Honey bees attacked on Groom's Car: ਜੇਕਰ ਕਾਰ ਨੂੰ ਖੁਸ਼ਬੂਦਾਰ ਫੁੱਲਾਂ ਨਾਲ ਸਜਾ ਵਹੁਟੀ ਲੈਣ ਜਾ ਰਹੇ ਹੋ ਤਾਂ ਸਾਵਧਾਨ ਰਹੋ, ਤੁਹਾਡੇ ’ਤੇ ਮੱਧੂ ਮੁੱਖੀਆਂ ਹਮਲਾ ਕਰ ਸਕਦੀਆਂ ਹਨ। 


COMMERCIAL BREAK
SCROLL TO CONTINUE READING


ਅਜਿਹਾ ਹੀ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਵਿਆਹ ਲਈ ਜਾ ਰਹੀ ਬਰਾਤ ’ਤੇ ਮੱਧੂ ਮੁੱਖੀਆਂ ਨੇ ਹਮਲਾ ਕਰ ਦਿੱਤਾ, ਇਸ ਹਮਲੇ ’ਚ ਲਾੜ੍ਹੇ ਸਮੇਤ 7 ਵਿਅਕਤੀ ਜਖ਼ਮੀ ਹੋ ਗਏ। 



ਵਿਆਹ ਤੋਂ ਪਹਿਲਾਂ ਪਹੁੰਚੇ ਹਸਪਤਾਲ
ਦਾਤਾਰਪੁਰ ਦੇ ਨਾਲ ਲੱਗਦੇ ਪਿੰਡ ਦੇਪੁਰ ਤੋਂ ਜਗਦੀਸ਼ ਸਿੰਘ ਦੇ ਪੁੱਤਰ ਦੀ ਬਰਾਤ ਜ਼ਿਲ੍ਹਾ ਕਾਂਗੜਾ ਦੇ ਪਿੰਡ ਉਲੈਹੜੀਆਂ ਜਾ ਰਹੀ ਸੀ। ਹਾਲੇ ਬਰਾਤ ਮੁਕੇਰੀਆਂ ਹਾਈਡਲ ਨਹਿਰ ਦੇ ਨਾਲ ਬਣੀ ਸੜਕ ’ਤੇ ਕੁਝ ਦੂਰ ਹੀ ਪਹੁੰਚੀ ਸੀ ਕਿ ਅਚਾਨਕ ਫੁੱਲਾਂ ਵਾਲੀ ਕਾਰ ਦਾ ਸਾਹਮਣਾ ਮੱਧੂ ਮੁੱਖੀਆਂ ਦੇ ਝੁੰਡ ਨਾਲ ਹੋ ਗਿਆ।


 
ਸ਼ੀਸੇ ਖੁਲ੍ਹੇ ਹੋਣ ਕਾਰਨ ਕਾਰ ’ਚ ਦਾਖ਼ਲ ਹੋ ਗਈਆਂ ਮੱਧੂ ਮੱਖੀਆਂ
ਫੇਰ ਕੀ ਸੀ ਮੱਧੂ ਮੱਖੀਆਂ ਦੇ ਪੂਰੇ ਝੁੰਡ ਨੇ ਕਾਰ ’ਤੇ ਹਮਲਾ ਕਰ ਦਿੱਤਾ, ਸ਼ੀਸ਼ੇ ਖੁਲ੍ਹੇ ਹੋਣ ਕਾਰਨ ਮੱਖੀਆਂ ਅੰਦਰ ਵੜ ਗਈਆਂ। ਕਾਰ ਸਵਾਰ ਲਾੜ੍ਹੇ ਸਣੇ 7 ਲੋਕਾਂ ਨੂੰ ਮੱਧੂ ਮੁੱਖੀਆਂ ਨੇ ਬੁਰੀ ਤਰ੍ਹਾਂ ਡੰਗ ਦਿੱਤਾ, ਸਾਰੇ ਜਖ਼ਮੀਆਂ ਨੂੰ ਇਲਾਜ ਲਈ ਹਾਜ਼ੀਪੁਰ ਦੇ ਪੀ. ਐੱਚ. ਸੀ. (PHC) ਪਹੁੰਚਾਇਆ ਗਿਆ। ਇਲਾਜ ਤੋਂ ਬਾਅਦ ਹਸਪਤਾਲ ਤੋਂ ਬਰਾਤ ਰਵਾਨਾ ਹੋਈ। 



ਕਾਰ ’ਚ ਲਾੜੇ ਸਣੇ 7 ਜਣੇ ਸਨ ਸਵਾਰ
ਜਿਸ ਕਾਰ ’ਤੇ ਮੱਧੂ ਮੁੱਖੀਆਂ ਨੇ ਹਮਲਾ ਕੀਤਾ, ਉਸ ’ਚ ਲਾੜ੍ਹੇ ਜਸਬੀਰ ਸਮੇਤ ਉਸਦੀਆਂ ਭੈਣਾਂ ਕਿਰਨ, ਨੇਹਾ, ਪੂਜਾ ਅਤੇ ਉਨ੍ਹਾਂ ਦੇ ਬੱਚੇ ਰਿਸ਼ੀ, ਪਰੀ ਅਤੇ ਜਾਨਵੀ ਸਵਾਰ ਸਨ। ਰਾਹਗੀਰਾਂ ਨੇ ਬਹੁਤ ਮਸ਼ਕਲ ਨਾਲ ਬੱਚਿਆਂ, ਔਰਤਾਂ  ਅਤੇ ਲਾੜੇ ਨੂੰ ਕਾਰ ਚੋਂ ਬਾਹਰ ਕੱਢਿਆ। ਜਿਸ ਤੋਂ ਬਾਅਦ ਪਿੱਛੇ ਆ ਰਹੀ ਬਰਾਤ ਦੀਆਂ ਗੱਡੀਆਂ ’ਚ ਬਿਠਾਕੇ ਸਾਰਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ।  


ਇਹ ਵੀ ਪੜ੍ਹੋ: ਸੋਸ਼ਲ ਮੀਡੀਆ ’ਤੇ ਕੁਝ ਲੋਕਾਂ ਨੂੰ ਰਾਤ ਨੂੰ ਮੁੱਖ ਮੰਤਰੀ ਬਦਲ ਕੇ ਸੋਣ ਦੀ ਆਦਤ ਹੋ ਗਈ ਹੈ: ਮਨੋਹਰ ਲਾਲ ਖੱਟਰ