Aadhar-PAN Card Linking: ਤੁਸੀਂ ਖੁਦ ਕਰ ਸਕਦੇ ਹੋ ਆਧਾਰ ਨੂੰ ਪੈਨ ਕਾਰਡ ਨਾਲ ਲਿੰਕ, ਜਾਣੋ ਕਿਵੇਂ ?
ਜੇਕਰ ਤੁਸੀਂ ਕਿਸੇ ਵੀ ਦੇਸ਼ ਦੇ ਨਾਗਰਿਕ ਹੋ ਤਾਂ ਤੁਹਾਡੇ ਕੋਲ ਉਸ ਦੇਸ਼ ਦੇ ਦਸਤਾਵੇਜ਼ਾਂ ਦਾ ਹੋਣਾ ਲਾਜ਼ਮੀ ਹੈ। ਇਸੇ ਤਰ੍ਹਾਂ ਹਰ ਭਾਰਤੀ ਨਾਗਰਿਕ ਕੋਲ ਆਧਾਰ ਕਾਰਡ, ਪੈਨ ਕਾਰਡ ਵਰਗੇ ਦਸਤਾਵੇਜ਼ ਹੋਣੇ ਲਾਜ਼ਮੀ ਹਨ, ਤਾਂ ਜੋ ਲੋੜ ਪੈਣ `ਤੇ ਉਹ ਇਹਨਾਂ ਦਸਤਾਵੇਜ਼ਾਂ ਨੂੰ ਨਿੱਜੀ, ਵਪਾਰਕ ਅਤੇ ਸਰਕਾਰੀ ਯੋਜਨਾਵਾਂ ਵਿੱਚ ਵਰਤ ਸਕਣ। ਠੀਕ
Aadhar-PAN Card Linking: ਜੇਕਰ ਤੁਸੀਂ ਕਿਸੇ ਵੀ ਦੇਸ਼ ਦੇ ਨਾਗਰਿਕ ਹੋ ਤਾਂ ਤੁਹਾਡੇ ਕੋਲ ਉਸ ਦੇਸ਼ ਦੇ ਦਸਤਾਵੇਜ਼ਾਂ ਦਾ ਹੋਣਾ ਲਾਜ਼ਮੀ ਹੈ। ਇਸੇ ਤਰ੍ਹਾਂ ਹਰ ਭਾਰਤੀ ਨਾਗਰਿਕ ਕੋਲ ਆਧਾਰ ਕਾਰਡ, ਪੈਨ ਕਾਰਡ ਵਰਗੇ ਦਸਤਾਵੇਜ਼ ਹੋਣੇ ਲਾਜ਼ਮੀ ਹਨ, ਤਾਂ ਜੋ ਲੋੜ ਪੈਣ 'ਤੇ ਉਹ ਇਹਨਾਂ ਦਸਤਾਵੇਜ਼ਾਂ ਨੂੰ ਨਿੱਜੀ, ਵਪਾਰਕ ਅਤੇ ਸਰਕਾਰੀ ਯੋਜਨਾਵਾਂ ਵਿੱਚ ਵਰਤ ਸਕਣ।
ਠੀਕ ਇਸੇ ਤਰ੍ਹਾਂ ਸਰਕਾਰ ਸਮੇਂ-ਸਮੇਂ 'ਤੇ ਨਾਗਰਿਕਾਂ ਨੂੰ ਸੁਝਾਅ ਦਿੰਦੀ ਰਹਿੰਦੀ ਹੈ ਅਤੇ ਸਰਕਾਰੀ ਵਿਭਾਗ ਵੱਲੋਂ ਦੇਸ਼ ਵਾਸੀਆਂ ਨੂੰ ਆਧਾਰ ਕਾਰਡ ਅਤੇ ਪੈਨ ਕਾਰਡ ਨੂੰ ਲਿੰਕ ਕਰਨ ਲਈ ਬਹੁਤ ਵਾਰ ਅਪੀਲ ਕੀਤੀ ਗਈ ਹੈ।
ਗੌਰਤਲਬ ਹੈ ਕਿ ਆਧਾਰ ਕਾਰਡ ਅਤੇ ਪੈਨ ਕਾਰਡ ਨੂੰ ਬਹੁਤਿਆਂ ਨੇ ਲਿੰਕ ਕਰ ਲਿਆ ਹੈ ਪਰ ਅਜੇ ਵੀ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੇ ਅਜੇ ਤੱਕ ਇਸ ਨੂੰ ਪੂਰਾ ਨਹੀਂ ਕੀਤਾ ਹੈ। ਲਿਹਾਜ਼ਾ ਆਉਣ ਵਾਲੇ ਸਮੇਂ ਵਿੱਚ ਅਜਿਹੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਆਧਾਰ ਕਾਰਡ ਅਤੇ ਪੈਨ ਕਾਰਡ ਨੂੰ ਜਲਦ ਤੋਂ ਜਲਦ ਲਿੰਕ ਕਰਵਾ ਲੈਣਾ ਚਾਹੀਦਾ ਹੈ। ਜੇ ਤੁਹਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਤਾਂ ਤੁਸੀਂ ਇੱਥੇ ਇਨ੍ਹਾਂ ਦੋਵਾਂ ਨੂੰ ਲਿੰਕ ਕਰਨ ਦਾ ਆਸਾਨ ਤਰੀਕਾ ਸਿੱਖ ਸਕਦੇ ਹੋ।
ਇਸ ਦੇ ਲਈ ਤੁਹਾਂਨੂੰ ਸਿਰਫ਼ ਇੰਟਰਨੈੱਟ ਦੀ ਲੋੜ ਹੈ ਤੇ ਤੁਸੀਂ ਆਪ ਹੀ Aadhar ਅਤੇ PAN Card ਦੀ Linking ਕਰ ਸਕਦੇ ਹੋ।
ਹੋਰ ਪੜ੍ਹੋ: ਪੰਜਾਬ ਪੁਲਿਸ ਨੇ ਵੱਡੇ ਐਕਸ਼ਨ ਤਹਿਤ ਵੱਖ-ਵੱਖ ਜ਼ਿਲਿਆਂ 'ਚ ਕੀਤੀ ਛਾਪੇਮਾਰੀ
ਇਨ੍ਹਾਂ ਦੋ ਦਸਤਾਵੇਜ਼ਾਂ ਨੂੰ ਲਿੰਕ ਕਰਨਾ ਕੋਈ ਔਖਾ ਕੰਮ ਨਹੀਂ ਹੈ, ਤੁਸੀਂ ਇਸ ਨੂੰ ਘਰ ਬੈਠੇ ਆਸਾਨੀ ਨਾਲ ਕਰ ਸਕਦੇ ਹੋ।
ਤੁਹਾਨੂੰ ਸਭ ਤੋਂ ਪਹਿਲਾਂ ਇਨਕਮ ਟੈਕਸ ਵਿਭਾਗ ਦੀ ਅਧਿਕਾਰਤ ਵੈੱਬਸਾਈਟ, incometaxindiaefiling.gov.in 'ਤੇ ਜਾਣਾ ਹੋਵੇਗਾ।
ਇੱਥੇ ਦਿੱਤੇ ਗਏ 'Link Aadhaar' ਵਿਕਲਪ 'ਤੇ ਕਲਿੱਕ ਕਰਨਾ ਹੋਵੇਗਾ।
ਕਲਿੱਕ ਕਰਨ ਤੋਂ ਬਾਅਦ ਇੱਕ ਨਵਾਂ ਪੇਜ ਖੁੱਲ੍ਹੇਗਾ ਜਿਸ 'ਤੇ ਤੁਹਾਨੂੰ ਪੈਨ ਨੰਬਰ, ਆਧਾਰ ਨੰਬਰ ਸਮੇਤ ਹੋਰ ਵੇਰਵਿਆਂ ਨੂੰ ਭਰਨਾ ਹੋਵੇਗਾ।
ਇਸ ਨੂੰ ਪੂਰਾ ਕਰਨ ਤੋਂ ਬਾਅਦ, ਬਾਕਸ ਵਿੱਚ ਹੇਠਾਂ ਦਿੱਤੇ ਕੈਪਚਾ ਕੋਡ ਨੂੰ ਭਰਨਾ ਹੋਵੇਗਾ।
ਇਸ ਤੋਂ ਬਾਅਦ ਤੁਹਾਡੇ ਕੋਲ 'Link Aadhaar' ਦਾ ਵਿਕਲਪ ਹੋਵੇਗਾ, ਜਿਸ 'ਤੇ ਕਲਿੱਕ ਕਰ ਕੇ ਤੁਹਾਡੇ ਦੋਵੇਂ ਦਸਤਾਵੇਜ਼ ਕੁਝ ਸਮੇਂ 'ਚ ਇਕ-ਦੂਜੇ ਨਾਲ ਜੁੜ ਜਾਣਗੇ।
ਦੱਸ ਦਈਏ ਕਿ ਇਹ ਦੋਵੇਂ ਦਸਤਾਵੇਜ਼ ਸਰਕਾਰੀ ਕੰਮ ਵਿੱਚ ਲਾਜ਼ਮੀ ਤੌਰ 'ਤੇ ਲੋੜੀਂਦੇ ਹਨ ਅਤੇ ਇਨ੍ਹਾਂ ਕਰਕੇ ਕਈ ਸਰਕਾਰੀ ਲਾਭ ਵੀ ਮਿਲਦੇ ਹਨ । ਇਸੇ ਤਰ੍ਹਾਂ ਬੈਂਕਿੰਗ ਜਾਂ ਕਿਸੇ ਵੀ ਤਰ੍ਹਾਂ ਦੇ ਵਿੱਤੀ ਕੰਮ ਲਈ ਪੈਨ ਕਾਰਡ ਜ਼ਰੂਰੀ ਦਸਤਾਵੇਜ਼ ਹੈ।
ਹੋਰ ਪੜ੍ਹੋ: ਜਲੰਧਰ ਤੋਂ ਆਈ ਦਿਲ ਦਹਿਲਾ ਦੇਣ ਵਾਲੀ ਖ਼ਬਰ! ਰੇਲਵੇ ਸਟੇਸ਼ਨ ਤੋਂ ਬਾਹਰ ਬ੍ਰੀਫਕੇਸ 'ਚੋਂ ਮਿਲੀ ਲਾਸ਼