Sukhwinder Singh Sukhu Oath Ceremony news: ਨਾਦੌਣ ਵਿਧਾਨ ਸਭਾ ਤੋਂ ਚੌਥੀ ਵਾਰ ਵਿਧਾਇਕ ਜਿੱਤੇ ਸੁਖਵਿੰਦਰ ਸਿੰਘ ਸੁੱਖੂ ਨੂੰ ਹਿਮਾਚਲ ਪ੍ਰਦੇਸ਼ ਦਾ ਨਵਾਂ ਮੁੱਖ ਮੰਤਰੀ ਐਲਾਨ ਦਿੱਤਾ ਗਿਆ ਹੈ। ਕਿਹਾ ਜਾ ਰਿਹਾ ਕਿ ਮਰਹੂਮ ਵੀਰਭੱਦਰ ਸਿੰਘ ਦੇ ਪਤਨੀ ਪ੍ਰਤਿਭਾ ਸਿੰਘ ਦੀ CM ਅਹੁਦੇ ਲਈ ਦਾਅਵੇਦਾਰੀ ਮੰਨੀ ਜਾ ਰਹੀ ਸੀ ਪਰ ਅਜਿਹਾ ਨਹੀਂ ਹੋਇਆ। ਕਾਂਗਰਸੀ ਆਗੂ ਸੁਖਵਿੰਦਰ ਸਿੰਘ ਸੁੱਖੂ ਅੱਜ (ਐਤਵਾਰ) ਸ਼ਿਮਲਾ ਵਿੱਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਪਤਨੀ ਅਤੇ ਹਿਮਾਚਲ ਕਾਂਗਰਸ ਦੀ ਮੁਖੀ ਪ੍ਰਤਿਭਾ ਸਿੰਘ, ਮੁਕੇਸ਼ ਅਗਨੀਹੋਤਰੀ ਅਤੇ ਕਈ ਦਿੱਗਜ਼ ਕਾਂਗਰਸੀ ਆਗੂ ਸੀਐਮ ਬਣਨ ਦੀ ਦੌੜ ਵਿੱਚ ਸਨ ਪਰ ਹਾਈਕਮਾਂਡ ਨੇ ਸੁਖਵਿੰਦਰ ਸਿੰਘ ਸੁੱਖੂ ਦੇ ਨਾਂ 'ਤੇ ਮੋਹਰ ਲਗਾ ਕੇ ਉਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਦੀ ਕਮਾਨ ਸੌਂਪ ਦਿੱਤੀ ਹੈ। 


COMMERCIAL BREAK
SCROLL TO CONTINUE READING

ਹਿਮਾਚਲ ਦੇ 15ਵੇਂ ਮੁੱਖ ਮੰਤਰੀ ਸੁੱਖੂ ਦਾ ਜਨਮ (Sukhwinder Singh Sukhu) ਹਮੀਰਪੁਰ ਜ਼ਿਲ੍ਹੇ ਦੇ ਹਲਕਾ ਨਾਦੌਣ ਤਹਿਤ ਪਿੰਡ ਸੇਰਾ ’ਚ 26 ਮਾਰਚ, 1964 ਨੂੰ ਹੋਇਆ। ਸੁੱਖੂ ਦੇ ਪਿਤਾ ਹਿਮਚਾਲ ਪਰਿਵਹਨ ਨਿਗਮ, ਸ਼ਿਮਲਾ ’ਚ ਬਤੌਰ ਡਰਾਈਵਰ ਸਨ ਅਤੇ ਮਾਤਾ ਸੰਸਾਰ ਦੇਵੀ ਘੇਰੂਲ ਔਰਤ ਹੈ। ਹੋਰ ਜੇਕਰ ਗੱਲ ਕਰੀਏ ਤਾਂ ਸੁੱਖੂ ਨੂੰ ਹਿਮਾਚਲ ਦੀ ਰਾਜਨੀਤੀ ’ਚ ਹਮੇਸ਼ਾ ਕਾਂਗਰਸੀ ਆਗੂ ਵਿਦਿਆ ਸਟੋਕਸ (Vidya Stokes) ਦਾ ਸਮਰਥਕ ਅਤੇ ਰਾਜਾ ਵੀਰਭੱਦਰ ਸਿੰਘ ਦੇ ਵਿਰੋਧੀ ਗਰੁੱਪ ਦਾ ਮੰਨਿਆ ਜਾਂਦਾ ਰਿਹਾ ਹੈ।


ਸਾਲ 2003, 2007, 2017 ਅਤੇ ਇਸ ਵਾਰ 2022 ’ਚ ਚੌਥੀ ਵਾਰ ਵਿਧਾਇਕ ਬਣੇ ਹਨ। ਹਾਲਾਂਕਿ ਮੁੱਖ ਮੰਤਰੀ ਦੇ ਅਹੁਦੇ ਲਈ ਸੁੱਖੂ ਦਾ ਨਾਮ ਐਲਾਨ ਹੋਣ ਤੋਂ ਪਹਿਲਾਂ ਉਹ ਮੀਡੀਆ ਸਾਹਮਣੇ ਇਹ ਹੀ ਬਿਆਨ ਦੇ ਰਹੇ ਸਨ ਕਿ ਹਾਈਕਮਾਨ ਦਾ ਫ਼ੈਸਲਾ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ। ਇਸ ਵਿਚਕਾਰ ਚੌਥੀ ਵਾਰ ਵਿਧਾਇਕ ਜਿੱਤੇ ਸੁਖਵਿੰਦਰ ਸਿੰਘ ਸੁੱਖੂ ਨੂੰ ਹਿਮਾਚਲ ਪ੍ਰਦੇਸ਼ ਦਾ ਨਵਾਂ ਮੁੱਖ ਮੰਤਰੀ ਐਲਾਨ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹੁਣ ਸਹੁੰ ਚੁੱਕ ਸਮਾਗਮ (Sukhwinder Singh Sukhu Oath Ceremony) ਐਤਵਾਰ ਨੂੰ ਸਵੇਰੇ 11 ਵਜੇ ਹੋਵੇਗਾ। 


ਇਹ ਵੀ ਪੜ੍ਹੋ: Who is Sukhvinder Singh Sukhu: ਜਾਣੋ, ਹਿਮਾਚਲ ਦੇ ਨਵੇਂ ਮੁੱਖ ਮੰਤਰੀ ਸੁੱਖਵਿੰਦਰ ਸਿੰਘ ਸੁੱਖੂ ਬਾਰੇ


ਗੌਰਤਲਬ ਹੈ ਕਿ ਕਿਹਾ ਜਾ ਰਿਹਾ ਹੈ ਸੁਖਵਿੰਦਰ ਸਿੰਘ ਸੁੱਖੂ ਨੂੰ ਸੱਤਾ ਸੌਂਪਣਾ ਵੀ ਕਾਂਗਰਸ ਨੂੰ ਪਰਿਵਾਰਵਾਦ ਦੇ ਦੋਸ਼ ਤੋਂ ਬਚਾਉਂਦਾ ਹੈ। ਜੇਕਰ ਕਾਂਗਰਸ ਹਾਈਕਮਾਂਡ ਨੇ ਵੀਰਭੱਦਰ ਸਿੰਘ ਦੀ ਪਤਨੀ ਪ੍ਰਤਿਭਾ ਸਿੰਘ ਨੂੰ ਹਿਮਾਚਲ ਦਾ ਮੁੱਖ ਮੰਤਰੀ ਬਣਾਇਆ ਹੁੰਦਾ ਤਾਂ ਕਾਂਗਰਸ 'ਤੇ ਪਰਿਵਾਰਵਾਦ ਦਾ ਸਮਰਥਨ ਕਰਨ ਦੇ ਦੋਸ਼ ਲੱਗ ਸਕਦੇ ਸਨ ਪਰ ਕਾਂਗਰਸ ਨੇ ਹੁਣ ਪ੍ਰਤਿਭਾ ਸਿੰਘ ਨੂੰ ਪਾਰਟੀ ਸੰਗਠਨ ਤੱਕ ਸੀਮਤ ਕਰ ਦਿੱਤਾ ਹੈ, ਉਹ ਸੂਬਾ ਪ੍ਰਧਾਨ ਬਣ ਕੇ ਸੂਬੇ ਵਿਚ ਸੰਗਠਨ ਨੂੰ ਮਜ਼ਬੂਤ ​​ਕਰਨ ਲਈ ਕੰਮ ਕਰਨਗੇ।