ਲਾਟਰੀ `ਚ ਪਤੀ ਨੇ ਜਿੱਤੇ 1 ਕਰੋੜ ਰੁਪਏ, ਪਤਨੀ ਪ੍ਰੇਮੀ ਨਾਲ ਫ਼ਰਾਰ!

Viral News: ਪਤੀ ਦੀ ਲਾਟਰੀ `ਚੋਂ 1 ਕਰੋੜ ਰੁਪਏ ਨਿਕਲਿਆ ਜਿਸ ਤੋਂ ਬਾਅਦ ਔਰਤ ਆਪਣੇ ਪ੍ਰੇਮੀ ਨਾਲ ਪੈਸੇ ਲੈ ਕੇ ਫ਼ਰਾਰ ਹੋ ਗਈ। ਦੱਸ ਦੇਈਏ ਕਿ ਭੱਜਣ ਵਾਲੀ ਔਰਤ ਤਿੰਨ ਬੱਚਿਆਂ ਦੀ ਮਾਂ ਹੈ। ਪੁਲਿਸ ਔਰਤ ਅਤੇ ਉਸ ਦੇ ਪ੍ਰੇਮੀ ਦੀ ਤਲਾਸ਼ ਕਰ ਰਹੀ ਹੈ।
Viral News: ਕਿਹਾ ਜਾਂਦਾ ਹੈ ਪਿਆਰ ਅੰਧਾ ਹੁੰਦਾ ਹੈ। ਕਿਸੇ 'ਤੇ ਬਹੁਤ ਜਲਦੀ ਵਿਸ਼ਵਾਸ ਕਰ ਲੈਣਾ ਆਪਣੇ ਆਪ ਵਿਚ ਹੀ ਬਹੁਤ ਵੱਡੀ ਗ਼ਲਤੀ ਹੈ। ਅਜਿਹਾ ਹੀ ਇਕ ਖ਼ਬਰ ਸਾਹਮਣੇ ਆਈ ਹੈ ਜਿਸ ਵਿਚ ਇਕ ਪਤੀ ਦੀ ਲਾਟਰੀ ਨਿਕਲਦੀ ਹੈ ਤੇ ਉਹ ਸਾਰੇ ਪੈਸੇ ਆਪਣੀ ਪਤਨੀ ਦੇ ਅਕਾਊਂਟ ਵਿਚ ਟਰਾਂਸਫਰ ਕਰ ਦਿੰਦਾ ਹੈ। ਇਸ ਤੋਂ ਬਾਅਦ ਪਤਨੀ ਆਪਣੇ ਪ੍ਰੇਮੀ ਨਾਲ ਫਰਾਰ ਹੋ ਜਾਂਦੀ ਹੈ। ਦੱਸ ਦੇਈਏ ਕਿ ਬੀਤੇ ਦਿਨੀ ਇੱਕ ਵਿਅਕਤੀ ਦੀ 1 ਕਰੋੜ ਰੁਪਏ ਤੋਂ ਵੱਧ ਦੀ ਰਕਮ ਦੀ ਲਾਟਰੀ ਨਿਕਲੀ ਜਿਸ ਨਾਲ ਉਹ ਰਾਤੋ-ਰਾਤ ਕਰੋੜਪਤੀ ਬਣ ਗਿਆ ਪਰ ਉਸ ਨੂੰ ਕੀ ਪਤਾ ਸੀ ਇਹ ਖੁਸ਼ੀ ਕੁਝ ਮਿੰਟਾਂ ਦੀ ਹੈ।
ਦਰਅਸਲ ਉਸ ਨੇ ਇਹ ਪੈਸੇ ਆਪਣੀ ਪਤਨੀ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ। ਪੈਸੇ ਟਰਾਂਸਫਰ ਕਰਨ ਦੀ ਗ਼ਲਤੀ ਉਸ ਦੀ ਸਭ ਵੱਡੀ ਗ਼ਲਤੀ ਸੀ ਕਿਉਂਕਿ ਖਾਤੇ 'ਚ 1 ਕਰੋੜ ਆਉਂਦੇ ਹੀ ਪਤਨੀ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਇਸ 'ਤੋਂ ਬਾਅਦ ਪਤੀ ਨੇ ਪੁਲਿਸ ਤੋਂ ਮਦਦ ਦੀ ਅਪੀਲ ਕੀਤੀ ਹੈ। ਇਹ ਮਾਮਲਾ ਥਾਈਲੈਂਡ ਦੇ ਇਸਾਨ ਸੂਬੇ ਦਾ ਹੈ। ਦੱਸ ਦੇਈਏ ਕਿ 49 ਸਾਲਾ ਮਨਿਤ ਦੀ ਨਵੰਬਰ ਮਹੀਨੇ ਵਿਚ ਕਰੀਬ 1 ਕਰੋੜ 36 ਲੱਖ ਰੁਪਏ ਦੀ ਲਾਟਰੀ ਨਿਕਲੀ ਸੀ ਜਿਸ ਤੋਂ ਬਾਅਦ ਉਸਦੇ ਘਤਰ ਖੁਸ਼ੀ ਦਾ ਮਾਹੌਲ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਇਹ ਖੁਸ਼ੀ ਇਕ ਗ਼ਲਤੀ ਨਾਲ ਮਾਤਮ ਵਿਚ ਬਦਲ ਜਾਵੇਗੀ। ਮਨਿਤ ਨੇ ਪੈਸੇ ਆਉਣ ਤੋਂ ਬਾਅਦ ਪਤਨੀ ਦੇ ਅਕਾਊਂਟ ਵਿਚ ਇਹ ਸਾਰੀ ਰਕਮ ਜਮਾ ਕਰਵਾ ਦਿੱਤੀ ਜਿਸ ਤੋਂ ਬਾਅਦ ਪਤਨੀ ਆਪਣੇ ਪ੍ਰੇਮੀ ਸੰਗ ਫ਼ਰਾਰ ਹੋ ਗਈ।
ਦੱਸ ਦੇਈਏ ਕਿ ਮਨਿਤ ਦਾ ਵਿਆਹ 26 ਸਾਲ ਪਹਿਲਾਂ ਅੰਗਕਨਾਰਤ ਨਾਲ ਹੋਇਆ ਸੀ। ਦੋਵਾਂ ਦੇ 3 ਬੱਚੇ ਹਨ। ਮਨਿਤ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਉਸਦੀ ਪਤਨੀ ਕਿਸੇ ਨਾਲ ਭੱਜ ਜਾਵੇਗੀ ਅਤੇ ਇਨ੍ਹਾਂ ਹੀ ਨਹੀਂ ਉਹ ਉਸਦੀ ਲਾਟਰੀ ਦੇ ਪੈਸੇ ਵੀ ਚੋਰੀ ਕਰ ਲਵੇਗੀ।
ਇਹ ਵੀ ਪੜ੍ਹੋ: ਬੱਸ ਦੀ ਬਾਈਕ ਨਾਲ ਹੋਈ ਭਿਆਨਕ ਟੱਕਰ ਤੋਂ ਬਾਅਦ ਬੱਸ ਨੂੰ ਲੱਗੀ ਜ਼ਬਰਦਸਤ ਅੱਗ, ਤਸਵੀਰਾਂ ਵੇਖ ਕੇ ਉੱਡ ਜਾਣਗੇ ਹੋਸ਼
ਮੀਡਿਆ ਰਿਪੋਰਟ ਦੇ ਮੁਤਾਬਿਕ ਹੁਣ ਇਸ ਘਟਨਾ ਤੋਂ ਬਾਅਦ ਮਨਿਤ ਨੇ ਅੰਗਕਰਾਣਾ ਅਤੇ ਉਸ ਦੇ ਪ੍ਰੇਮੀ ਖਿਲਾਫ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਵਿਚਕਾਰ ਸਭ ਕੁਝ ਠੀਕ ਲੱਗ ਰਿਹਾ ਸੀ। ਲਾਟਰੀ ਜਿੱਤਣ ਤੋਂ ਬਾਅਦ ਅਸੀਂ ਮੰਦਰ ਨੂੰ 20 ਲੱਖ ਰੁਪਏ ਦਾਨ ਕਰਨ ਦਾ ਫੈਸਲਾ ਕੀਤਾ ਸੀ।