Aadhaar Mobile Link: ਘਰ ਬੈਠੇ ਆਧਾਰ ਕਾਰਡ ਨੂੰ ਮੋਬਾਈਲ ਨੰਬਰ ਨਾਲ ਇੰਝ ਕਰੋ ਲਿੰਕ
Aadhaar Mobile Link: ਅੱਜ ਦੇ ਦੌਰ ਵਿੱਚ ਆਧਾਰ ਕਾਰਡ ਇੱਕ ਮਹੱਤਵਪੂਰਨ ਦਸਤਾਵੇਜ਼ ਬਣ ਗਿਆ ਹੈ। ਹੁਣ ਸਭ ਤੋਂ ਮਹੱਤਵਪੂਰਨ ਆਈਡੀ ਪਰੂਫ ਦੇ ਤੌਰ ਉਤੇ ਇਸ ਨੂੰ ਸਵੀਕਾਰਾ ਜਾਣ ਲੱਗਾ ਹੈ।
Aahaar Mobile Link (ਰਵਨੀਤ ਕੌਰ) : ਅੱਜ ਦੇ ਦੌਰ ਵਿੱਚ ਆਧਾਰ ਕਾਰਡ ਇੱਕ ਮਹੱਤਵਪੂਰਨ ਦਸਤਾਵੇਜ਼ ਬਣ ਗਿਆ ਹੈ। ਹੁਣ ਸਭ ਤੋਂ ਮਹੱਤਵਪੂਰਨ ਆਈਡੀ ਪਰੂਫ ਦੇ ਤੌਰ ਉਤੇ ਇਸ ਨੂੰ ਸਵੀਕਾਰਾ ਜਾਣ ਲੱਗਾ ਹੈ। ਬੈਂਕ ਖਾਤੇ ਖੁਲਵਾਉਣ ਦੇ ਨਾਲ ਹੀ ਇਸ ਦਾ ਇਸਤੇਮਾਲ ਸਕੂਲ ਵਿੱਚ ਦਾਖਲਾ, ਘਰ ਜਾਂ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਖ਼ਰੀਦਣ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਵੀ ਆਧਾਰ ਦਾ ਹੋਣਾ ਜ਼ਰੂਰੀ ਹੈ। ਸੁਰੱਖਿਆ ਦੇ ਲਿਹਾਜ ਨਾਲ ਆਧਾਰ ਦੇ ਨਾਲ ਤੁਹਾਡਾ ਮੋਬਾਈਲ ਲਿੰਕ ਹੋਣਾ ਜ਼ਰੂਰੀ ਹੈ।
ਆਧਾਰ ਕਾਰਡ ਨਾਲ ਮੋਬਾਈਲ ਨੰਬਰ ਲਿੰਕ ਕਰਨਾ ਜ਼ਰੂਰੀ ਹੁੰਦਾ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਸਰਕਾਰੀ ਸੇਵਾਵਾਂ ਲੈਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ ਜੇਕਰ ਤੁਹਾਡਾ ਆਧਾਰ ਕਾਰਡ ਤੁਹਾਡੇ ਮੋਬਾਈਲ ਨੰਬਰ ਨਾਲ ਅਟੈਚ ਹੈ ਤਾਂ ਹਰ ਇੱਕ ਅਪਡੇਟ ਮੋਬਾਈਲ ਨੰਬਰ ਉਤੇ ਮਿਲੇਗਾ।
ਗੁੰਮ ਹੋਏ ਆਧਾਰ ਕਾਰਡ (Aadhaar Card) ਨੂੰ ਲੱਭਣ ਜਾਂ ਜ਼ਰੂਰਤ ਪੈਣ ਉਤੇ ਈ-ਕਾਪੀ ਡਾਊਨਲੋਡ ਕਰਨ ਵਿੱਚ ਮਦਦ ਮਿਲਦੀ ਹੈ। ਕੀ ਤੁਹਾਨੂੰ ਪਤਾ ਹੈ ਕਿ ਆਧਾਰ ਸੇਵਾ ਕੇਂਦਰ ਉਤੇ ਜਾਵੇ ਬਿਨਾਂ ਆਪਣਾ ਮੋਬਾਈਲ ਨੰਬਰ ਆਨਲਾਈਨ ਲਿੰਕ ਕਰ ਸਕਦੇ ਹੋ। ਆਓ ਵਿਸਥਾਰ ਨਾਲ ਜਾਣਦੇ ਹਾਂ
ਇੰਝ ਕਰੋ ਆਧਾਰ ਕਾਰਡ ਨਾਲ ਮੋਬਾਈਲ ਨੰਬਰ ਲਿੰਕ
ਤੁਹਾਨੂੰ ਇੰਡੀਅਨ ਪੋਸਟਲ ਸਰਵਿਸ ਵੈੱਬਸਾਈਟ ਉਤੇ ਵਿਜਿਟ ਕਰਨਾ ਪਵੇਗਾ
ਇਸ ਤੋਂ ਬਾਅਦ ਆਪਣਾ ਨਾਮ, ਪਤਾ, ਮੋਬਾਈਲ ਨੰਬਰ, ਈਮੇਲ ਡਿਟੇਲ ਦਰਜ ਕਰਨੀ ਪਵੇਗੀ। ਹੁਣ ਡ੍ਰਾਪ ਡਾਊਨ ਮੈਨਿਊ ਵਿੱਚ PPB-Aadhaar ਸਰਵਿਸ ਨੂੰ ਸਿਲੈਕਟ ਕਰੋ।
ਇਸ ਤੋਂ ਬਾਅਦ UIDAI-Mobile/Email to Aadhaar linking/update ਉਤੇ ਕਲਿੱਕ ਕਰਨਾ ਪਵੇਗਾ ਤੇ ਫਿਰ ਡਿਟੇਲ ਭਰੋ।
ਇਸ ਤੋਂ ਬਾਅਦ ਤੁਹਾਡੇ ਨੰਬਰ ਉਤੇ OTP ਆਵੇਗਾ। ਓਟੀਪੀ ਭਰਨ ਤੋਂ ਬਾਅਦ ਕਨਫਰਮ ਤੇ ਕਲਿਕ ਕਰੋ।
ਇਸ ਤੋਂ ਬਾਅਦ ਇਕ ਰੈੱਫਰੈਂਸ ਨੰਬਰ ਮਿਲੇਗਾ। ਜਿਸ ਨਾਲ ਐਪਲੀਕੇਸ਼ਨ ਸਟੇਟਸ ਨੂੰ ਟ੍ਰੈਕ ਕੀਤਾ ਜਾ ਸਕੇਗਾ। ਇਸ ਤੋਂ ਬਾਅਦ ਐਪਲੀਕੇਸ਼ਨ ਨੂੰ ਨਜ਼ਦੀਕੀ ਪੋਸਟ ਆਫਿਸ ਵੈਰੀਫਿਕੇਸ਼ਨ ਲਈ ਭੇਜ ਦਿੱਤਾ ਜਾਵੇਗਾ। ਇਸ ਤੋਂ ਬਾਅਦ ਪੋਸਟ ਆਫਿਸ ਅਧਿਕਾਰੀ ਤੁਹਾਡੇ ਐਡਰੈੱਸ ਉਤੇ ਵਿਜਿਟ ਕਰ ਕੇ ਤੁਹਾਡੀ ਬਾਓਮੈਟ੍ਰਿਕ ਡਿਟੇਲ ਹਾਸਲ ਕਰੇਗੀ। ਇਸ ਲਈ ਤੁਹਾਡੇ ਤੋਂ 50 ਰੁਪਏ ਚਾਰਜ ਕੀਤੇ ਜਾਣਗੇ।
ਆਧਾਰ ਨਾਲ ਮੋਬਾਈਲ ਲਿੰਕ ਹੈ ਜਾਂ ਨਹੀਂ? ਇੰਝ ਕਰੋ ਚੈੱਕ
UIDAI ਦੀ ਆਫੀਸ਼ੀਅਲ ਵੈੱਬਸਾਈਟ ਉਤੇ ਵਿਜਿਟ ਕਰਨਾ ਪਵੇਗਾ
ਇਸ ਮਗਰੋਂ MyAadhaar ਆਪਸ਼ਨ ਉਤੇ ਕਲਿੱਕ ਕਰੋ।
ਇਸ ਤੋਂ ਬਾਅਦ verify my email/mobile number ਉਤੇ ਕਲਿੱਕ ਕਰੋ। ਇਹ ਆਪਸ਼ਨ ਆਧਾਰ ਸਰਵਿਸ ਸੈਕਸ਼ਨ ਤੋਂ ਹੇਠਾਂ ਉਪਲਬਧ ਹੁੰਦਾ ਹੈ।
ਇਸ ਤੋਂ ਬਾਅਦ ਤੁਹਾਡੇ ਕਾਰਡ ਨੰਬਰ, ਮੋਬਾਈਲ ਨੰਬਰ, ਕੈਪਚਾ ਵਰਗੀਆਂ ਜਾਣਕਾਰੀਆਂ ਦਰਜ ਕਰੋ।
ਇਸ ਤਰ੍ਹਾਂ ਤੁਹਾਨੂੰ ਪਤਾ ਚੱਲ ਜਾਵੇਗਾ ਕਿ ਆਧਾਰ ਮੋਬਾਈਲ ਨੰਬਰ ਨਾਲ ਲਿੰਕ ਹੈ ਜਾਂ ਨਹੀਂ।