Online Loan Fraud:  ਵੈਸੇ ਤਾਂ ਸਿਆਣੇ ਕਹਿੰਦੇ ਹਨ ਕਰਜ਼ਾ ਚੁੱਕਣ ਤੋਂ ਜਿੰਨਾ ਹੋ ਸਕਦਾ ਬਚੋ ਪਰ ਕਈ ਵਾਰ ਹਾਲਾਤ ਅਜਿਹੇ ਬਣ ਜਾਂਦੇ ਹਨ ਕਰਜ਼ਾ ਚੁੱਕਣਾ ਮਜਬੂਰ ਬਣ ਜਾਂਦੀ ਹੈ। ਆਧੁਨਿਕ ਜ਼ਮਾਨੇ ਵਿੱਚ ਕਰਜ਼ਾ ਚੁੱਕਣਾ ਕਾਫੀ ਆਸਾਨ ਹੋ ਗਿਆ ਹੈ। ਬਿਨਾਂ ਲੰਬੀ ਦਸਤਾਵੇਜ਼ ਦੀ ਸੂਚੀ ਅਤੇ ਹੋਰ ਝੰਜਟ ਤੋਂ ਬਿਨਾਂ ਆਨਲਾਈਨ ਆਸਾਨੀ ਨਾਲ ਕਰਜ਼ਾ ਚੁੱਕਿਆ ਜਾ ਸਕਦਾ ਹੈ। ਪਰ ਆਸਾਨੀ ਅਤੇ ਸਰਲਤਾ ਦੇ ਇਸ ਦੌਰ ਵਿੱਚ ਕਈ ਵਾਰ ਲੋਕ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ।


COMMERCIAL BREAK
SCROLL TO CONTINUE READING

ਹਰ ਕਿਸੇ ਨੇ ਆਪਣੇ ਆਲੇ-ਦੁਆਲੇ ਕਿਸੇ ਨਾ ਕਿਸੇ ਬਾਰੇ ਆਨਲਾਈਨ ਲੋਨ ਲੈਣ ਸਮੇਂ ਧੋਖੇ ਦੀ ਖਬਰ ਜ਼ਰੂਰ ਸੁਣੀ ਹੋਵੇਗੀ। ਅਸਲ ਅਤੇ ਭਰੋਸੇਮੰਦ ਲੋਕ ਕੰਪਨੀ ਦੀ ਪਛਾਣ ਕਰਨਾ ਬਹੁਤ ਔਖਾ ਕੰਮ ਹੈ। ਜਿਥੇ ਭਰੋਸੇਮੰਦ ਲੋਨ ਐਪ ਨੂੰ ਚੁਣਨਾ ਮੁਸ਼ਕਲ ਹੈ ਉਥੇ ਹੀ ਸਵਾਲ ਖੜ੍ਹੇ ਹੁੰਦੇ ਹਨ ਕਿ ਕਿਸ ਤਰ੍ਹਾਂ ਇੱਕ ਸੁਰੱਖਿਅਤ ਲੋਨ ਐਪ ਰਾਹੀਂ ਕਰਜ਼ਾ ਲੈ ਸਕਦੇ ਹਾਂ।


ਕਾਬਿਲੇਗੌਰ ਹੈ ਕਿ ਕੋਰੋਨਾ ਕਾਲ ਦੌਰਾਨ ਲੋਕਾਂ ਦੇ ਕਾਰੋਬਾਰ ਠੱਪ ਹੋ ਗਏ ਸਨ। ਇਸ ਦੌਰਾਨ ਲੋਕਾਂ ਨੂੰ ਕਰਜ਼ੇ ਦੀ ਸਖ਼ਤ ਲੋੜ ਸੀ। ਇਸ ਦੌਰਾਨ ਲੋਕਾਂ ਨੇ ਬਾਹਰ ਨਿਕਲਣ ਦੀ ਬਜਾਏ ਡਿਜੀਟਲ ਲੋਨ ਨੂੰ ਤਰਜ਼ੀਹ ਦਿੱਤੀ। ਆਰਬੀਆਈ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਹਿਲੀ ਵਾਰ ਕਰਜ਼ਾ ਲੈਣ ਵਾਲੇ ਡਿਜੀਟਲ ਲੋਨ ਵੱਲ ਮੁੜ ਰਹੇ ਹਨ। ਇਨ੍ਹਾਂ ਵਿੱਚ ਮੁੱਖ ਤੌਰ ਉੱਤੇ ਨੌਜਵਾਨ ਸ਼ਾਮਲ ਹਨ ਜੋ ਡਿਜੀਟਲ ਦੁਨੀਆ ਵਿੱਚ ਡੁੱਬੇ ਹੋਏ ਹਨ।


ਪਿਛਲੇ ਵਿੱਤੀ ਸਾਲ ਦੌਰਾਨ ਫਿਨਟੈੱਕ ਕੰਪਨੀਆਂ ਦੇ ਨਾਂ ਨਾਲ ਮਸ਼ਹੂਰ ਆਨਲਾਈਨ ਫਾਇਨੈਂਸ ਕੰਪਨੀਆਂ ਨੇ 1,46,517 ਕਰੋੜ ਰੁਪਏ ਡਿਜੀਟਲ ਲੋਨ ਦੇ ਰੂਪ ਵਿੱਚ ਵੰਡੇ ਸਨ। ਇਹ 2022-23 ਵਿੱਚ ਦਿੱਤੇ ਗਏ ਕਰਜ਼ੇ ਕੇਸਾਂ ਦੀ ਗਿਣਤੀ ਨਾਲੋਂ 35 ਫ਼ੀਸਦੀ ਵੱਧ ਹੈ, ਨਾਲ ਹੀ ਪਿਛਲੇ ਵਿੱਤੀ ਸਾਲ ਵਿੱਚ ਦਿੱਤੇ ਗਏ ਕੁੱਲ ਕਰਜ਼ੇ ਦਾ ਮੁੱਲ 49 ਫ਼ੀਸਦੀ ਵੱਧ ਗਿਆ ਹੈ। ਪਿਛਲੇ ਸਾਲ ਦਿੱਤੇ ਗਏ 70 ਫ਼ੀਸਦੀ ਡਿਜੀਟਲ ਲੋਨ ਗੈਰ ਬੈਂਕਿੰਗ ਵਿੱਤੀ ਕੰਪਨੀਆਂ ਐੱਨਬੀਐੱਫਸੀ ਦੇ ਰੂਪ ਵਿੱਚ ਰਜਿਸਟਰਡ 28 ਸੰਸਥਾਵਾਂ ਵੱਲੋਂ ਦਿੱਤੇ ਗਏ ਸਨ।


 




 


ਐਪ ਤੋਂ ਲੋਨ ਲੈਂਦੇ ਸਮੇਂ ਸਾਵਧਾਨ ਰਹੋ


ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਕਿਸੇ ਆਨਲਾਈਨ ਐਪ ਰਾਹੀਂ ਕਰਜ਼ਾ ਲੈਣ ਬਾਰੇ ਸੋਚ ਰਹੇ ਹੋ ਤਾਂ ਧਿਆਨ ਰੱਖੋ ਕਿ ਇਹ ਆਰਬੀਆਈ ਤੋਂ ਰਜਿਸਟਰਡ ਹੋਵੇ ਤਾਂ ਜੋ ਕਿਸੇ ਵੀ ਬੇਨਿਯਮੀ ਤੋਂ ਬਚਿਆ ਜਾ ਸਕੇ। ਅੱਜ ਬਹੁਤ ਸਾਰੇ ਅਜਿਹੇ ਲੋਨ ਐਪਸ ਹਨ ਜੋ RBI ਨਾਲ ਰਜਿਸਟਰ ਕੀਤੇ ਬਿਨਾਂ ਲੋਨ ਦੇ ਰਹੇ ਹਨ। ਬਾਅਦ ਵਿੱਚ ਉਹ ਵਸੂਲੀ ਲਈ ਗੈਰ-ਕਾਨੂੰਨੀ ਤਰੀਕੇ ਅਪਣਾਉਂਦੇ ਹਨ।


ਜਾਅਲੀ ਐਪਸ ਦੀ ਪਛਾਣ ਦਾ ਤਰੀਕਾ


1. ਰਿਜ਼ਰਵ ਬੈਂਕ ਵੱਲੋਂ ਗਠਿਤ ਕੀਤੀ ਗਈ ਇੱਕ ਟੀਮ ਦੇ ਅਧਿਐਨ ਦੇ ਮੁਤਾਬਕ ਦੇਸ਼ ਵਿੱਚ ਮੌਜੂਦ 1,100 ਲੋਨ ਐਪਸ ਵਿੱਚੋਂ 600 ਐਪਸ ਜਾਅਲੀ ਹਨ।


2. ਐਂਡਾਇਡ ਪਲੇਅ ਸਟੋਰ 'ਤੇ 81 ਡਿਜੀਟਲ ਲੋਨ ਐਪ ਹਨ ਪਰ ਜੇ ਤੁਸੀਂ ਗੂਗਲ ਉੱਤੇ ਸਰਚ ਕਰੋਂਗੇ ਤਾਂ ਤੁਹਾਨੂੰ ਹਜ਼ਾਰਾਂ ਐਪ ਮਿਲ ਜਾਣਗੇ।


3. ਇਸ ਲਈ ਗੂਗਲ ਸਰਚ, ਵੱਟਸਐਪ, ਮੈਸੇਜ, ਟੈਲੀਗ੍ਰਾਮ ਐਪ, ਸੋਸ਼ਲ ਮੀਡੀਆ ਦੀ ਥਾਂ ਸਿੱਧੇ ਪਲੇ ਸਟੋਰ ਤੋਂ ਲੋਨ ਐਪ ਡਾਊਨਲੋਡ ਕਰਨਾ ਬਿਹਤਰ ਹੈ।


4. ਰਿਜ਼ਰਵ ਬੈਂਕ ਦੀ ਟੀਮ ਮੁਤਾਬਕ, “ਕਰਜ਼ਾ ਲੈਣ ਦੀ ਇੱਕ ਪ੍ਰਕਿਰਿਆ ਹੁੰਦੀ ਹੈ, ਬੈਂਕ ਵਿੱਚ ਲੋਨ ਲੈਣ ਦੇ ਜਾਇਦਾਦ ਗਹਿਣੇ ਰੱਖਣੀ ਪੈਂਦੀ ਹੈ ਪਰ ਕੁਝ ਐਪ ਸਿਬਿਲ ਸਕੋਰ ਘੱਟ ਹੋਣ 'ਤੇ ਵੀ ਲੋਨ ਦੇਣ ਲਈ ਤਿਆਰ ਰਹਿੰਦੇ ਹਨ।”


5. ਇੱਥੋਂ ਤੱਕ ਕਿ ਜਿਹੜੇ ਲੋਕ ਬੈਂਕਾਂ ਕੋਲੋਂ ਲੋਨ ਜਾਂ ਕ੍ਰੈਡਿਟ ਕਾਰਡ ਨਹੀਂ ਹਾਸਲ ਕਰ ਸਕਦੇ ਉਹ ਐਪ 'ਤੇ ਡਿਜੀਟਲ ਲੋਨ ਪ੍ਰਾਪਤ ਕਰ ਸਕਦੇ ਹਨ।


6. ਕੁਝ ਫਰਜ਼ੀ ਐਪ ਕਰਜ਼ਾ ਦੇਣ ਲਈ ਵੱਧ ਪ੍ਰਕਿਰਿਆ ਫੀਸ ਵਸੂਲਦੇ ਹਨ।


ਜੇਕਰ ਤੁਸੀਂ ਲੋਨ ਫਰਾਡ ਤੋਂ ਬਚਣਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ


1. ਜੇਕਰ ਤੁਹਾਨੂੰ ਮੈਸੇਜ ਰਾਹੀਂ ਕੋਈ ਲਿੰਕ ਮਿਲਦਾ ਹੈ ਤਾਂ ਉਸ 'ਤੇ ਧਿਆਨ ਨਾਲ ਕਲਿੱਕ ਕਰੋ ਅਤੇ ਜੇਕਰ ਤੁਹਾਨੂੰ ਕੁਝ ਗਲਤ ਲੱਗਦਾ ਹੈ ਤਾਂ ਗਲਤੀ ਨਾਲ ਵੀ ਉਸ 'ਤੇ ਕਲਿੱਕ ਨਾ ਕਰੋ, ਇਹ ਕਿਸੇ ਵੱਡੀ ਸਮੱਸਿਆ ਦੀ ਸ਼ੁਰੂਆਤ ਹੋ ਸਕਦੀ ਹੈ।


2. ਐਪ ਤੋਂ ਲੋਨ ਲੈਂ ਸਮੇਂ ਫੋਨ ਜਾਂ ਮੈਸੇਜ ਵਿੱਚ ਕੋਈ ਵੀ ਗੁਪਤ ਜਾਣਕਾਰੀ ਮੰਗੀ ਜਾਵੇ ਤਾਂ ਨਾ ਦਿਓ


3. ਆਨਲਾਈਨ ਲੋਨ ਲਈ ਸੁਰੱਖਿਅਤ, ਭਰੋਸੇਯੋਗ ਪਲੇਟਫਾਰਮ ਅਤੇ ਮੋਬਾਈਲ ਐਪ ਦਾ ਇਸਤੇਮਾਲ ਕਰੋ।


4. ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਵੀ ਸਾਂਝਾ ਨਾ ਕਰੋ।


5. ਅਜਿਹੇ ਈਮੇਲ ਨਾ ਖੋਲ੍ਹੇ ਜਿਨ੍ਹਾਂ ਬਾਰੇ ਤੁਹਾਨੂੰ ਪਤਾ ਨਾ ਹੋਵੇ ਅਤੇ ਅਜਿਹੇ ਲਿੰਕ ਉਤੇ ਕਲਿੱਕ ਨਾ ਕਰੋ ਜਾਂ ਅਟੈਚਮੈਂਟ ਡਾਊਨਲੋਡ ਕਰਨ ਨਾਲ ਤੁਹਾਡੇ ਮੋਬਾਈਲ ਵਿੱਚ ਵਾਇਰਸ ਆ ਸਕਦਾ ਹੈ ਜਾਂ ਤੁਹਾਡੇ ਨਾਲ ਧੋਖਾਧੜੀ ਹੋ ਸਕਦੀ ਹੈ।


6. ਇਸ ਤੋਂ ਇਲਾਵਾ ਕੋਈ ਬੈਂਕ ਜਾਂ ਫਾਇਨਾਂਸ ਕੰਪਨੀ ਤੁਹਾਡੇ ਕੋਲ ਪਾਸਵਰਡ, ਨਵੀਂ ਬੈਂਕਿੰਗ ਜਾਣਕਾਰੀ, ਏਟੀਐਮ ਪਿੰਨ ਵਰਗੀ ਜਾਣਕਾਰੀ ਨਹੀਂ ਮੰਗਦੀ।