Attari Border/ ਭਰਤ ਸ਼ਰਮਾ:  ਭਾਰਤ ਪਾਕਿ ਸੀਮਾ ਤੇ ਅਟਾਰੀ ਸਥਿਤ ਇੰਟੀਗਰੇਟਡ ਚੈੱਕ ਪੋਸਟ (ICP) ਦੇ ਰਸਤੇ ਭਾਰਤ ਨੇ ਅਫਗਾਨਿਸਤਾਨ ਦੇ ਨਾਲ ਆਯਾਤ ਦਾ ਨਵਾਂ ਰਿਕਾਰਡ ਬਣਾਇਆ ਹੈ। ਸਾਲ 2023-24 ਵਿੱਚ ਭਾਰਤ ਨੇ ਅਫਗਾਨਿਸਤਾਨ ਦੇ ਨਾਲ 3700 ਕਰੋੜ ਦਾ ਆਯਾਤ ਕੀਤਾ, ਜੋ ਹੁਣ ਤੱਕ ਦਾ ਸਭ ਤੋਂ ਵੱਧ ਆਯਾਤ ਹੈ।


COMMERCIAL BREAK
SCROLL TO CONTINUE READING

ਫੈਡਰੇਸ਼ਨ ਆਫ ਕਰਿਆਨਾ ਐਂਡ ਡਰਾਈ ਫਰੂਟ ਐਸੋਸੀਏਸ਼ਨ ਮਜੀਠ ਮੰਡੀ ਦੇ ਪ੍ਰਧਾਨ ਅਨਿਲ ਮਹਿਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਅਫਗਾਨਿਸਤਾਨ ਤੇ ਜਦ ਤਾਲੀਬਾਨ ਦਾ ਸ਼ਾਸਨ ਆਇਆ ਸੀ ਤਦ ਵਪਾਰੀਆਂ ਦੇ ਮਨਾਂ ਦੇ ਵਿੱਚ ਪੇਮੈਂਟਾਂ ਨੂੰ ਲੈ ਕੇ ਡਰ ਸੀ, ਪਰ ਮੌਜੂਦਾ ਸਮੇਂ ਦੇ ਵਿੱਚ ਸਾਰੀ ਪੇਮੈਂਟ ਆ ਬੈਂਕ ਦੇ ਰਾਹੀ ਹੋ ਰਹੀ ਹੈ। ਇਸ ਲਈ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਪਰੇਸ਼ਾਨੀ ਨਹੀਂ ਆ ਰਹੀ, ਉਹਨਾਂ ਨੇ ਕਿਹਾ ਕਿ ਅਫਗਾਨਿਸਤਾਨ ਵਿੱਚ ਤਾਲੀਬਾਨ ਦੀ ਸਰਕਾਰ ਹੋਣ ਦੇ ਬਾਵਜੂਦ ਕਾਰੋਬਾਰ ਵਿੱਚ ਬੜੋਤਰੀ ਆਈ ਹੈ, ਜਿਸ ਕਰਕੇ ਇਸ ਸਾਲ ਅਫਗਾਨਿਸਤਾਨ ਦੇ ਨਾਲ ਸਭ ਤੋਂ ਵੱਧ ਆਯਾਤ ਹੁਣ ਤੱਕ ਭਾਰਤ ਨੇ ਕੀਤਾ ਹੈ


ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਮੀਂਹ ਦਾ ਅਲਰਟ ! ਛਾਏ ਰਹਿਣਗੇ ਬੱਦਲ, ਅੱਜ ਗਰਮੀ ਤੋਂ ਮਿਲੇਗੀ ਰਾਹਤ
 


ਉਹਨਾਂ ਨੇ ਕਿਹਾ ਕਿ ਅਫਗਾਨਿਸਤਾਨ ਤੋਂ ਡਰਾਈ ਫਰੂਟ ਤੇ ਜੜੀ ਬੂਟੀਆਂ ਦਾ ਆਯਾਤ ਕਰਦਾ ਹੈ ਭਾਰਤ , ਅਫਗਾਨਿਸਤਾਨ ਤੋਂ ਭਾਰਤ ਕਿਸ਼ਮਿਸ਼, ਅਖਰੋਟ, ਬਦਾਮ ,ਅੰਜੀਰ ਤਾਜੇ ਫਲ ਜਿਵੇਂ ਕਿ ਅਨਾਰ, ਸੇਬ, ਚੈਰੀ, ਖਰਬੂਜਾ,ਤਰਬੂਜ ਤੇ ਮਸਾਲੇ ਜਿਵੇਂ ਕਿ ਹਿੰਗ, ਜੀਰਾ ਤੇ ਕੇਸਰ ਦਾ ਆਯਾਤ ਕਰਦਾ ਹੈ, ਇਸ ਦੇ ਨਾਲ ਦਵਾਈਆਂ ਤੇ ਇਸਤੇਮਾਲ ਹੋਣ ਵਾਲੀਆਂ ਜੜੀ ਬੂਟੀਆਂ ਦਾ ਵੀ ਆਯਾਤ ਕੀਤਾ ਜਾਂਦਾ , ਉਹਨਾਂ ਨੇ ਕਿਹਾ ਕਿ 2024-25 ਚ ਹੋਰ ਵੀ ਜਿਆਦਾ ਆਯਾਤ ਹੋਣ ਦੀ ਉਮੀਦ ਹੈ।


ਪ੍ਰਧਾਨ ਅਨਿਲ ਮਹਿਰਾ ਨੇ ਕਿਹਾ ਕਿ ਅਗਸਤ 2019 ਤੋਂ ਪਾਕਿਸਤਾਨ ਦੇ ਨਾਲ ਭਾਰਤ ਦਾ ਵਪਾਰ ਬੰਦ ਹੈ, ਪਾਕਿਸਤਾਨ ਤੋਂ ਮੁਖ ਰੂਪ ਵਿੱਚ ਜਿਪਸਮ ਤੇ ਸੀਮਟ ਦਾ ਅਯਾਤ ਹੁੰਦਾ ਹੈ, ਇਸ ਦੇ ਇਲਾਵਾ ਟਮਾਟਰ ਦਾ ਵੀ ਆਯਾਤ ਹੁੰਦਾ ਸੀ, ਪਾਕਿਸਤਾਨ ਦੇ ਨਾਲ ਵਪਾਰ ਬੰਦ ਹੋਣ ਦੇ ਬਾਵਜੂਦ ਆਈਸੀਪੀ ਦੇ ਰਸਤੇ ਅਯਾਤ ਦੇ ਵਿੱਚ ਵਾਧੇ ਆਉਣ ਦੇ ਨਾਲ ਵਪਾਰੀ ਇਸ ਨੂੰ ਚੰਗਾ ਸੰਕੇਤ ਸਮਝਦੇ ਨੇ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਆਈਸੀਪੀ ਚ ਕੰਮ ਕਰਨ ਵਾਲੇ ਕਰਮਚਾਰੀਆਂ ਤੇ ਟਰੱਕ ਚਾਲਕਾਂ ਨੂੰ ਇਸ ਦਾ ਖੂਬ ਫਾਇਦਾ ਹੋਵੇਗਾ।, ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਨਾਲ ਭਾਰਤ ਦਾ ਵਪਾਰ ਬੰਦ ਹੋਣ ਦਾ ਜਿਆਦਾ ਘਾਟਾ ਪਾਕਿਸਤਾਨ ਨੂੰ ਹੀ ਹੋ ਰਿਹਾ ਹੈ।


ਇਹ ਵੀ ਪੜ੍ਹੋ:Fazilka News: ਫਾਜ਼ਿਲਕਾ 'ਚ ਭਾਰਤ-ਪਾਕਿ ਸਰਹੱਦ 'ਤੇ ਯੂਪੀ ਨਿਵਾਸੀ ਗ੍ਰਿਫਤਾਰ, ਬੀਐਸਐਫ ਨੇ ਫੜਿਆ