Ludhiana News: ਟਰਬਨ ਟਰੈਵਲਰ ਦੇ ਨਾਂ ਨਾਲ ਮਸ਼ਹੂਰ ਅਮਰਜੀਤ ਸਿੰਘ ਦਾ ਕੀਤਾ ਸਨਮਾਨ
Ludhiana News: ਟਰਬਨ ਟਰੈਵਲਰ ਦੇ ਨਾਂ ਨਾਲ ਮਸ਼ਹੂਰ ਅਮਰਜੀਤ ਸਿੰਘ ਤੇ ਉਨ੍ਹਾਂ ਦੀ ਪਤਨੀ ਧਰਮ ਪਤਨੀ ਬੀਬੀ ਗੁਰਸ਼ਰਨ ਕੌਰ ਦਾ ਲੁਧਿਆਣਾ ਦੇ ਗੁਰਦੁਆਰਾ ਬਾਬਾ ਦੀਪ ਸਿੰਘ ਵਿੱਚ ਪੁੱਜਣ ਉਤੇ ਸਨਮਾਨ ਕੀਤਾ ਗਿਆ।
Ludhiana News: ਪਿਛਲੇ ਕੁਝ ਸਾਲਾਂ ਤੋਂ 10 ਗੁਰੂ ਸਾਹਿਬਾਨਾਂ ਵੱਲੋਂ ਮਨੁੱਖਤਾ ਦੇ ਭਲੇ ਲਈ ਦਿੱਤੇ ਗਏ ਉਪਦੇਸ਼ ਅਤੇ ਰਚੀ ਗਈ ਗੁਰਬਾਣੀ ਦਾ ਪ੍ਰਚਾਰ ਕਰਨ ਵਾਲਾ ਬਜ਼ੁਰਗ ਜੋੜਾ ਅਮਰਜੀਤ ਸਿੰਘ ਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਗੁਰਸ਼ਰਨ ਕੌਰ ਹੁਣ ਤੱਕ ਅਨੇਕਾਂ ਹੀ ਦੇਸ਼ਾਂ ਦੀ ਯਾਤਰਾ ਕਰ ਚੁੱਕਾ ਹੈ ਅਤੇ ਇਸੇ ਸੰਦਰਭ ਵਿਚ ਉਕਤ ਜੋੜਾ ਲੁਧਿਆਣਾ ਪੁੱਜਾ।
ਟਰਬਨ ਟਰੈਵਲਰ ਦੇ ਨਾਂ ਨਾਲ ਮਸ਼ਹੂਰ ਅਮਰਜੀਤ ਸਿੰਘ ਤੇ ਉਨ੍ਹਾਂ ਦੀ ਪਤਨੀ ਧਰਮ ਪਤਨੀ ਬੀਬੀ ਗੁਰਸ਼ਰਨ ਕੌਰ ਦਾ ਲੁਧਿਆਣਾ ਦੇ ਗੁਰਦੁਆਰਾ ਬਾਬਾ ਦੀਪ ਸਿੰਘ ਵਿੱਚ ਪੁੱਜਣ ਉਤੇ ਸਨਮਾਨ ਕੀਤਾ ਗਿਆ। ਇਹ ਸਿੱਖ ਜੋੜਾ ਹੁਣ ਤੱਕ 185000 ਕਿਲੋ ਮੀਟਰ ਤੱਕ ਅਨੇਕਾਂ ਹੀ ਦੇਸ਼ਾਂ ਦੀ ਆਪਣੀ ਗੱਡੀ ਉਤੇ ਯਾਤਰਾ ਕਰ ਚੁੱਕਾ ਹੈ। ਅਮਰਜੀਤ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ 1000 ਦਿਨਾਂ ਵਿੱਚ 200 ਦੇਸ਼ਾਂ ਦੀ ਆਪਣੀ ਗੱਡੀ ਉਤੇ ਹੀ ਯਾਤਰਾ ਕਰਨਗੇ।
ਉਨ੍ਹਾਂ ਨੇ ਦੱਸਿਆ ਕਿ ਉਹ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਉਹ ਹਰ ਦੇਸ਼ ਦਾ ਸਭਿਆਚਾਰ,ਬੋਲੀ, ਖਾਣਾ, ਸੰਗੀਤ ਆਦਿ ਬਾਰੇ ਜਾਣਨਾ ਚਾਹੁੰਦੇ ਹਨ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਵੀ ਸਫ਼ਰ ਕਰਦੀ ਹੈ। 1979 ਵਿੱਚ ਇੱਕ ਵਿਦੇਸ਼ੀ ਤੋਂ ਪ੍ਰਭਾਵਿਤ ਹੋ ਮੋਟਰਸਾਈਕਲ ਰਾਹੀਂ ਸਫ਼ਰ ਕਰ ਚਾਹੁੰਦੇ ਸਨ ਪਰ ਪਰਿਵਾਰਕ ਮੈਂਬਰਾਂ ਨੇ ਇਜਾਜ਼ਤ ਨਹੀਂ ਦਿੱਤੀ ਸੀ। ਹੁਣ ਤਕਰੀਬਨ 40 ਬਾਅਦ ਪੂਰਾ ਇੱਛਾ ਆਪਣੀ ਇੱਛਾ ਪੂਰੀ ਕਰ ਰਹੇ ਹਨ।
ਉਨ੍ਹਾਂ ਨੇ ਦੱਸਿਆ ਕਿ ਪੂਰੀ ਦੁਨੀਆ ਘੁੰਮਣਾ ਹੈ ਉਨ੍ਹਾਂ ਦਾ ਸੁਪਨਾ ਹੈ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਮਰਜੀਤ ਸਿੰਘ ਟਿੱਕਾ ਨੇ ਕਿਹਾ ਕਿ ਸੰਗਤ ਵੱਲੋਂ ਅਮਰਜੀਤ ਸਿੰਘ ਤੇ ਉਨ੍ਹਾਂ ਦੇ ਪਤਨੀ ਦਾ ਸਨਮਾਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀ ਯਾਤਰਾ ਵਾਲੇ ਸਥਾਨ ਉਤੇ ਇਨ੍ਹਾਂ ਨੇ ਆਪਣੀ ਪਹਿਲੀ ਯਾਤਰਾ ਕੀਤੀ ਸੀ ਅਤੇ ਦੂਜੀ ਯਾਤਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਥਾਨ ਤੋਂ ਸ਼ੁਰੂ ਕਰਨਗੇ।
ਇਹ ਵੀ ਪੜ੍ਹੋ : Punjab's Colonel Manpreet Singh Cremation LIVE: ਪੰਜਾਬ ਦਾ ਮਨਪ੍ਰੀਤ ਸਿੰਘ ਹੋਇਆ ਸ਼ਹੀਦ, ਭਲਕੇ ਹੋਵੇਗਾ ਅੰਤਿਮ ਸਸਕਾਰ
ਉਨ੍ਹਾਂ ਨੇ ਕਿਹਾ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਟਰਬਨ ਟਰੈਵਲਰ ਉਤੇ ਸਿੱਖ ਜਗਤ ਨੂੰ ਮਾਣ ਹੈ। ਅਮਰਜੀਤ ਸਿੰਘ ਤੇ ਗੁਰਸ਼ਰਨ ਕੌਰ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉਨ੍ਹਾਂ 2018 ਤੋਂ ਯਾਤਰਾ ਸ਼ੁਰੂ ਕੀਤੀ ਸੀ ਜਿਸ ਤਹਿਤ ਉਨ੍ਹਾਂ ਦਿੱਲੀ ਤੋਂ ਇੰਗਲੈਂਡ ਤੱਕ ਤਕਰੀਬਨ 30 ਦੇਸ਼ਾਂ ’ਚੋਂ ਹੁੰਦੇ ਹੋਏ 50,000 ਹਜ਼ਾਰ ਕਿਲੋਮੀਟਰ ਦਾ ਲੰਮਾ ਸਫ਼ਰ ਤੈਅ ਕੀਤਾ। ਇਨ੍ਹਾਂ ਦੇਸ਼ਾਂ ਦੀ ਯਾਤਰਾ ਦੌਰਾਨ ਉਨ੍ਹਾਂ ਜਿੱਥੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਉੱਥੇ ਹਰੇਕ ਥਾਂ ਲੋਕਾਂ ਦਾ ਭਰਵਾਂ ਪਿਆਰ ਮਿਲਿਆ ਸੀ।
ਇਹ ਵੀ ਪੜ੍ਹੋ : Who was Col Manpreet Singh? ਕਾਲਜ ਦੇ ਟਾਪਰ ਰਹੇ ਸਨ ਸ਼ਹੀਦ ਕਰਨਲ ਮਨਪ੍ਰੀਤ ਸਿੰਘ, ਜਾਣੋ ਉਨ੍ਹਾਂ ਦੇ ਬਾਰੇ ਕੁਝ ਖਾਸ ਗੱਲਾਂ
ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ