Earthquake in Nashik: ਭੂਚਾਲ ਦੇ ਝਟਕੇ ਸਵੇਰੇ 4.04 ਵਜੇ ਦੇ ਕਰੀਬ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 3.6 ਮਾਪੀ ਗਈ ਹੈ।
Trending Photos
Earthquake in Nashik: ਦੇਸ਼ ਵਿਦੇਸ਼ ਵਿਚ ਆਏ ਦਿਨ ਭੁਚਾਲ ਨਾਲ ਜੁੜੀਆਂ ਖ਼ਬਰਾਂ ਵੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ। ਅਜਿਹੇ ਵਿਚ ਹੁਣ ਲੋਕਾਂ ਵਿਚ ਵੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਵਿਚਾਲੇ ਅੱਜ ਤਾਜਾ ਮਾਮਲਾ ਮਹਾਰਾਸ਼ਟਰ ਦੇ ਨਾਸਿਕ ਤੋਂ ਸਾਹਮਣੇ ਆਇਆ ਜਿਥੇ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਗੱਲ ਕਰੀਏ ਜੇਕਰ ਰਿਕਟਰ ਪੈਮਾਨੇ ਦੀ ਤਾਂ ਭੂਚਾਲ ਦੀ ਤੀਬਰਤਾ 3.6 ਮਾਪੀ ਗਈ। ਭੂਚਾਲ ਵਿਗਿਆਨ ਦੇ ਰਾਸ਼ਟਰੀ ਕੇਂਦਰ ਨੇ ਦੱਸਿਆ ਕਿ ਨਾਸਿਕ ਤੋਂ 89 ਕਿਲੋਮੀਟਰ ਪੱਛਮ ਵੱਲ ਅੱਜ ਤੜਕੇ 4.4 ਵਜੇ ਦੇ ਕਰੀਬ 3.6 ਤੀਬਰਤਾ ਦਾ ਭੂਚਾਲ ਆਇਆ। ਉਨ੍ਹਾਂ ਦੱਸਿਆ ਕਿ ਭੂਚਾਲ ਦੀ ਡੂੰਘਾਈ ਜ਼ਮੀਨ ਤੋਂ 5 ਕਿਲੋਮੀਟਰ ਹੇਠਾਂ ਸੀ।
ਇਨ੍ਹਾਂ ਹੀ ਹੀ ਅੱਜ ਅਰੁਣਾਚਲ ਪ੍ਰਦੇਸ਼ (Earthquake in Arunachal Pradesh) ਵਿੱਚ ਸਵੇਰੇ 7:01 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 3.8 ਮਾਪੀ ਗਈ। ਭੂਚਾਲ ਦੀ ਡੂੰਘਾਈ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ। ਭੂਚਾਲ ਅਰੁਣਾਚਲ ਪ੍ਰਦੇਸ਼ ਦੇ ਬਾਸਰ ਤੋਂ 58 ਕਿਲੋਮੀਟਰ ਉੱਤਰ-ਪੱਛਮ-ਉੱਤਰ ਵਿੱਚ ਆਇਆ।
An earthquake of magnitude 3.6 occurred 89km West of Nashik, Maharashtra at around 04:04am today. The depth of the earthquake was 5 km below the ground: National Center for Seismology pic.twitter.com/ULIdOrtiRN
— ANI (@ANI) November 22, 2022
ਇਹ ਵੀ ਪੜ੍ਹੋ: Urfi Boldest New Video: ਉਰਫੀ ਜਾਵੇਦ ਫਿਰ ਤੋਂ ਹੋਈ ਟਾਪਲੈੱਸ, ਬਿਨਾਂ ਕੱਪੜਿਆਂ ਦੇ ਕੈਮਰੇ ਦੇ ਸਾਹਮਣੇ ਦਿੱਤੇ ਪੋਜ਼
ਗੌਰਤਲਬ ਹੈ ਕਿ ਬੀਤੇ ਦਿਨੀ ਇੰਡੋਨੇਸ਼ੀਆ (Earthquake in indonesi ) ਦੇ ਮੁੱਖ ਟਾਪੂ ਜਾਵਾ 'ਤੇ ਆਏ ਭੂਚਾਲ ਕਾਰਨ ਮੌਤਾਂ ਗਿਣਤੀ 162 ਹੋ ਗਈ ਹੈ ਅਤੇ 700 ਤੋਂ ਵੱਧ ਲੋਕ ਜ਼ਖਮੀ ਹੋਏ ਸਨ। ਕਈ ਲੋਕ ਅਜੇ ਵੀ ਲਾਪਤਾ ਹਨ। ਭੂਚਾਲ ਤੋਂ ਬਾਅਦ ਹੋਈ ਤਬਾਹੀ ਤੋਂ ਸਥਾਨਕ ਲੋਕ ਸਹਿਮੇ ਹੋਏ ਹਨ। ਆਏ ਦਿਨ ਦੇਸ਼ ਅਤੇ ਦੁਨੀਆ 'ਚ ਇਕ ਤੋਂ ਬਾਅਦ ਇਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਣ ਦੀ ਖ਼ਬਰਾਂ ਸਾਹਮਣੇ ਆ ਰਹੀਆਂ ਪਰ ਇੰਡੋਨੇਸ਼ੀਆ ਵਿਚ ਭੂਚਾਲ ਨੇ ਤਬਾਹੀ ਮੈਚ ਦਿੱਤੀ ਹੈ ਜਿਸ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ।
ਕਿਉਂ ਆਉਂਦਾ ਹੈ ਭੂਚਾਲ
ਜੇਕਰ ਰਿਪੋਰਟਾਂ ਅਤੇ ਵਿਗਿਆਨ ਦੀ ਗੱਲ ਕਰੀਏ ਤਾਂ ਭੁਚਾਲ ਸਤ੍ਹਾਂ ਤੋਂ ਹੇਠਾਂ ਹੋਣ ਵਾਲੀ ਹਲਚਲ ਕਾਰਨ ਹੁੰਦਾ ਹੈ। ਦੱਸ ਦੇਈਏ ਕਿ ਕਿਹਾ ਜਾਂਦਾ ਹੈ ਕਿ ਧਰਤੀ 7 ਪਲੇਟਾਂ ਨਾਲ ਬਣਦੀ ਹੈ। ਜਦੋ ਧਰਤੀ ਘੁੰਮਦੀ ਹੈ ਕਿ ਉਸਨੂੰ ਟੈਕਟੋਨਿਕ ਕਹਿੰਦੇ ਹਨ ਤੇ ਜਦੋ ਟੈਕਟੋਨਿਕ ਪਲੇਟਾਂ ਵਿਚ ਅਚਾਨਕ ਹਿਲਜੁਲ ਹੁੰਦੀ ਹੈ। ਪਲੇਟਾਂ ਜਿੱਥੇ ਟਕਰਾਉਂਦੀਆਂ ਹਨ, ਉੱਥੇ ਫਾਲਟ ਲਾਈਨ ਨਾਮੀ ਫ੍ਰੈਕਚਰ ਹੁੰਦਾ ਹੈ। ਪਲੇਟਾਂ ਦੇ ਟੈਕਟੋਨਿਕ ਵਿਚ ਸਿਫ਼ਤ ਹੋਣ ਨਾਲ ਭੁਚਾਲ ਦੇ ਝਟਕੇ ਮਹਿਸੂਸ ਹੁੰਦੇ ਹਨ।