋਰਟ ਨੇ 24 ਦਸੰਬਰ ਤੱਕ ਕੰਮ ਮੁਕੰਮਲ ਕਰਨ ਲਈ ਕਿਹਾ ਹੈ। ਇਸ ਦੌਰਾਨ ਪੂਰੀ ਪੁਲਿਸ ਸੁਰੱਖਿਆ ਮੁਹੱਈਆ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ।


COMMERCIAL BREAK
SCROLL TO CONTINUE READING

ਅਦਾਲਤ ਨੇ ਪੰਜਾਬ ਸਰਕਾਰ ਨੂੰ ਸਖ਼ਤ ਆਦੇਸ਼ ਦਿੱਤੇ ਅਤੇ ਕਿਸਾਨ ਨੇਤਾਵਾਂ ਨੂੰ ਵੀ ਫਟਕਾਰ ਲਗਾਈ। ਇਸ ਦੌਰਾਨ ਅਦਾਲਤ ਨੇ ਕਿਹਾ ਕਿ 400 ਮੀਟਰ ਦੀ ਪਾਈਪ ਲਾਈਨ ਦਾ ਕੰਮ ਬਚਿਆ ਹੈ ਅਤੇ ਜਿਸ ਕਿਸਾਨ ਦੀ ਜ਼ਮਨੀ ਵਿਚੋਂ ਇਹ ਲਾਈਨ ਲੰਘਰ ਰਹੀ ਹੈ, ਜਦ ਉਸ ਕਿਸਾਨ ਨੂੰ ਕੋਈ ਇਤਰਾਜ਼ ਨਹੀਂ ਤਾਂ ਕਿਸਾਨ ਜਥੇਬੰਦੀਆਂ ਕਿਉਂ ਇਤਜ਼ਾਰ ਜ਼ਾਹਿਰ ਕਰ ਰਹੀਆਂ ਹਨ।


ਉਹ ਕੰਮ ਰੋਕਣ ਵਾਲੀਆਂ ਕੌਣ ਹੁੰਦੀਆਂ ਹਨ। ਹੁਣ ਤੱਕ ਕੰਮ ਪੂਰਾ ਨਾ ਹੋਣ ਉਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ। ਕਿਹਾ ਕਿ ਹੁਣ ਮਹਿਜ਼ ਇਕ ਹਫਤੇ ਦਾ ਕੰਮ ਬਚਿਆ ਹੈ, ਉਸ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਪੂਰਾ ਕਰਵਾਇਆ ਜਾਵੇ।


ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਦੱਸਿਆ ਕਿ 4 ਦਸੰਬਰ ਨੂੰ ਜਦ ਇਸ ਪਾਈਨ ਲਾਈਨ ਨੂੰ ਪੂਰਾ ਕਰਨ ਲਈ ਵੱਡੀ ਗਿਣਤੀ ਵਿੱਚ ਪੁਲਿਸ ਬਲ ਨੰ ਲੈ ਕੇ ਜਾਇਆ ਗਿਆ ਸੀ ਪਰ ਉਥੇ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਨੂੰ ਕੰਮ ਪੂਰਾ ਨਹੀਂ ਕਰਨ ਦਿੱਤਾ ਗਿਆ।


ਬਲਕਿ ਇਸ ਦੌਰਾਨ ਪੁਲਿਸ ਉਤੇ ਹਮਲਾ ਵੀ ਹੋਇਆ ਅਤੇ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ। ਹੁਣ ਹਾਈ ਕੋਰਟ ਨੇ ਕੜਾ ਰੁਖ਼ ਅਪਣਾਉਂਦੇ ਹੋਏ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤੇ ਹਨ ਕਿ ਹਫ਼ਤੇ ਦੇ ਅੰਦਰ ਯਾਨੀ 24 ਦਸੰਬਰ ਤੱਕ ਇਸ ਪਾਈਪ ਲਾਈਨ ਦਾ ਕੰਮ ਪੂਰਾ ਕੀਤਾ ਜਾਵੇ ਅਤੇ ਸੁਰੱਖਿਆ ਦਾ ਇਤਜ਼ਾਮ ਪੂਰਾ ਕੀਤਾ ਜਾਵੇ।