ਸੋਸ਼ਲ ਮੀਡੀਆ ’ਤੇ ਕੁਝ ਲੋਕਾਂ ਨੂੰ ਰਾਤ ਨੂੰ ਮੁੱਖ ਮੰਤਰੀ ਬਦਲ ਕੇ ਸੋਣ ਦੀ ਆਦਤ ਹੋ ਗਈ ਹੈ: ਮਨੋਹਰ ਲਾਲ ਖੱਟਰ
Advertisement
Article Detail0/zeephh/zeephh1482334

ਸੋਸ਼ਲ ਮੀਡੀਆ ’ਤੇ ਕੁਝ ਲੋਕਾਂ ਨੂੰ ਰਾਤ ਨੂੰ ਮੁੱਖ ਮੰਤਰੀ ਬਦਲ ਕੇ ਸੋਣ ਦੀ ਆਦਤ ਹੋ ਗਈ ਹੈ: ਮਨੋਹਰ ਲਾਲ ਖੱਟਰ

ਹਿਮਾਚਲ ’ਚ ਸੱਤਾ ਬਦਲਣ ਤੋਂ ਬਾਅਦ ਹੁਣ ਹਰਿਆਣਾ ’ਚ ਵੀ ਮੁੱਖ ਮੰਤਰੀ ਬਦਲਣ ਦੀਆਂ ਅਟਕਲਾਂ ਚੱਲ ਰਹੀਆਂ ਹਨ। ਇਸ ਅਫ਼ਵਾਹ ’ਤੇ ਹੁਣ ਖ਼ੁਦ CM ਮਨੋਹਰ ਲਾਲ ਖੱਟਰ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।  CM ਖੱਟਰ ਨੇ ਕਿਹਾ ਕਿ ਕੁਝ ਲੋਕਾਂ ਨੂੰ ਸੋਸ਼ਲ ਮੀਡੀਆ ’ਤੇ ਰੋਜ਼ ਰਾਤ ਨੂੰ ਮੁੱਖ ਮੰਤਰੀ ਬਦਲ ਕੇ ਸੋਣ ਦੀ ਆਦਤ ਹੋ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ

ਸੋਸ਼ਲ ਮੀਡੀਆ ’ਤੇ ਕੁਝ ਲੋਕਾਂ ਨੂੰ ਰਾਤ ਨੂੰ ਮੁੱਖ ਮੰਤਰੀ ਬਦਲ ਕੇ ਸੋਣ ਦੀ ਆਦਤ ਹੋ ਗਈ ਹੈ: ਮਨੋਹਰ ਲਾਲ ਖੱਟਰ

Haryana News: ਹਿਮਾਚਲ ’ਚ ਸੱਤਾ ਬਦਲਣ ਤੋਂ ਬਾਅਦ ਹੁਣ ਹਰਿਆਣਾ ’ਚ ਵੀ ਮੁੱਖ ਮੰਤਰੀ ਬਦਲਣ ਦੀਆਂ ਅਟਕਲਾਂ ਚੱਲ ਰਹੀਆਂ ਹਨ। ਇਸ ਅਫ਼ਵਾਹ ’ਤੇ ਹੁਣ ਖ਼ੁਦ CM ਮਨੋਹਰ ਲਾਲ ਖੱਟਰ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। 

CM ਖੱਟਰ ਨੇ ਕਿਹਾ ਕਿ ਕੁਝ ਲੋਕਾਂ ਨੂੰ ਸੋਸ਼ਲ ਮੀਡੀਆ ’ਤੇ ਰੋਜ਼ ਰਾਤ ਨੂੰ ਮੁੱਖ ਮੰਤਰੀ ਬਦਲ ਕੇ ਸੋਣ ਦੀ ਆਦਤ ਹੋ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਵੇਂ ਮੁੱਖ ਮੰਤਰੀ ਬਦਲੇ ਜਾਂ ਨਾ ਬਦਲੇ, ਭਾਜਪਾ ਦਾ ਮੁੱਖ ਟੀਚਾ ਲੋਕਾਂ ਦੇ ਕੰਮ ਕਰਨਾ ਹੈ। ਇਹ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਅਤੇ ਮੈਨੀਫ਼ੈਸਟੋ ਦਾ ਹਿੱਸਾ ਹੈ। 

ਇਸ ਦੌਰਾਨ ਉਨ੍ਹਾਂ ਵਿਰੋਧੀ ਧਿਰਾਂ ’ਤੇ ਚੁਟਕੀ ਲੈਂਦਿਆਂ ਕਿਹਾ ਕਿ, ਜੋ ਲੋਕ ਆਪਣੇ ਕੰਮ ਤੋਂ ਥੱਕ ਗਏ ਹਨ, ਉਹ ਮੇਰੇ ਕੋਲ ਆ ਜਾਣ, ਮੈਂ ਉਨ੍ਹਾਂ ਨੂੰ ਹੋਰ ਕੰਮ ਦੱਸ ਦਿਆਂਗਾ।

ਮੁੱਖ ਮੰਤਰੀ ਕਰਨਾਲ ਦੇ ਇੱਕ ਪ੍ਰੋਗਰਾਮ ’ਚ ਸ਼ਿਰਕਤ ਕਰਨ ਪਹੁੰਚੇ ਸਨ। ਲੀਡਰਸ਼ਿਪ ’ਚ ਬਦਲਾਅ ਬਾਰੇ ਸਪੱਸ਼ਟੀਕਰਣ ਦਿੰਦਿਆ ਕਿਹਾ ਕਿ ਭਾਜਪਾ ਦੇ ਆਗੂ ਅਹੁਦੇ ਲਈ ਕੰਮ ਨਹੀਂ ਕਰਦੇ। 

ਉਨ੍ਹਾਂ ਕਿਹਾ ਕਿ ਭਾਜਪਾ ਤੋਂ ਆਉਣ ਵਾਲਾ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਹਮੇਸ਼ਾ ਲੋਕਾਂ ਦੇ ਹਿੱਤ ’ਚ ਕੰਮ ਕਰੇਗਾ। ਸੋਸ਼ਲ ਮੀਡੀਆ ’ਤੋ ਜੋ ਚੱਲ ਰਿਹਾ ਹੈ, ਉਸਦੇ ਅਧਾਰ ’ਤੇ ਫ਼ੈਸਲੇ ਨਹੀਂ ਲਏ ਜਾਂਦੇ।

ਸੀਐੱਮ ਖੱਟਰ (Manohar Lal Khattar) ਨੇ ਵਿਰੋਧੀ ਧਿਰਾਂ ’ਤੇ ਅਜਿਹੀਆਂ ਅਫ਼ਵਾਹਾਂ ਫੈਲਾਉਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ’ਚ ਕੋਈ ਕਮੀ ਨਜ਼ਰ ਨਹੀਂ ਆਉਂਦੀ ਤਾਂ ਮੁੱਖ ਮੰਤਰੀ ਬਦਲਣ ਵਰਗੀਆਂ ਅਫ਼ਵਾਹਾਂ ਫੈਲਾਉਂਦੇ ਹਨ। "ਸੋਸ਼ਲ ਮੀਡੀਆ ’ਤੇ ਜੋ ਚੱਲ ਰਿਹਾ ਹੈ, ਉਸਦੇ ਅਧਾਰ ’ਤੇ ਮੁੱਖ ਮੰਤਰੀ ਬਦਲਣ ਵਰਗੇ ਮਹੱਤਵਪੂਰਣ ਫ਼ੈਸਲੇ ਨਹੀਂ ਲਏ ਜਾਂਦੇ।"

ਵੇਖੋ, ਮੁੱਖ ਮੰਤਰੀ ਬਦਲੇ ਜਾਣ ਦੇ ਮੁੱਦੇ ’ਚ CM ਮਨੋਹਰ ਲਾਲ ਖੱਟਰ ਨੂੰ ਵਿਰੋਧੀਆਂ ਨੂੰ ਕੀ ਦਿੱਤਾ ਜਵਾਬ?

 

 

 

Trending news