Agniveer recruitment: ਅਗਨੀਵੀਰ ਲਈ ਭਰਤੀ ਸ਼ੁਰੂ: ਜਾਣੋ, ਕਿਵੇਂ ਕਰ ਸਕਦੇ ਹੋ ਅਪਲਾਈ?
Agniveer recruitment: ਜੇਕਰ ਤੁਸੀਂ ਵੀ ਬਣਨਾ ਚਾਹੁੰਦੇ ਹੋ ਅਗਨੀਵੀਰ ਤਾਂ ਤੁਸੀਂ 23 ਨਵੰਬਰ 2022 ਤੱਕ ਆਨਲਾਈਨ ਫਾਰਮ ਭਰ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ।
How to apply for Agniveer Vayu recruitment? ਅਗਨੀਵੀਰ ਲਈ ਭਰਤੀ ਸ਼ੁਰੂ ਹੋ ਚੁੱਕੀ ਹੈ ਤੇ ਰਿਪੋਰਟ ਮੁਤਾਬਕ ਰੂਪਨਗਰ ਦੇ ਜ਼ਿਲ੍ਹਾ ਰੋਜ਼ਗਾਰ ਅਫਸਰ ਅਰੁਣ ਕੁਮਾਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਅਗਨੀਵੀਰ ਸਕੀਮ ਦੇ ਤਹਿਤ ਭਰਤੀ ਵਾਯੂ ਸੈਨਾ ਲਈ 23 ਨਵੰਬਰ 2022 ਤੱਕ ਆਨਲਾਈਨ ਫਾਰਮ ਭਰ ਕੇ ਆਪਣੀ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ।
ਦੱਸ ਦਈਏ ਕਿ ਭਰਤੀ ਹਵਾਈ ਸੈਨਾ ਵਲੋਂ ਜਾਰੀ ਕੀਤੀਆਂ ਹਦਾਇਤਾਂ ਦੇ ਮੁਤਾਬਕ ਇਹ ਭਰਤੀ ਟੈਸਟ ਕਮਿਸ਼ਨਡ ਅਫਸਰ, ਪਾਈਲਟ ਅਤੇ ਨੈਵੀਗੇਟਰ ਲਈ ਨਹੀਂ ਹੈ। ਬਿਨੈਕਾਰ ਅਗਨਵੀਰ ਹਵਾਈ ਸੈਨਾ ਦੀ ਭਰਤੀ ਲਈ ਕੇਵਲ ਆਨਲਾਈਨ ਮਾਧਿਅਮ ਤੋਂ ਹੀ ਭੇਜ ਸਕਦੇ ਹਨ।
ਗੌਰਤਲਬ ਹੈ ਕਿ ਰਜਿਸਟਰੇਸ਼ਨ ਦੀ ਮਿਤੀ ਵਿੱਚ ਵਾਧਾ ਨਹੀਂ ਕੀਤਾ ਜਾਵੇਗਾ ਤੇ ਇਸ ਭਰਤੀ ਲਈ ਕੇਵਲ ਉਹ ਲੜਕੇ ਜਾਂ ਲੜਕੀਆਂ ਹੀ ਅਪਲਾਈ ਕਰ ਸਕਦੇ ਹਨ ਜਿਨ੍ਹਾਂ ਦਾ ਵਿਆਹ ਨਹੀਂ ਹੋਇਆ ਹੈ। ਇਸ ਦੌਰਾਨ ਭਰਤੀ ਲਈ ਅਰਜ਼ੀ ਦੇ ਰਹੇ ਬਿਨੈਕਾਰ ਨੂੰ ਅਣਵਿਆਹੇ ਦਾ ਸਰਟੀਫਿਕੇਟ ਵੀ ਦੇਣਾ ਹੋਵੇਗਾ।
ਅਰੁਣ ਕੁਮਾਰ ਵੱਲੋਂ ਜਾਣਕਾਰੀ ਸਾਂਝਾ ਕਰਦਿਆਂ ਕਿਹਾ ਗਿਆ ਕਿ ਅਪਲਾਈ ਕਰਨ ਵਾਲੇ ਬਿਨੈਕਾਰ ਦੀ ਉਮਰ ਸੀਮਾ 27 ਜੂਨ 2002 ਤੋਂ 27 ਦਸੰਬਰ 2005 ਤੱਕ 21 ਸਾਲ ਹੋਣੀ ਚਾਹੀਦੀ ਹੈ। ਭਰਤੀ ਲਈ ਉਮੀਦਵਾਰਾਂ ਦੀ ਵਿਦਿਅਕ ਯੋਗਤਾ 12ਵੀਂ ਮੈਥ, ਫਿਜਿਕਸ ਅਤੇ ਇੰਗਲਿਸ਼ ਵਿੱਚ 50 ਪ੍ਰਤੀਸ਼ਤ ਅੰਕਾਂ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ ਜਾਂ 3 ਸਾਲ ਦਾ ਇੰਜੀਨੀਅਰਿੰਗ ਵਿੱਚ ਡਿਪਲੌਮਾ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੇਕਰ ਉਮੀਦਵਾਰਾਂ ਨੇ ਦੋ ਸਾਲ ਦਾ ਵੋਕੇਸ਼ਨਲ ਕੋਰਸ ਕੀਤਾ ਹੈ ਤਾਂ ਉਹ ਇਸ ਭਰਤੀ ਲਈ ਯੋਗ ਹੋਣਗੇ।
ਇੱਥੇ ਇਹ ਦੱਸਣਾ ਜਰੂਰੀ ਹੈ ਕਿ ਜਿਹੜੇ ਉਮੀਦਵਾਰਾਂ ਨੇ ਇਨ੍ਹਾਂ ਯੋਗਤਾ ਵਿੱਚ 50 ਪ੍ਰਤੀਸ਼ਤ ਐਗਰੀਗੇਟ ਨੰਬਰ ਅਤੇ ਅੰਗਰੇਜ਼ੀ ਵਿੱਚ ਵੀ 50 ਪ੍ਰਤੀਸ਼ਤ ਨੰਬਰ ਹਾਸਿਲ ਕੀਤੇ ਹੋਣਗੇ, ਉਹ ਇਸ ਭਰਤੀ ਲਈ ਯੋਗ ਹਨ।
ਹੋਰ ਪੜ੍ਹੋ: ਚੋਣ ਕਮਿਸ਼ਨ ਦਾ ਵੱਡਾ ਐਲਾਨ, ਗੁਜਰਾਤ ਅਤੇ ਹਿਮਾਚਲ ’ਚ ਨਤੀਜਿਆਂ ਤੋਂ ਪਹਿਲਾਂ ਐਗਜ਼ਿਟ ਪੋਲ਼ ’ਤੇ ਰੋਕ
How to apply for Agniveer Vayu recruitment?
ਇਸ ਇਮਤਿਹਾਨ ਵਿੱਚ ਅਪਲਾਈ ਕਰਨ ਲਈ 250/- ਰੁਪਏ ਦੀ ਫ਼ੀਸ ਲੱਗੇਗੀ ਤੇ ਟੈਸਟ 18 ਜਨਵਰੀ 2023 ਤੋਂ ਸ਼ੁਰੂ ਹੋਣਗੇ। ਇਸ ਭਰਤੀ 'ਚ ਚੁਣੇ ਗਏ ਉਮੀਦਵਾਰਾਂ ਨੂੰ 30,000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਅਤੇ ਇਸ ਨਿਯੁਕਤੀ ਦਾ ਸਮਾਂ 4 ਸਾਲ ਦਾ ਹੋਵੇਗਾ। ਇਸ ਦੌਰਾਨ ਹਰ ਸਾਲ 10 ਪ੍ਰਤੀਸ਼ਤ ਦੀ ਤਰੱਕੀ ਵੀ ਮਿਲੇਗੀ।
ਉਮੀਦਵਾਰ ਅਗਨੀਵੀਰ ਸਕੀਮ ਸਬੰਧੀ ਡਿਟੇਲ ਲਈ ਅਤੇ ਆਨਲਾਈਨ ਫਾਰਮ ਅਪਲਾਈ ਕਰਨ ਲਈ http://agnipathvayu.cdac.in 'ਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਜਾਂ ਫ਼ਿਰ 011-25694209/25699606 ਨੰਬਰ 'ਤੇ ਸੰਪਰਕ ਕਰਕ ਸਕਦੇ ਹਨ।
ਹੋਰ ਪੜ੍ਹੋ: ਕੀ Google Pay ਨੂੰ UPI ਭੁਗਤਾਨ ਲਈ ਨਹੀਂ ਮਿਲੀ ਮਾਨਤਾ? ਜਾਣੋ ਵਾਇਰਲ ਖ਼ਬਰ ਦੀ ਸੱਚਾਈ