Hoshiarpur News: ਹੁਸ਼ਿਆਰਪੁਰ ਦੇ ਹਲਕਾ ਉੜਮੁੜ ਟਾਂਡਾ ਬਲਾਕ ਦੇ ਪਿੰਡ ਰਾਣੀਆਂ 'ਚ ਇੱਕ ਪਰਿਵਾਰ 'ਤੇ ਕੁੱਝ ਲੋਕਾਂ ਵੱਲੋਂ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਨੇ ਕਰੀਬ ਦੋ ਸਾਲ ਪਹਿਲਾਂ ਇੱਕ ਵਿਆਹ ਸਮਾਗਮ ਦੌਰਾਨ ਕਤਲ ਨੂੰ ਲੈ ਕੇ ਕੋਰਟ ਵਿੱਚ ਗਵਾਈ ਦਿੱਤੀ ਸੀ। ਜਿਸ ਕਰਕੇ ਮੁਲਜ਼ਮ ਵੱਲੋਂ ਪਰਿਵਾਰ ਤੇ ਹਮਲਾ ਕਰ ਦਿੱਤਾ ਗਿਆ। ਪਰਿਵਾਰ ਨੇ ਘਰ ਵਿੱਚ ਲੁਕ ਕੇ ਆਪਣੀ ਜਾਨ ਬਚਾਈ। ਪਰਿਵਾਰ ਦਾ ਕਹਿਣਾ ਕਿ ਜੇਕਰ ਪਿੰਡ ਦੇ ਲੋਕ ਇਕਜੁੱਟ ਨਾ ਹੁੰਦੇ ਤਾਂ ਕਈ ਲੋਕਾਂ ਦੀ ਜਾਨ ਜਾ ਸਕਦੀ ਸੀ।


COMMERCIAL BREAK
SCROLL TO CONTINUE READING

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੂਰੇ ਪਰਿਵਾਰ ਨੇ ਅੰਦਰ ਜਾ ਕੇ ਆਪਣੀ ਜਾਨ ਬਚਾਈ ਪਰ ਫਿਰ ਵੀ ਹਮਲਾਵਰਾਂ ਨੇ ਘਰ ਦੇ ਦਰਵਾਜ਼ੇ, ਖਿੜਕੀਆਂ ਅਤੇ ਘਰ ਵਿੱਚ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ। ਇਸ ਹਮਲੇ ਵਿੱਚ ਜਸਵਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਟਾਂਡਾ ਉੜਮੁੜ ਲਿਜਾਇਆ ਗਿਆ। ਜਿੱਥੋਂ ਉਸ ਨੂੰ ਗੰਭੀਰ ਹਾਲਤ ਵਿੱਚ ਅੰਮ੍ਰਿਤਸਰ ਹਸਪਤਾਲ ਰੈਫਰ ਕਰ ਦਿੱਤਾ ਗਿਆ।


ਇਹ ਵੀ ਪੜ੍ਹੋ:  Haryana Bjp: ਹਰਿਆਣਾ 'ਚ ਬੀਜੇਪੀ-ਜੇਜਪੀ ਦਾ ਗਠਜੋੜ ਟੁੱਟਿਆ, ਮਨੋਹਰ ਲਾਲ ਨੂੰ ਹਟਾਇਆ ਜਾ ਸਕਦਾ- ਸੂਤਰ


ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਕਤਲ ਕੇਸ ਵਿੱਚ ਹੁਣ ਹਰਨੇਕ ਸਿੰਘ ਵਲੋਂ ਦੋ ਸਾਲ ਪਹਿਲਾਂ ਕੀਤੇ ਗਏ ਕਤਲ ਦੀ ਆਖਰੀ ਗਵਾਹੀ ਸੀ । ਜਿਸ ਕਾਰਨ ਹਰਨੇਕ ਸਿੰਘ ਅਤੇ 40 ਦੇ ਕਰੀਬ ਸਾਥੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ:  Balkaur Singh Post: ਸਿੱਧੂ ਦੇ ਪਿਤਾ Balkaur Singh ਨੇ ਫੈਨਜ਼ ਨੂੰ ਕੀਤੀ ਬੇਨਤੀ; 'ਅਫਵਾਹਾਂ 'ਤੇ ਨਾ ਕੀਤਾ ਜਾਵੇ ਯਕੀਨ'