ਚੰਡੀਗੜ: ਮਾਘ ਮਹੀਨੇ ਦੇ ਪਹਿਲੇ ਦਿਨ ਮੁਕਤਸਰ ਸਾਹਿਬ ਵਿੱਚ ਚਾਲੀ ਮੁਕਤਿਆਂ ਦੀ ਯਾਦ ਵਿੱਚ ਮਾਘੀ ਦਾ ਮੇਲਾ ਲੱਗਦਾ ਹੈ। ਸ਼ਰਧਾਲੂ ਇੱਥੇ ਪਵਿੱਤਰ ਸਰੋਵਰ ਵਿੱਚ ਮਾਘੀ ਇਸ਼ਨਾਨ ਕਰਕੇ 40 ਮੁਕਤਿਆਂ ਨੂੰ ਯਾਦ ਕੀਤਾ ਜਾਂਦਾ ਹੈ।


COMMERCIAL BREAK
SCROLL TO CONTINUE READING

 ਮਾਘੀ ਦਾ ਇਤਿਹਾਸ 


ਇਸ ਅਸਥਾਨ 'ਤੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1705 ਵਿਚ ਮੁਗਲ ਸ਼ਾਸਨ ਵਿਰੁੱਧ ਆਪਣੀ ਆਖਰੀ ਜੰਗ ਲੜੀ ਸੀ, ਜਿਸ ਨੂੰ ਖਿਦਰਾਣੇ ਦੀ ਲੜਾਈ ਵੀ ਕਿਹਾ ਜਾਂਦਾ ਹੈ। ਇਹ ਯੁੱਧ 21 ਵੈਸਾਖ 1762 ਬਿਕ੍ਰਮੀ ਸੰਮਤ ਨੂੰ ਹੋਇਆ ਸੀ। ਚਮਕੌਰ ਦੀ ਜੰਗ ਤੋਂ ਬਾਅਦ ਗੁਰੂ ਜੀ ਕਈ ਥਾਵਾਂ ਤੋਂ ਲੰਘਦੇ ਹੋਏ ਇੱਥੇ ਪਹੁੰਚੇ। ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਦੀ ਫੌਜ ਗੁਰੂ ਜੀ ਦਾ ਪਿੱਛਾ ਕਰ ਰਹੀ ਸੀ। ਅਜਿਹੀ ਸਥਿਤੀ ਵਿੱਚ ਉਹ ਚਾਲੀ ਸਿੱਖ ਜੋ ਗੁਰੂ ਜੀ ਨੂੰ ਅਨੰਦਪੁਰ ਸਾਹਿਬ ਵਿਖੇ ਬੇਦਾਵਾ ਦੇ ਕੇ ਛੱਡ ਗਏ ਸਨ, ਮਾਈ ਭਾਗੋ ਦੀ ਵੰਗਾਰ ਤੋਂ ਬਾਅਦ ਉਹ ਵਾਪਸ ਆ ਕੇ ਸਭ ਤੋਂ ਅੱਗੇ ਹੋ ਕੇ ਇਸ ਜੰਗ ਵਿਚ ਲੜੇ। ਜਿਸਤੋਂ ਬਾਅਦ ਗੁਰੂ ਜੀ ਨੇ ਉਹਨਾਂ ਦਾ ਬੇਦਾਵਾ ਪਾੜ ਦਿੱਤਾ ਅਤੇ ਇਤਿਹਾਸ ਵਿਚ ਉਹਨਾਂ ਨੂੰ 40 ਮੁਕਤਿਆਂ ਦੇ ਨਾਂ ਨਾਲ ਜਾਣਿਆ ਜਾਣ ਲੱਗਾ ਹੈ। ਪਹਿਲਾਂ ਇਸ ਜਗ੍ਹਾ ਨੂੰ ਖਿਦਰਾਣੇ ਦੀ ਢਾਬ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਪਰ 40 ਮੁਕਤਿਆਂ ਦੀ ਸ਼ਹਾਦਤ ਤੋਂ ਬਾਅਦ ਇਸਨੂੰ ਸ੍ਰੀ ਮੁਕਤਸਰ ਸਾਹਿਬ ਦਾ ਨਾਂ ਦਿੱਤਾ ਗਿਆ।


40 ਮੁਕਤਿਆਂ ਦੀ ਯਾਦ ਵਿਚ ਹਰ ਸਾਲ ਮਾਘੀ ਦਾ ਮੇਲਾ ਸ੍ਰੀ ਮੁਕਤਸਰ ਸਾਹਿਬ ਵਿਚ ਲੱਗਦਾ ਹੈ ਅਤੇ ਪੰਜਾਬ ਭਰ ਦੇ ਗੁਰੂ ਘਰਾਂ ਵਿਚ ਸੰਗਤ ਨਤਮਸਤਕ ਹੋਣ ਲਈ ਪਹੁੰਚਦੀ ਹੈ। 12 ਜਨਵਰੀ ਤੋਂ ਅਖੰਡ ਪਾਠ ਸਾਹਿਬ ਜੀ ਦੇ ਪ੍ਰਕਾਸ਼ ਕਰਵਾਏ ਜਾਂਦੇ ਹਨ। 13 ਜਨਵਰੀ ਨੂੰ ਦੀਵਾਨ ਸਜਾਏ ਜਾਂਦੇ ਹਨ ਅਤੇ ਮਾਘੀ ਵਾਲੇ ਦਿਨ 14 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਹਨ। ਅਗਲੇ ਦਿਨ 15 ਜਨਵਰੀ ਨੂੰ ਨਗਰ ਕੀਰਤਨ ਸਜਾਏ ਜਾਣ ਨਾਲ ਮੇਲਾ ਰਵਾਇਤੀ ਤੌਰ 'ਤੇ ਸਮਾਪਤ ਹੁੰਦਾ ਹੈ। ਇਸ ਤੋਂ ਇਲਾਵਾ ਮਾਘੀ ਦੇ ਦਿਨ ਦਾ ਇਤਿਹਾਸ ਸ੍ਰੀ ਹਰਮੰਦਿਰ ਸਾਹਿਬ ਨਾਲ ਵੀ ਜੁੜਿਆ ਹੋਇਆ ਹੈ। ਕਿਉਂਕਿ ਇਸ ਦਿਨ ਸ੍ਰੀ ਹਰਮੰਦਿਰ ਸਾਹਿਬ ਦੀ ਸਥਾਪਨਾ ਵੀ ਹੋਈ ਸੀ।


 


WATCH LIVE TV