Himanshi Khurana engagement news: ਇੰਨੀਂ ਦਿਨੀਂ ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਸੁਰਖੀਆਂ 'ਚ ਹੈ। ਹਿਮਾਂਸ਼ੀ ਨੇ ‘ਬਿੱਗ ਬੌਸ 13’ ਤੋਂ ਬਾਅਦ ਪੂਰੇ ਭਾਰਤ ਵਿੱਚ ਆਪਣਾ ਨਾਮ ਬਣਾਇਆ ਹੈ ਅਤੇ ਹੁਣ ਜਦੋਂ ਵੀ ਹਿਮਾਂਸ਼ੀ ਵੱਲੋਂ ਸੋਸ਼ਲ ਮੀਡੀਆ 'ਤੇ ਕੋਈ ਵੀ ਪੋਸਟ ਸਾਂਝੀ ਕੀਤੀ ਜਾਂਦੀ ਹੈ ਤਾਂ ਉਹ ਕੁਝ ਹੀ ਸਮੇਂ ਵਿੱਚ ਵਾਇਰਲ ਹੋ ਜਾਂਦੀ ਹੈ। 


COMMERCIAL BREAK
SCROLL TO CONTINUE READING

ਹਾਲ ਹੀ ਵਿੱਚ ਹਿਮਾਂਸ਼ੀ ਖੁਰਾਣਾ ਵੱਲੋਂ ਦਿਲ ਟੁੱਟਣ ਵਾਲੀਆਂ ਕੁੱਝ ਸ਼ਾਇਰੀਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਸਨ। ਇਸ ਤੋਂ ਬਾਅਦ ਉਸ ਦੇ ਪ੍ਰਸ਼ੰਸਕਾਂ ਨੂੰ ਲੱਗਿਆ ਸੀ ਕਿ ਕੀਤੇ ਹਿਮਾਂਸ਼ੀ ਦਾ ਬਰੇਕਅੱਪ ਤਾਂ ਨਹੀਂ ਹੋ ਗਿਆ। ਇਸ ਦੌਰਾਨ ਹਿਮਾਂਸ਼ੀ ਖੁਰਾਣਾ ਵੱਲੋਂ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਕਰਕੇ ਉਹ ਮੁੜ ਚਰਚਾ ਦਾ ਵਿਸ਼ਾ ਬਣ ਰਹੀ ਹੈ।


ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਸਟੋਰੀ ਸਾਂਝੀ ਕੀਤੀ ਜਿਸ ਨੂੰ ਦੇਖ ਉਸ ਬਾਰੇ ਇੱਕ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਇਸ ਤਸਵੀਰ ਵਿੱਚ ਹਿਮਾਂਸ਼ੀ ਦੇ ਖੱਬੇ ਹੱਥ 'ਚ ਡਾਇੰਮਡ ਦੀ ਅੰਗੂਠੀ ਨਜ਼ਰ ਆ ਰਹੀ ਹੈ। ਹਿਮਾਂਸ਼ੀ ਵੱਲੋਂ ਇਕੱਲੇ ਆਪਣੇ ਹੱਥ ਦੀ ਤਸਵੀਰ ਸਾਂਝੀ ਕੀਤੀ ਗਈ ਹੈ ਅਤੇ ਨਾਲ ਹੀ ਇੱਕ ਰੋਮਾਂਟਿਕ ਸ਼ਾਇਰੀ ਲਿਖੀ ਗਈ ਹੈ। 


ਹਿਮਾਂਸ਼ੀ ਨੇ ਲਿਖਿਆ, “ਇੱਕ ਮੁੰਦਰੀ ਨਿਸ਼ਾਨੀ ਉਹ ਐਸੀ ਦੇ ਗਿਆ, ਪਾਗਲ ਆਪਣੇ ਹਿੱਸੇ ਦਾ ਪਿਆਰ ਵੀ ਲੈ ਗਿਆ। ਉਸ ਕਿਹਾ ਯਾਦ ਆਊਂਗਾ ਮੁੜ ਦੇਖ ਕੇ। ਉਹ ਅਨਜਾਨਾ ਸੀ ਦੇਹ ਮੇਰੀ ਠੰਢੀ ਹੋ ਗਈ ਰੂਹ ਵੀ ਨਾਲ ਲੈ ਗਿਆ। ਐਚਕੇ (ਹਿਮਾਂਸ਼ੀ ਖੁਰਾਣਾ)।”


ਹਿਮਾਂਸ਼ੀ ਦੀ ਇਸ ਪੋਸਟ ਤੋਂ ਉਸ ਦੇ ਪ੍ਰਸ਼ੰਸਕਾਂ ਨੂੰ ਲੱਗ ਰਿਹਾ ਹੈ ਕਿ ਸ਼ਾਇਦ ਉਸ ਦੀ ਮੰਗਣੀ ਹੋ ਗਈ ਹੈ। ਦੱਸ ਦਈਏ ਕਿ ਹਿਮਾਂਸ਼ੀ ਦੀਆਂ ਪੁਰਾਣੀਆਂ ਤਸਵੀਰਾਂ ਵਿੱਚ ਉਸ ਦੀ ਉਂਗਲ ‘ਚ ਅਗੂੰਠੀ ਨਜ਼ਰ ਨਹੀਂ ਆਉਂਦੀ। ਦੱਸਣਯੋਗ ਹੈ ਕਿ ਹਿਮਾਂਸ਼ੀ ਵੱਲੋਂ ਹੁਣ ਤੱਕ ਕੋਈ ਖੁਲਾਸਾ ਨਹੀਂ ਕੀਤਾ ਗਿਆ।  


ਹੋਰ ਪੜ੍ਹੋ: ਰਾਘਵ ਚੱਢਾ ਨੇ ਪਾਰਲੀਮੈਂਟ ‘ਚ ਚੁੱਕਿਆ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦਾ ਮੁੱਦਾ


ਇਸ ਕਰਕੇ ਹਾਲੇ ਪੁਸ਼ਟੀ ਹੋਣੀ ਬਾਕੀ ਹੈ ਕਿ ਉਸ ਦੀ ਮੰਗਣੀ ਆਸਿਮ ਰਿਆਜ਼ ਨਾਲ ਹੋਈ ਹੈ ਜਾਂ ਫਿਰ ਕਿਸੇ ਹੋਰ ਨਾਲ ਜਾਂ ਕੀਤੇ ਮੰਗਣੀ ਹੋਈ ਹੀ ਨਹੀਂ। ਇਸ ਲਈ Himanshi Khurana ਦੀ engagement ਦੀ news ਦੀ ਫ਼ਿਲਹਾਲ ਪੁਸ਼ਟੀ ਨਹੀਂ ਹੋ ਸਕਦੀ।  


ਹੋਰ ਪੜ੍ਹੋ: ਪੰਜਾਬ ਸਰਕਾਰ ਵਲੋਂ ਆਰਥਿਕ ਤੌਰ ’ਤੇ ਕਮਜ਼ੋਰ ਬੱਚਿਆਂ ਨੂੰ 2,000 ਰੁਪਏ ਪ੍ਰਤੀ ਮਹੀਨਾ ਦੀ ਮਦਦ