Who is Sukhvinder Singh Sukhu: ਜਾਣੋ, ਹਿਮਾਚਲ ਦੇ ਨਵੇਂ ਮੁੱਖ ਮੰਤਰੀ ਸੁੱਖਵਿੰਦਰ ਸਿੰਘ ਸੁੱਖੂ ਬਾਰੇ
topStories0hindi1480344

Who is Sukhvinder Singh Sukhu: ਜਾਣੋ, ਹਿਮਾਚਲ ਦੇ ਨਵੇਂ ਮੁੱਖ ਮੰਤਰੀ ਸੁੱਖਵਿੰਦਰ ਸਿੰਘ ਸੁੱਖੂ ਬਾਰੇ

ਸੁੱਖੂ ਨੂੰ ਹਿਮਾਚਲ ਦੀ ਰਾਜਨੀਤੀ ’ਚ ਹਮੇਸ਼ਾ ਕਾਂਗਰਸੀ ਆਗੂ ਵਿਦਿਆ ਸਟੋਕਸ (Vidya Stokes) ਦਾ ਸਮਰਥਕ ਅਤੇ ਰਾਜਾ ਵੀਰਭੱਦਰ ਸਿੰਘ ਦੇ ਵਿਰੋਧੀ ਗਰੁੱਪ ਦਾ ਮੰਨਿਆ ਜਾਂਦਾ ਰਿਹਾ ਹੈ। 

Who is Sukhvinder Singh Sukhu: ਜਾਣੋ, ਹਿਮਾਚਲ ਦੇ ਨਵੇਂ ਮੁੱਖ ਮੰਤਰੀ ਸੁੱਖਵਿੰਦਰ ਸਿੰਘ ਸੁੱਖੂ ਬਾਰੇ

Who is Himachal Pradesh New CM: ਨਾਦੌਣ ਵਿਧਾਨ ਸਭਾ ਤੋਂ ਚੌਥੀ ਵਾਰ ਵਿਧਾਇਕ ਜਿੱਤੇ ਸੁਖਵਿੰਦਰ ਸਿੰਘ ਸੁੱਖੂ ਨੂੰ ਹਿਮਾਚਲ ਪ੍ਰਦੇਸ਼ ਦਾ ਨਵਾਂ ਮੁੱਖ ਮੰਤਰੀ ਐਲਾਨ ਦਿੱਤਾ ਗਿਆ ਹੈ। ਹਾਲਾਂਕਿ ਮਰਹੂਮ ਵੀਰਭੱਦਰ ਸਿੰਘ ਦੇ ਪਤਨੀ ਪ੍ਰਤਿਭਾ ਸਿੰਘ ਦੀ CM ਅਹੁਦੇ ਲਈ ਦਾਅਵੇਦਾਰੀ ਮੰਨੀ ਜਾ ਰਹੀ ਸੀ, ਪਰ ਅਜਿਹਾ ਨਹੀਂ ਹੋਇਆ।  

CM ਸੁੱਖੂ ਦੇ ਪਰਿਵਾਰਕ ਜੀਵਨ ’ਤੇ ਇੱਕ ਝਾਤ
ਹਿਮਾਚਲ ਦੇ 15ਵੇਂ ਮੁੱਖ ਮੰਤਰੀ ਸੁੱਖੂ ਦਾ ਜਨਮ ਹਮੀਰਪੁਰ ਜ਼ਿਲ੍ਹੇ ਦੇ ਹਲਕਾ ਨਾਦੌਣ ਤਹਿਤ ਪਿੰਡ ਸੇਰਾ ’ਚ 26 ਮਾਰਚ, 1964 ਨੂੰ ਹੋਇਆ। ਸੁੱਖੂ ਦੇ ਪਿਤਾ ਹਿਮਚਾਲ ਪਰਿਵਹਨ ਨਿਗਮ, ਸ਼ਿਮਲਾ ’ਚ ਬਤੌਰ ਡਰਾਈਵਰ ਸਨ ਅਤੇ ਮਾਤਾ ਸੰਸਾਰ ਦੇਵੀ ਘੇਰੂਲ ਔਰਤ ਹੈ। 

CM ਸੁੱਖੂ ਦੇ ਸਿਆਸੀ ਜੀਵਨ ’ਤੇ ਇੱਕ ਝਾਤ
ਸੁੱਖੂ ਨੂੰ ਹਿਮਾਚਲ ਦੀ ਰਾਜਨੀਤੀ ’ਚ ਹਮੇਸ਼ਾ ਕਾਂਗਰਸੀ ਆਗੂ ਵਿਦਿਆ ਸਟੋਕਸ (Vidya Stokes) ਦਾ ਸਮਰਥਕ ਅਤੇ ਰਾਜਾ ਵੀਰਭੱਦਰ ਸਿੰਘ ਦੇ ਵਿਰੋਧੀ ਗਰੁੱਪ ਦਾ ਮੰਨਿਆ ਜਾਂਦਾ ਰਿਹਾ ਹੈ। ਸੁੱਖੂ ਆਪਣੇ ਚਾਰ ਭੈਣ-ਭਰਾਵਾਂ ’ਚੋਂ ਦੂਜੇ ਨੰਬਰ ’ਤੇ ਆਉਂਦੇ ਹਨ, ਉਨ੍ਹਾਂ ਕਾਂਗਰਸ ਦੇ ਵਿਦਿਆਰਥੀ ਵਿੰਗ ਐੱਨ. ਐੱਸ. ਯੂ. ਆਈ. (NSUI)  ਵਿੰਗ ਦੇ ਪ੍ਰਧਾਨ ਵਜੋਂ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ। 
1988 ਤੋਂ 1995 ਤੱਕ ਉਹ ਐੱਨ. ਐੱਸ. ਯੂ. ਆਈ. ਦੇ ਪ੍ਰਧਾਨ ਰਹੇ ਅਤੇ ਬਾਅਦ ’ਚ ਕਾਂਗਰਸ ਯੁਵਾ ਇਕਾਈ ਦਾ ਪ੍ਰਧਾਨ ਥਾਪਿਆ ਗਿਆ। 2013 ਤੋਂ 2019 ਤੱਕ ਹਿਮਾਚਲ ਪ੍ਰਦੇਸ਼ ਦੇ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲੀ।

ਦੱਸ ਦੇਈਏ ਕਿ ਸੁਖਵਿੰਦਰ ਸਿੰਘ ਸੁੱਖੂ ਸਾਲ 1992 ਅਤੇ 2002 ਦੌਰਾਨ ਨਗਰ ਨਿਗਮ, ਸ਼ਿਮਲਾ ਦੇ 2 ਵਾਰ ਕੌਂਸਲਰ ਵੀ ਚੁਣ ਗਏ ਸਨ। ਯੁਵਾ ਕਾਂਗਰਸ ’ਚ ਆਪਣੇ ਕਾਰਜਕਾਲ ਤੋਂ ਬਾਅਦ ਸਾਲ 2008 ’ਚ ਹਿਮਾਚਲ ਕਾਂਗਰਸ ਇਕਾਈ ਦੇ ਸੂਬਾ ਪ੍ਰਧਾਨ ਬਣੇ। 

ਸੁੱਖੂ ਦੀ ਯੋਗਤਾ ਬਾਰੇ ਜਾਣਕਾਰੀ 
ਜੇਕਰ ਪੜ੍ਹਾਈ ਬਾਰੇ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਜੀ. ਐੱਸ. ਐੱਸ. ਐੱਸ. ਕਸੁਮਪਟੀ, ਸ਼ਿਮਲਾ ਤੋਂ ਸਕੂਲੀ ਸਿੱਖਿਆ ਪ੍ਰਾਪਤ ਕੀਤੀ ਹੈ। ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਤੋਂ ਉਨ੍ਹਾਂ ਡਿਗਰੀ ਹਾਸਲ ਕੀਤੀ ਅਤੇ ਇੱਥੇ ਹੀ ਉਨ੍ਹਾਂ ਐੱਲ. ਐੱਲ. ਬੀ. (LLB)  ਦੀ ਪੜ੍ਹਾਈ ਕੀਤੀ। ਵਕਾਲਤ ਦੀ ਡਿਗਰੀ ਹਾਸਲ ਕਰਨ ਉਪਰੰਤ ਸੁੱਖੂ ਨੇ ਯੂਨੀਵਰਸਿਟੀ ਦੀਆਂ ਚੋਣਾਂ ਰਾਹੀਂ ਸਿਆਸਤ ’ਚ ਪੈਰ ਰੱਖਿਆ ਤੇ ਤਕਰੀਬਨ 9 ਸਾਲ ਉਹ ਕਾਂਗਰਸ ਦੀ ਐੱਨ. ਐੱਸ. ਯੂ. ਆਈ. (NSUI)  ਵਿੰਗ ਦੇ ਪ੍ਰਧਾਨ ਰਹੇ। 

10 ਸਾਲ ਕਾਂਗਰਸ ਦੀ ਯੁਵਾ ਇਕਾਈ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਉਨ੍ਹਾਂ ਹਮੀਰਪੁਰ ਜ਼ਿਲ੍ਹੇ ਦੇ ਨਾਦੌਣ ਵਿਧਾਨ ਸਭਾ ਖੇਤਰ ਤੋਂ ਚੋਣ ਜਿੱਤ ਕੇ ਪਹਿਲੀ ਵਾਰ ਵਿਧਾਇਕ ਬਣੇ।  

ਜਿਲ੍ਹਾ ਹਮੀਰਪੁਰ ਨੂੰ ਕੀਤਾ 'ਭਾਜਪਾ ਮੁਕਤ'
ਦੱਸ ਦੇਈਏ ਕਿ ਜਿਲ੍ਹਾ ਹਮੀਰਪੁਰ ਉਨ੍ਹਾਂ ਦਾ ਗ੍ਰਹਿ ਜ਼ਿਲ੍ਹਾ ਪੈਂਦਾ ਹੈ। ਇਸ ਵਾਰ ਉਨ੍ਹਾਂ ਦੇ ਗ੍ਰਹਿ ਜ਼ਿਲ੍ਹੇ ’ਚ ਵਿਧਾਨ ਸਭਾ ਦੀਆਂ 5 ਸੀਟਾਂ ’ਚੋਂ 4 ਕਾਂਗਰਸ ਦੀ ਝੋਲੀ ’ਚ ਆਈਆਂ ਹਨ ਅਤੇ 1 ਸੀਟ ਅਜ਼ਾਦ ਉਮੀਦਵਾਰ ਦੇ ਖਾਤੇ ਗਈ ਹੈ। ਜਿਸਦਾ ਸਿੱਧਾ ਸਿੱਧਾ ਮਤਲਬ ਹੈ ਕਿ ਉਨ੍ਹਾਂ ਹਮੀਰਪੁਰ ਜ਼ਿਲ੍ਹੇ ਨੂੰ ਭਾਜਪਾ ਮੁਕਤ ਕਰ ਦਿੱਤਾ ਹੈ। 

ਅੰਦਰਖਾਤੇ ਸੁੱਖੂ ਨੇ ਲਗਾ ਰੱਖੀ ਸੀ ਫ਼ੀਲਡਿੰਗ    
ਸਾਲ 2003, 2007, 2017 ਅਤੇ ਇਸ ਵਾਰ 2022 ’ਚ ਚੌਥੀ ਵਾਰ ਵਿਧਾਇਕ ਬਣੇ ਹਨ। ਹਾਲਾਂਕਿ ਮੁੱਖ ਮੰਤਰੀ ਦੇ ਅਹੁਦੇ ਲਈ ਸੁੱਖੂ ਦਾ ਨਾਮ ਐਲਾਨ ਹੋਣ ਤੋਂ ਪਹਿਲਾਂ ਉਹ ਮੀਡੀਆ ਸਾਹਮਣੇ ਇਹ ਹੀ ਬਿਆਨ ਦੇ ਰਹੇ ਸਨ ਕਿ ਹਾਈਕਮਾਨ ਦਾ ਫ਼ੈਸਲਾ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ। ਪਰ ਜਾਣਕਾਰ ਦੱਸ ਰਹੇ ਹਨ ਕਿ ਅੰਦਰ ਖਾਤੇ ਉਨ੍ਹਾਂ ਆਪਣੇ ਲਈ ਫ਼ੀਲਡਿੰਗ ਲਗਾਉਣ ’ਚ ਕੋਈ ਕਸਰ ਨਹੀਂ ਛੱਡੀ ਸੀ। 

 

Trending news