Hoshiarpur Raid: ਦਿਵਾਲੀ ਤੋਂ ਪਹਿਲਾਂ ਨਜਾਇਜ਼ ਰੱਖੇ ਗਏ ਲੱਖਾਂ ਰੁਪਏ ਦੇ ਪਟਾਕੇ ਪੁਲਿਸ ਵੱਲੋਂ ਬਰਾਮਦ
Hoshiarpur Police Raided: ਦਿਵਾਲੀ ਤੋਂ ਪਹਿਲਾਂ ਨਜਾਇਜ਼ ਰੱਖੇ ਗਏ ਲੱਖਾਂ ਰੁਪਏ ਦੇ ਪਟਾਕੇ ਪੁਲਿਸ ਵੱਲੋਂ ਬਰਾਮਦ। ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਵੱਡੀ ਮਾਤਰਾ ਵਿੱਚ ਪਿੰਡ ਹਰਦੋਖਾਨਪੁਰ ਦੀਆਂ ਦੁਕਾਨਾਂ ਵਿੱਚ ਲੱਖਾਂ ਰੁਪਏ ਦੇ ਪਟਾਕੇ ਨਜਾਇਜ਼ ਤੌਰ ਤੇ ਪਏ ਹਨ।
Hoshiarpur News/ਰਮਨ ਖੋਸਲਾ: ਹੁਸ਼ਿਆਰਪੁਰ ਪੁਲਿਸ ਨੇ ਸ਼ਨੀਵਾਰ ਨੂੰ 7 ਗੋਦਾਮਾਂ 'ਤੇ ਛਾਪੇਮਾਰੀ ਕੀਤੀ। ਪੁਲਿਸ ਨੇ ਇਨ੍ਹਾਂ ਗੁਦਾਮਾਂ ’ਚੋਂ ਨਾਜਾਇਜ਼ ਪਟਾਕੇ ਜ਼ਬਤ ਕੀਤੇ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰੇਗੀ। ਇਸ ਕਾਰਵਾਈ ਵਿੱਚ ਸਪੈਸ਼ਲ ਬਰਾਂਚ ਦੇ ਡੀਐਸਪੀ ਪਲਵਿੰਦਰ ਸਿੰਘ ਵੀ ਮੌਜੂਦ ਸਨ।
ਨਾਜਾਇਜ਼ ਪਟਾਕੇ ਰੱਖਣ ਦਾ ਲਾਇਸੈਂਸ ਨਹੀਂ
ਜਾਣਕਾਰੀ ਅਨੁਸਾਰ ਦੀਵਾਲੀ ਦੇ ਤਿਉਹਾਰ ਲਈ ਇਨ੍ਹਾਂ ਪਟਾਕਿਆਂ ਦਾ ਸਟਾਕ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਮਾਲਕ ਕੋਲ ਨਾਜਾਇਜ਼ ਪਟਾਕੇ ਰੱਖਣ ਦਾ ਲਾਇਸੈਂਸ ਨਹੀਂ ਸੀ।
ਦਰਅਸਲ ਇਹ ਖ਼ਬਰ ਹੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਹਰਦੋਖਾਨਪੁਰ ਤੋਂ ਹੈ ਜਿੱਥੇ ਕਿ ਦਿਵਾਲੀ ਤੋਂ ਪਹਿਲਾਂ ਰੱਖੇ ਗਏ ਲੱਖਾਂ ਰੁਪਏ ਦੇ ਨਜਾਇਜ਼ ਪਟਾਕੇ ਪੁਲਿਸ ਵੱਲੋਂ ਕਬਜ਼ੇ ਵਿੱਚ ਲਏ ਗਏ ਹਨ। ਇਸ ਮੌਕੇ ਡੀਐਸਪੀ ਸਿਟੀ ਦੇਵ ਦੱਤ ਸ਼ਰਮਾ ਨੇ ਦੱਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਵੱਡੀ ਮਾਤਰਾ ਵਿੱਚ ਪਿੰਡ ਹਰਦੋਖਾਨਪੁਰ ਦੀਆਂ ਦੁਕਾਨਾਂ ਵਿੱਚ ਲੱਖਾਂ ਰੁਪਏ ਦੇ ਪਟਾਕੇ ਨਜਾਇਜ਼ ਤੌਰ ਤੇ ਪਏ ਹਨ।
ਉਹਨਾਂ ਤੁਰੰਤ ਡੀਐਸਪੀ ਸਪੈਸ਼ਲ ਬਰਾਂਚ ਪਲਵਿੰਦਰ ਸਿੰਘ ਦੇ ਨਾਲ ਮਾਡਲ ਟਾਊਨ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਦੁਕਾਨਾਂ ਦੀ ਤਲਾਸ਼ੀ ਲਈ ਜਿੱਥੇ ਕਿ ਲੱਖਾਂ ਰੁਪਏ ਦੇ ਪਟਾਕੇ ਬਰਾਮਦ ਕੀਤੇ।ਇਸ ਮੌਕੇ ਉਹਨਾਂ ਕਿਹਾ ਕਿ ਪਟਾਕੇ ਮਾਲਕਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Jammu Kashmir News: ਚੋਣ ਨਤੀਜਿਆਂ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਘਰੋਟਾ 'ਚ ਵੱਡੀ ਗਿਣਤੀ 'ਚ ਹਥਿਆਰ ਤੇ ਵਿਸਫੋਟਕ ਬਰਾਮਦ
ਇਸ ਮਾਮਲੇ ਬਾਰੇ ਡੀਐਸਪੀ ਸਿਟੀ ਦੇਵਦੱਤ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਰਾਸੀ ਖੇਤਰ ਵਿੱਚ ਪੈਂਦੇ ਇੱਕ ਦੁਕਾਨ ਅਤੇ ਗੋਦਾਮ ਵਿੱਚ ਪਟਾਕੇ ਸਟੋਰ ਕੀਤੇ ਜਾ ਰਹੇ ਹਨ। ਅੱਜ ਜਦੋਂ ਪੁਲੀਸ ਨੇ ਇੱਥੇ ਛਾਪੇਮਾਰੀ ਕੀਤੀ ਤਾਂ ਇੱਥੇ ਭਾਰੀ ਮਾਤਰਾ ਵਿੱਚ ਪਟਾਕੇ ਬਰਾਮਦ ਹੋਏ। ਇਹ ਇਲਾਕਾ ਮਾਡਲ ਟਾਊਨ ਥਾਣੇ ਅਧੀਨ ਪੈਂਦੇ ਹਰਦੋਈ ਖਾਨਪੁਰ ਦਾ ਹੈ, ਜਿੱਥੇ ਇਹ ਪਟਾਕੇ ਸਟੋਰ ਕੀਤੇ ਗਏ ਸਨ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਪਟਾਕੇ ਕਿੱਥੋਂ ਆਏ ਅਤੇ ਕਿੱਥੇ ਜਾ ਰਹੇ ਸਨ ਇਸ ਦੀ ਜਾਂਛ ਚੱਲ ਰਹੀ ਹੈ।