ਕਦੇ ਪਿੱਠ `ਚ, ਕਦੇ ਹੱਥਾਂ-ਪੈਰਾਂ ਵਿੱਚ ਹੋਵੇ ਦਰਦ ਮਹਿਸੂਸ ਤਾਂ ਅਪਣਾਓ ਇਹ ਘਰ ਦੇ ਘਰੇਲੂ ਨੁਸਖ਼ੇ
Body Pain Home Remedies: ਸਰਦੀ ਦਾ ਮੌਸਮ ਸ਼ੁਰੂ ਹੁੰਦੇ ਸਰੀਰ ਵਿਚ ਦਰਦਾਂ ਹੋਣੀਆਂ ਸ਼ੁਰੂ ਹੋ ਗਈਆਂ ਹਨ। ਇਸ ਤੋਂ ਬਹੁਤ ਜ਼ਿਆਦਾ ਲੋਕ ਅਕਸਰ ਪ੍ਰੇਸ਼ਾਨ ਅਤੇ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਦਾ ਸਹਾਰਾ ਵੀ ਲੈਂਦੇ ਪਰ ਅੱਜ ਤੁਹਾਨੂੰ ਕੁਝ ਘਰ ਦੇ ਨੁਕਸੇ ਦੱਸਣਾ ਚਾਹੁੰਦੇ ਹਨ ਜਿਸ ਨਾਲ ਤੁਹਾਡੀ ਸਿਹਤ ਇੱਕਦਮ ਠੀਕ ਹੋ ਜਾਵੇਗੀ ਅਤੇ ਬਾਡੀ ਨੂੰ ਆਰਾਮ ਮਿਲੇਗਾ।
Home Remedies for Body Pain: ਠੰਡ ਦੌਰਾਨ ਜਾ ਮੌਸਮ ਦੇ ਬਦਲਾਵ ਹੋਣ ਕਰਕੇ ਘਰ ਵਿਚ ਦਾਦਾ ਦਾਦੀ ਜਾਂ ਬਜ਼ੁਰਗ ਵਿਅਕਤੀਆਂ ਦੇ ਸਰੀਰ ਵਿਚ ਦਰਦਾਂ ਅਕਸਰ ਵੇਖਣ ਨੂੰ ਮਿਲਦੀਆਂ ਹਨ ਪਰ ਅੱਜ ਦੇ ਸਮੇਂ ਵਿਚ ਯੁਵਾ ਪੀੜੀ ਵੀ ਇਸ ਸ਼੍ਰੇਣੀ ਵਿਚ ਆ ਗਏ ਹਨ। ਨੌਜਵਾਨਾਂ ਦੇ ਵੀ ਹੁਣ ਹੱਥਾਂ ਪੈਰਾਂ ਵਿਚ ਦਰਦ ਜ਼ਿਆਦਾ ਹੋਣ ਲੱਗ ਪਈ ਹੈ ਜਿਸਦਾ ਦਾ ਮੁੱਖ ਕਾਰਨ ਹੈ ਲਾਈਫ ਸਟਾਈਲ ਚੰਗਾ ਨਾ ਹੋਣਾ ਹੈ। ਮਾਹਿਰਾਂ ਦੇ ਮੁਤਾਬਕ ਅੱਜਕਲ੍ਹ ਦੀ ਪੀੜੀ ਖਾਣ- ਪੀਣ ਵੱਲ ਧਿਆਨ ਨਹੀ ਦਿੰਦੀ ਜਿਸ ਨਾਲ ਇਹ ਸਾਰੀਆਂ ਬਿਮਾਰਿਆਂ ਉਨ੍ਹਾਂ ਨੂੰ ਜਕੜ ਲੈਂਦੀਆਂ ਹਨ।
ਅੱਜ ਦੇ ਅਡਵਾਂਸ ਟੈਕਨੋਲੋਜੀ ਵਾਲੇ ਸਮੇਂ ਵਿਚ ਨੌਜਵਾਨ ਪੀੜੀ ਵਿਚ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਦਰਦ ਮਹਿਸੂਸ ਹੋਣਾ ਇੱਕ ਆਮ ਸਮੱਸਿਆ ਹੈ। ਕਈ ਵਾਰ ਮੌਸਮ ਦੇ ਬਦਲਣ ਨਾਲ ਸਿਹਤ ਵਿਗੜ ਜਾਂਦੀ ਹੈ, ਕਈ ਵਾਰ ਲੰਬੇ ਸਮੇਂ ਤੱਕ ਇੱਕੋ ਸਥਿਤੀ ਵਿੱਚ ਬੈਠੇ ਰਹਿਣ ਕਾਰਨ ਹੱਥਾਂ, ਪੈਰਾਂ, ਗਰਦਨ, ਪਿੱਠ ਜਾਂ ਸਰੀਰ ਦੇ ਕਿਸੇ ਹੋਰ ਹਿੱਸੇ ਵਿੱਚ ਦਰਦ ਹੋਣ ਲੱਗਦੀ ਹੈ। ਇਸ ਦੇ ਨਾਲ ਹੀ ਤਣਾਅ ਅਤੇ ਲੋੜੀਂਦਾ ਆਰਾਮ ਨਾ ਕਰਨ ਕਾਰਨ ਇਹ ਸਮੱਸਿਆ ਵਧ ਸਕਦੀ ਹੈ। ਮਾਹਿਰਾਂ ਦੇ ਮੁਤਾਬਕ ਅਜਿਹੀ ਸਥਿਤੀ ਵਿੱਚ, ਕੁਝ ਘਰੇਲੂ ਉਪਾਅ ਹਨ ਜੋ ਸਰੀਰ ਦੇ ਇਸ ਦਰਦ ਨੂੰ ਦੂਰ ਕਰਨ ਵਿੱਚ ਚੰਗਾ (Home Remedies for Body Pain) ਪ੍ਰਭਾਵ ਦਿਖਾ ਸਕਦੇ ਹਨ।
ਘਿਓ ਖਾਓ
ਜੇਕਰ ਤੁਸੀਂ ਗਠੀਏ ਤੋਂ ਪੀੜਤ ਹੋ ਜਾਂ ਇਸ ਕਾਰਨ ਸਰੀਰ ਵਿੱਚ ਨਮੀ ਦੀ ਕਮੀ ਹੋ ਜਾਂਦੀ ਹੈ, ਜਿਸ ਕਾਰਨ ਜੋੜਾਂ ਵਿੱਚ ਮੁਲਾਇਮਤਾ ਘੱਟ ਹੋ ਜਾਂਦੀ ਹੈ। ਅਜਿਹੇ 'ਚ ਜੋੜਾਂ ਦੀ ਮੁਲਾਇਮਤਾ ਬਣਾਈ ਰੱਖਣ ਲਈ ਘਿਓ ਜਾਂ ਜੈਤੂਨ ਦੇ ਤੇਲ ਦੀ ਵਰਤੋਂ ਕਰੋ। ਇਸ ਤੋਂ ਤੁਹਾਨੂੰ ਕਾਫੀ ਫਾਇਦਾ ਮਿਲ ਸਕਦਾ ਹੈ।
ਮਾਲਸ਼
ਸਰੀਰ 'ਚ ਦਰਦ ਹੋਣ 'ਤੇ ਮਸਾਜ ਸਭ ਤੋਂ ਪਹਿਲਾਂ ਦਿਮਾਗ 'ਚ ਆਉਂਦਾ ਹੈ ਅਤੇ ਇਹ ਕੁਝ ਹੱਦ ਤੱਕ ਸਹੀ ਵੀ ਹੈ ਕਿਉਂਕਿ ਇਸ ਦਾ ਅਸਰ ਵੀ ਤੇਜ਼ੀ ਨਾਲ ਦਿਖਾਈ ਦਿੰਦਾ ਹੈ। ਇਹ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਆਰਾਮ ਦੇਣ ਵਿੱਚ ਮਦਦ ਕਰਦਾ ਹੈ ਜਿਸ ਨਾਲ ਦਰਦ ਤੋਂ ਰਾਹਤ ਮਿਲਦੀ ਹੈ। ਕਿਸੇ ਵੀ ਤੇਲ ਨੂੰ ਹਲਕਾ ਗਰਮ ਕਰਕੇ ਸਰੀਰ ਦੀ ਮਾਲਿਸ਼ ਕਰੋ ਜਾਂ ਕਰਵਾ ਲਓ।
ਹਲਦੀ
ਹਲਦੀ ਵਾਲਾ ਦੁੱਧ ਵੀ ਦਰਦ ਤੋਂ ਰਾਹਤ ਦਿਵਾਉਣ ਵਿਚ ਘੱਟ ਅਸਰਦਾਰ ਨਹੀਂ ਹੈ। ਇਸ ਦੇ ਔਸ਼ਧੀ ਗੁਣ ਅੰਦਰੂਨੀ ਤੌਰ 'ਤੇ ਆਪਣਾ ਪ੍ਰਭਾਵ ਦਿਖਾਉਂਦੇ ਹਨ ਅਤੇ ਦਰਦ ਤੋਂ ਰਾਹਤ ਦਿੰਦੇ ਹਨ।
ਇਹ ਵੀ ਪੜ੍ਹੋ: Earthquake in Nashik: ਨਾਸਿਕ 'ਚ ਮਹਿਸੂਸ ਕੀਤੇ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ ਤੀਬਰਤਾ 3.6
ਅਦਰਕ
ਸਰੀਰ ਦੇ ਦਰਦ ਵਿੱਚ ਅਦਰਕ ਦਾ ਸੇਵਨ ਕਰਨਾ ਵੀ ਇੱਕ ਚੰਗਾ ਸੁਝਾਵ ਹੈ। ਇਸ 'ਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟ ਕਈ ਤਰ੍ਹਾਂ ਦੇ ਦਰਦ ਤੋਂ ਰਾਹਤ ਦਿੰਦੇ ਹਨ। ਇਸ ਨੂੰ ਕੱਚਾ ਵੀ ਖਾਧਾ ਜਾ ਸਕਦਾ ਹੈ ਜਾਂ ਫਿਰ ਗਰਮ ਪਾਣੀ 'ਚ ਅਦਰਕ ਦੇ ਟੁਕੜਿਆਂ ਨੂੰ ਮਿਲਾ ਕੇ ਚਾਹ ਬਣਾਉਣਾ ਵੀ ਫਾਇਦੇਮੰਦ ਹੁੰਦਾ ਹੈ।