MLA Karambir Ghuman Accident News: ਦਸੂਹਾ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਕਾਰ ਹਾਦਸੇ ਵਿੱਚ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਮੁਤਾਬਕ ਦਸੂਹਾ ਹਾਜੀਪੁਰ ਮੁੱਖ ਸੜਕ ਉਤੇ ਪੈਂਦੇ ਪਿੰਡ ਚੌਹਾਨਾ ਨਜ਼ਦੀਕ ਇਹ ਹਾਦਸਾ  ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਤਲਵਾੜਾ ਕਿਸੇ ਪ੍ਰੋਗਰਾਮ ਉਤੇ ਜਾ ਰਹੇ ਸਨ ਉਦੋਂ ਪਿੰਡ ਚੌਹਾਨਾ ਦੇ ਕੋਲ ਗੱਡੀ ਦੀ ਸਾਈਡ ਲੱਗਣ ਨਾਲ ਗੱਡੀ ਸੜਕ ਤੋਂ ਥੱਲੇ ਉਤਰ ਗਈ ਅਤੇ ਖੰਬੇ ਨਾਲ ਟਕਰਾ ਗਈ। ਗੱਡੀ ਵਿੱਚ ਸਵਾਰ 5 ਲੋਕ ਜ਼ਖ਼ਮੀ ਹੋ ਗਏ। ਬਾਕੀ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। 


COMMERCIAL BREAK
SCROLL TO CONTINUE READING

ਐਮਐਲਏ ਕਰਮਵੀਰ ਸਿੰਘ ਘੁੰਮਣ ਸ਼ਨਿੱਚਰਵਾਰ ਨੂੰ ਕਿਸੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਤਲਵਾੜਾ ਜਾ ਰਹੇ ਸਨ। ਉਨ੍ਹਾਂ ਨਾਲ ਕਾਰ ਵਿੱਚ ਪੀਏ ਸਮੇਤ 5 ਲੋਕ ਮੌਜੂਦ ਸਨ। ਜਿਵੇਂ ਹੀ ਉਨ੍ਹਾਂ ਦੀ ਕਾਰ ਪਿੰਡ ਚੋਹਾਲਾ ਨੇੜੇ ਪੁੱਜੀ ਤਾਂ ਇੱਕ ਕਾਰ ਨੇ ਵਿਧਾਇਕ ਦੀ ਕਾਰ ਨੂੰ ਸਾਈਡ ਤੋਂ ਟੱਕਰ ਮਾਰ ਦਿੱਤੀ। ਵਿਧਾਇਕ ਦੇ ਡਰਾਈਵਰ ਨੇ ਕਾਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਇਸ ਦੇ ਬਾਵਜੂਦ ਕਾਰ ਪਲਟ ਗਈ ਤੇ ਸੜਕ ਦੇ ਕਿਨਾਰੇ ਆ ਗਈ। ਹਾਦਸੇ ਮਗਰੋਂ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਕਾਰ ਵਿੱਚ ਸਵਾਰ ਲੋਕਾਂ ਨੂੰ ਤੁਰੰਤ ਬਾਹਰ ਕੱਢਿਆ ਗਿਆ। ਇਸ ਮਗਰੋ ਲੋਕਾਂ ਨੂੰ ਪਤਾ ਲੱਗਾ ਕਿ ਇਹ ਕਾਰ ਵਿਧਾਇਕ ਦੀ ਹੈ। ਇਸ ਮਗਰੋਂ ਪੁਲਿਸ ਅਧਿਕਾਰੀ ਵੀ ਮੌਕੇ ਉਤੇ ਪਹੁੰਚ ਗਏ। ਵਿਧਾਇਕ ਤੇ ਨਿੱਜੀ ਸਕੱਤਰ ਜ਼ਖ਼ਮੀ ਹੋ ਗਏ। ਦੋਵਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।


ਇਹ ਵੀ ਪੜ੍ਹੋ : Farmer Protest: 'ਸਰਕਾਰ ਚਾਹੇ ਤਾਂ ਰਾਤੋ- ਰਾਤ ਨਿਕਲ ਸਕਦਾ ਹੈ ਮਸਲਿਆਂ ਦਾ ਹੱਲ' ਸਰਵਣ ਸਿੰਘ ਪੰਧੇਰ ਨੇ ਕਹੀ ਵੱਡੀ ਗੱਲ


ਇਸ ਹਾਦਸੇ ਵਿੱਚ ਵਿਧਾਇਕ ਘੁਮਾਣ ਤੋਂ ਇਲਾਵਾ ਉਨ੍ਹਾਂ ਦੇ ਨਿੱਜੀ ਸਹਾਇਕ ਸ਼ੁਭਮ, ਸੁਰੱਖਿਆ ਮੁਲਾਜ਼ਮ ਅੰਮ੍ਰਿਤਦੀਪ ਸਿੰਘ, ਕਾਰ ਚਾਲਕ ਜੱਸਾ ਸਿੰਘ ਅਤੇ ਦਲਜੀਤ ਸਿੰਘ ਨਾਮਕ ਇੱਕ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਉਸ ਨੂੰ ਸਿਵਲ ਹਸਪਤਾਲ ਦਸੂਹਾ ਲਿਜਾਇਆ ਗਿਆ। ਚਸ਼ਮਦੀਦਾਂ ਮੁਤਾਬਕ ਹਾਦਸਾ ਇੰਨਾ ਭਿਆਨਕ ਸੀ ਕਿ ਵਿਧਾਇਕ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਸਾਰੇ ਜ਼ਖ਼ਮੀਆਂ ਦੀ ਹਾਲਤ ਸਥਿਰ ਹੈ। ਪੁਲਿਸ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ।


 


ਇਹ ਵੀ ਪੜ੍ਹੋ : Punjab Farmers Protest Live: ਅੱਜ ਪੰਜਾਬ ਦੇ ਵਿੱਚ ਸਾਰੇ ਟੋਲ ਫਰੀ, ਕਿਸਾਨ ਅੱਜ ਕੈਪਟਨ, ਜਾਖੜ ਤੇ ਢਿਲੋਂ ਦੇ ਘਰ ਘੇਰਨਗੇ