High Court News: ਹਾਈ ਕੋਰਟ ਵੱਲੋਂ ਭਗੌੜੇ ਅਮਨ ਨੂੰ ਫੜ੍ਹਨ `ਚ ਨਾਕਾਮ ਰਹੇ ਐਸਐਚਓ ਦੀ ਤਨਖ਼ਾਹ ਅਟੈਚ ਕਰਨ ਦੇ ਹੁਕਮ
High Court News: ਭਗੌੜੇ ਨੂੰ ਗ੍ਰਿਫਤਾਰ ਕਰਨ ਵਿੱਚ ਨਾਕਾਮ ਰਹੇ ਐਸਐਚਓਜ਼ ਉਪਰ ਹਾਈ ਕੋਰਟ ਨੇ ਵੱਡਾ ਐਕਸ਼ਨ ਲਿਆ ਹੈ।
High Court News: ਪੰਜਾਬ ਪੁਲਿਸ ਵਿੱਚ ਭਰਤੀ ਦੇ ਨਾਮ ਉਤੇ ਠੱਗੀ ਕਰਨ ਵਾਲੇ ਅਮਨਦੀਪ ਕੁਮਾਰ ਉਰਫ਼ ਅਮਨ ਸਕੌਡਾ ਦੀ ਅਜੇ ਤੱਕ ਗ੍ਰਿਫਤਾਰੀ ਨਾ ਹੋਣ ਉਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਖ਼ਤ ਰੁਖ ਅਖਤਿਆਰ ਕੀਤਾ ਹੈ।
ਅਮਨ ਉਸ ਸਮੇਂ ਚਰਚਾ ਵਿੱਚ ਆਇਆ ਸੀ ਜਦ ਰਸੂਖ ਦੇ ਦਮ ਉਤੇ ਜ਼ਿਲ੍ਹਿਆਂ ਵਿੱਚ ਐਸਐਸਪੀ ਤੋਂ ਲੈ ਕੇ ਥਾਣਿਆਂ ਵਿੱਚ ਇੰਸਪੈਕਟਰ ਤੱਕ ਦੇ ਪੈਸੇ ਲੈ ਕੇ ਪੋਸਟਿੰਗ ਕਰਵਾਉਣ ਦੀ ਅਧਿਕਾਰੀਆਂ ਨਾਲ ਗੱਲਬਾਤ ਦੀ ਉਸ ਦੀ ਨਵੀਂ ਆਡਿਓ ਵਾਇਰਲ ਹੋਈ ਸੀ।
ਆਡਿਓ ਵਿੱਚ ਉਹ ਕਿਸੇ ਪੁਲਿਸ ਇੰਸਪੈਕਟਰ ਨਾਲ ਪੋਸਟਿੰਗ ਨੂੰ ਲੈ ਕੇ ਗੱਲ ਕਰ ਰਿਹਾ ਹੈ। ਜਸਟਿਸ ਹਰਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਜਿਥੇ ਕਿਤੇ ਵੀ ਅਮਨ ਖਿਲਾਫ ਜਾਂਚ ਵਿਚਾਰ ਅਧੀਨ ਹੈ ਅਤੇ ਉਸ ਨੂੰ ਭਗੌੜਾ ਐਲਾਨ ਕੀਤਾ ਗਿਆ ਹੈ।
ਅਜਿਹੇ ਵਿੱਚ ਸਾਰੇ ਪੁਲਿਸ ਸਟੇਸ਼ਨ ਦੇ ਥਾਣਾ ਇੰਚਾਰਜਾਂ (ਐਸਐਚਓ) ਦੀ ਸੈਲਰੀ ਅਟੈਚ ਕਰ ਦਿੱਤੀ ਜਾਵੇ। ਹਾਈ ਕੋਰਟ ਨੇ 2 ਹਫ਼ਤੇ ਵਿੱਚ ਇਨ੍ਹਾਂ ਆਦੇਸ਼ਾਂ ਨੂੰ ਲਾਗੂ ਕੀਤੇ ਜਾਣ ਉਤੇ ਰਿਪੋਰਟ ਦੇਣ ਦੇ ਹੁਕਮ ਦਿੱਤੇ ਹਨ। ਸੁਣਵਾਈ ਦੌਰਾਨ ਹਾਈ ਕੋਰਟ ਨੇ ਕਿਹਾ ਕਿ ਨਵੰਬਰ ਮਹੀਨੇ ਵਿੱਚ ਸੁਣਵਾਈ ਦੌਰਾਨ ਫਾਜ਼ਿਲਕਾ ਦੇ ਐਸਐਸਪੀ ਨੇ ਅਮਨ ਨੂੰ ਗ੍ਰਿਫਤਾਰ ਕਰਨ ਲਈ ਹਾਈ ਕੋਰਟ ਤੋਂ 4 ਹਫ਼ਤੇ ਦਾ ਸਮਾਂ ਦਿੱਤਾ ਜਾਣ ਦੀ ਮੰਗ ਕੀਤੀ।
ਇਹ ਸਮਾਂ ਵੀ ਪੂਰਾ ਹੋ ਗਿਆ ਹੈ ਪਰ ਜਵਾਬੀ ਕਾਰਵਾਈ ਵਿੱਚ ਮੁਲਜ਼ਮ ਨੂੰ ਕਾਬੂ ਨਹੀਂ ਕੀਤਾ ਜਾ ਰਿਹਾ ਹੈ। ਅਜਿਹੇ ਵਿੱਚ ਜਿਥੇ-ਜਿਥੇ ਅਮਨ ਖਿਲਾਫ਼ ਜਾਂਚ ਵਿਚਾਰ ਅਧੀਨ ਹੈ ਜਾਂ ਉਸ ਨੂੰ ਭਗੌੜਾ ਐਲਾਨਿਆ ਗਿਆ ਹੈ, ਉਥੇ ਦੇ ਐਸਐਚਓ ਦੀ ਸੈਲਰੀ ਅਟੈਚ ਕੀਤੀ ਜਾਵੇ।
ਸਟੇਟਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਨ ਖਿਲਾਫ਼ ਸਭ ਤੋਂ ਜ਼ਿਆਦਾ 18 ਮਾਮਲੇ ਫਾਜ਼ਿਲਕਾ ਵਿੱਚ ਦਰਜ ਹਨ। ਇਨ੍ਹਾਂ ਵਿਚੋਂ 9 ਮਾਮਲਿਆਂ ਵਿੱਚ ਅਦਾਲਤ ਉਸ ਨੂੰ ਭਗੌੜਾ ਐਲਾਨ ਚੁੱਕੀ ਹੈ। 6 ਮਾਮਲਿਆਂ ਵਿੱਚ ਜਾਂਚ ਜਾਰੀ ਹੈ। ਫਿਰੋਜ਼ਪੁਰ ਵਿੱਚ 8 ਮਾਮਲੇ ਦਰਜ ਹਨ।
7 ਵਿੱਚ ਜਾਂਚ ਜਾਰੀ ਹੈ। ਮੋਗਾ ਵਿੱਚ 3 ਮਾਮਲੇ ਦਰਜ ਹਨ। 2 ਵਿੱਚ ਜਾਂਚ ਜਾਰੀ ਹੈ। ਪਟਿਆਲਾ ਵਿੱਚ 2 ਮਾਮਲੇ ਦਰਜ ਹਨ ਤੇ ਇੱਕ ਵਿੱਚ ਜਾਂਚ ਜਾਰੀ ਹੈ। ਐਸਏਐਸ ਨਗਰ ਅਤੇ ਫ਼ਤਿਹਗੜ੍ਹ ਸਾਹਿਬ ਵਿੱਚ ਇੱਕ-ਇੱਕ ਮਾਮਲਾ ਦਰਜ ਹੈ।
ਇਹ ਵੀ ਪੜ੍ਹੋ : Punjab Vigilance Bureau: ਵਿਜੀਲੈਂਸ ਜਾਂਚ ਤੋਂ ਪਹਿਲਾਂ ਪਾਵਰਕਾਮ ਦੀ ਫਾਈਲ ਗੁੰਮ, ਥਰਮਲ ਪਲਾਂਟ ਦੀ ਪਹਿਲੀ ਬੋਲੀ ਦਸਤਾਵੇਜ਼ ਗਾਇਬ