ਪੰਜਾਬ ਪੁਲਿਸ ਨੇ ਵੱਡੇ ਐਕਸ਼ਨ ਤਹਿਤ ਵੱਖ-ਵੱਖ ਜ਼ਿਲਿਆਂ 'ਚ ਕੀਤੀ ਛਾਪੇਮਾਰੀ
Advertisement

ਪੰਜਾਬ ਪੁਲਿਸ ਨੇ ਵੱਡੇ ਐਕਸ਼ਨ ਤਹਿਤ ਵੱਖ-ਵੱਖ ਜ਼ਿਲਿਆਂ 'ਚ ਕੀਤੀ ਛਾਪੇਮਾਰੀ

ਜਿੱਥੇ ਪੰਜਾਬ ਵਿੱਚ ਅਪਰਾਧ ਵਧਦਾ ਜਾ ਰਿਹਾ ਹੈ ਉੱਥੇ ਪੰਜਾਬ ਸਰਕਾਰ 'ਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਕਈ ਸਵਾਲ ਖੜੇ ਕੀਤੇ ਜਾ ਰਹੇ ਹਨ। ਇਸ ਦੌਰਾਨ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਜ਼ਿਲਿਆ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। 

 

ਪੰਜਾਬ ਪੁਲਿਸ ਨੇ ਵੱਡੇ ਐਕਸ਼ਨ ਤਹਿਤ ਵੱਖ-ਵੱਖ ਜ਼ਿਲਿਆਂ 'ਚ ਕੀਤੀ ਛਾਪੇਮਾਰੀ

Punjab Police raid news: ਜਿਵੇਂ-ਜਿਵੇਂ ਪੰਜਾਬ 'ਚ ਅਪਰਾਧ ਵਧਦਾ ਜਾ ਰਿਹਾ ਹੈ ਉਵੇਂ ਪੰਜਾਬ ਸਰਕਾਰ 'ਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਕਈ ਸਵਾਲ ਖੜੇ ਕੀਤੇ ਜਾ ਰਹੇ ਹਨ। ਇਸ ਦੌਰਾਨ ਅਪਰਾਧ ਨੂੰ ਰੋਕਣ ਲਈ ਪੰਜਾਬ ਪੁਲਿਸ ਵੱਖ-ਵੱਖ ਜ਼ਿਲਿਆ ਵਿੱਚ ਛਾਪੇਮਾਰੀ ਕਰ ਰਹੀ ਹੈ। ਹਾਲ ਹੀ 'ਚ ਪੰਜਾਬ ਵਿੱਚ ਵੱਡੇ ਦਿਨ ਦਿਹਾੜੇ ਕਤਲ ਹੋਏ ਹਨ ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਨੂੰ ਸਖਤ ਹਦਾਇਤ ਦਿੱਤੀ ਗਈ ਹੈ ਕਿ ਹਰ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾਵੇ। 

ਇਸ ਦੌਰਾਨ ਪੰਜਾਬ ਪੁਲਿਸ ਵੱਲੋਂ ਹਰ ਜ਼ਿਲ੍ਹੇ ਦੇ ਨਾਜ਼ੁਕ ਥਾਵਾਂ 'ਤੇ ਛਾਪੇਮਾਰੀ ਕਰ ਚੈਕਿੰਗ ਕੀਤੀ ਜਾ ਰਹੀ ਹੈ। ਹਾਲ ਹੀ ਵਿੱਚ ਸ਼ਿਵ ਸੈਨਾ ਟਕਸਾਲੀ ਦੇ ਕੌਮੀ ਪ੍ਰਧਾਨ ਸੁਧੀਰ ਸੂਰੀ ਦਾ ਦਿਨੀ ਦਿਹਾੜੇ ਪੁਲਿਸ ਦੇ ਸਾਹਮਣੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਕਤਲ ਤੋਂ ਕੁਝ ਦਿਨ ਬਾਅਦ ਹੀ ਇੱਕ ਹੋਰ ਘਟਨਾ ਵਾਪਰੀ ਜਿਸ ਵਿੱਚ ਬਰਗਾੜੀ ਬੇਅਦਬੀ ਮਾਮਲੇ 'ਚ ਨਾਮਜ਼ਦ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।  

ਮੰਗਲਵਾਰ ਸੇਵਰ ਨੂੰ ਵੀ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਕਿ ਜਲੰਧਰ ਰੇਲਵੇ ਸਟੇਸ਼ਨ 'ਤੇ ਇੱਕ ਬ੍ਰੀਫਕੇਸ ਵਿੱਚੋਂ ਇੱਕ ਲਾਸ਼ ਬਰਾਮਦ ਕੀਤੀ ਗਈ। ਅਜਿਹੀ ਘਟਨਾਵਾਂ ਨੂੰ ਲੈ ਕੇ ਪੰਜਾਬ ਸਰਕਾਰ 'ਤੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਹਨ।  

ਫਿਲਹਾਲ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਜ਼ਿਲਿਆਂ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਹਾਲੀ ਦੀ ਪੁਲਿਸ ਵੱਲੋਂ ਨਾਜ਼ੁਕ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ ਸੋਹਾਣਾ ਵਿਖੇ ਪੀਜੀ ਵਿੱਚ ਰਹਿੰਦੇ ਲੋਕਾਂ ਦੇ ਪਛਾਣ ਪੱਤਰ ਚੈਕ ਕੀਤੇ ਗਏ ਅਤੇ ਤਲਾਸ਼ੀ ਦੌਰਾਨ ਸ਼ੱਕੀ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ। 

ਇਸੇ ਤਰ੍ਹਾਂ ਪਟਿਆਲਾ ਵਿਖੇ ਰੋੜੀ ਕੁੱਟ ਮੁਹੱਲਾ ਵਿਖੇ ਛਾਪੇਮਾਰੀ ਕੀਤੀ ਗਈ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਪਾਰਟੀ ਵੱਲੋਂ ਹਰੇਕ ਘਰ ਦੀ ਤਲਾਸ਼ੀ ਲਈ ਗਈ। ਦੱਸ ਦਈਏ ਕਿ ਇਹ ਛਾਪੇਮਾਰਤੀ ਦੇ ਹੁਕਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਗਏ ਹਨ।  

ਹੋਰ ਪੜ੍ਹੋ: Shraddha murder case: ਸ਼ਰਧਾ ਦੇ ਕਤਲ ਤੋਂ ਬਾਅਦ ਆਫਤਾਬ ਗੂਗਲ 'ਤੇ ਲੱਭ ਰਿਹਾ ਸੀ ਖੂਨ ਸਾਫ਼ ਕਰਨ ਦਾ ਤਰੀਕਾ

ਇਸ ਦੇ ਨਾਲ ਹੀ ਅੰਮ੍ਰਿਤਸਰ ਵਿੱਚ ਪੁਲਿਸ ਵੱਲੋਂ ਸ਼ਹਿਰ ਦੀਆਂ ਕਈ ਥਾਵਾਂ 'ਤੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਸ਼ਰਾਰਤੀ ਅਨਸਰਾਂ 'ਤੇ ਪੁਲਿਸ ਹਮੇਸ਼ਾ ਨਜ਼ਰ ਰੱਖਦੀ ਹੈ।

ਬਠਿੰਡਾ ਪੁਲਿਸ ਵੱਲੋਂ ਵੀ ਸ਼ਹਿਰ ਦੇ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਅਤੇ ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਸ਼ਰਾਰਤੀ ਅਨਸਰਾਂ ਬਾਰੇ ਕਦੇ ਵੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਪੁਲਿਸ ਦੇ ਨਾਲ ਸਾਂਝੀ ਕਰਨ।

ਹੋਰ ਪੜ੍ਹੋ: ਜਲੰਧਰ ਤੋਂ ਆਈ ਦਿਲ ਦਹਿਲਾ ਦੇਣ ਵਾਲੀ ਖ਼ਬਰ! ਰੇਲਵੇ ਸਟੇਸ਼ਨ ਤੋਂ ਬਾਹਰ ਬ੍ਰੀਫਕੇਸ 'ਚੋਂ ਮਿਲੀ ਲਾਸ਼

Punjab Police raid news: 

 

Trending news