ਜੇਕਰ ਕਰਨਾ ਹੈ ਰੇਲ ਦਾ ਸਫ਼ਰ ਤਾਂ ਜਾਣ ਲਓ ਸਮਾਂ ਸਾਰਣੀ, ਨਹੀਂ ਤਾਂ ਹੋਣਾ ਪਵੇਗਾ ਖੱਜਲ-ਖੁਆਰ
ਫਾਜ਼ਿਲਕਾ-ਨਵੀਂ ਦਿੱਲੀ ਵਿਚਕਾਰ 2 ਅਤੇ 3 ਜੂਨ ਨੂੰ ਚੱਲਣ ਵਾਲੀ ਐਕਸਪ੍ਰੈੱਸ ਰੇਲਗੱਡੀ ਅੰਬਾਲਾ ਤੋਂ ਪਹਿਲਾਂ ਰੱਦ ਕਰ ਕੇ ਵਾਪਸ ਪਰਤੇਗੀ। ਇਸ ਤੋਂ ਇਲਾਵਾ ਯਸ਼ਵੰਤਪੁਰ-ਚੰਡੀਗੜ੍ਹ ਐਕਸਪ੍ਰੈੱਸ, ਮਾਰਗੋ-ਚੰਡੀਗੜ੍ਹ ਐਕਸਪ੍ਰੈੱਸ ਨੂੰ ਨਵੀਂ ਦਿੱਲੀ ਤੋਂ ਦਿੱਲੀ, ਗਾਜ਼ੀਆਬਾਦ, ਮੇਰਠ ਸਿਟੀ, ਸਹਾਰਨਪੁਰ, ਅੰਬਾਲਾ ਦੇ ਰਸਤੇ ਮੋੜਿਆ ਜਾਵੇਗਾ।
ਚੰਡੀਗੜ: ਉਤਰੀ ਰੇਲਵੇ 'ਚ ਵੱਖ-ਵੱਖ ਥਾਵਾਂ 'ਤੇ ਹੋਣ ਵਾਲੇ ਕੰਮ ਕਾਰਨ 3 ਤੋਂ 10 ਜੂਨ ਤੱਕ ਵੱਖ-ਵੱਖ ਰੇਲ ਪਟੜੀਆਂ 'ਤੇ ਆਵਾਜਾਈ ਪ੍ਰਭਾਵਿਤ ਰਹੇਗੀ। ਉੱਤਰੀ ਰੇਲਵੇ ਹੈੱਡਕੁਆਰਟਰ ਵੱਲੋਂ ਜਾਰੀ ਸੂਚਨਾ ਅਨੁਸਾਰ 2 ਅਤੇ 3 ਜੂਨ ਨੂੰ ਨਵੀਂ ਦਿੱਲੀ-ਕੁਰੂਕਸ਼ੇਤਰ-ਨਵੀਂ ਦਿੱਲੀ ਈ.ਐੱਮ.ਯੂ. ਸਪੈਸ਼ਲ, ਅੰਮ੍ਰਿਤਸਰ-ਨਵੀਂ ਦਿੱਲੀ-ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈਸ ਰੱਦ ਰਹੇਗੀ। 2 ਤੋਂ 10 ਜੂਨ ਤੱਕ ਚੱਲਣ ਵਾਲੀ ਅੰਮ੍ਰਿਤਸਰ-ਕਟਿਹਾਰ ਐਕਸਪ੍ਰੈਸ ਰੱਦ ਰਹੇਗੀ।
ਫਾਜ਼ਿਲਕਾ-ਨਵੀਂ ਦਿੱਲੀ ਵਿਚਕਾਰ 2 ਅਤੇ 3 ਜੂਨ ਨੂੰ ਚੱਲਣ ਵਾਲੀ ਐਕਸਪ੍ਰੈੱਸ ਰੇਲਗੱਡੀ ਅੰਬਾਲਾ ਤੋਂ ਪਹਿਲਾਂ ਰੱਦ ਕਰ ਕੇ ਵਾਪਸ ਪਰਤੇਗੀ। ਇਸ ਤੋਂ ਇਲਾਵਾ ਯਸ਼ਵੰਤਪੁਰ-ਚੰਡੀਗੜ੍ਹ ਐਕਸਪ੍ਰੈੱਸ, ਮਾਰਗੋ-ਚੰਡੀਗੜ੍ਹ ਐਕਸਪ੍ਰੈੱਸ ਨੂੰ ਨਵੀਂ ਦਿੱਲੀ ਤੋਂ ਦਿੱਲੀ, ਗਾਜ਼ੀਆਬਾਦ, ਮੇਰਠ ਸਿਟੀ, ਸਹਾਰਨਪੁਰ, ਅੰਬਾਲਾ ਦੇ ਰਸਤੇ ਮੋੜਿਆ ਜਾਵੇਗਾ। ਜੰਮੂ ਤਵੀ-ਦੁਰਗ ਐਕਸਪ੍ਰੈਸ ਨੂੰ ਅੰਬਾਲਾ, ਸਹਾਰਨਪੁਰ, ਮੇਰਠ ਸਿਟੀ, ਗਾਜ਼ੀਆਬਾਦ, ਦਿੱਲੀ ਸ਼ਾਹਦਰਾ, ਦਿੱਲੀ ਜੰਕਸ਼ਨ, ਦਿੱਲੀ ਸਫਦਰਜੰਗ, ਤੁਗਲਕਾਬਾਦ, ਪਲਵਲ ਰਾਹੀਂ ਮੋੜਿਆ ਜਾਵੇਗਾ। ਸਹਰਸਾ-ਅੰਮ੍ਰਿਤਸਰ ਐਕਸਪ੍ਰੈਸ ਨੂੰ ਮੁਰਾਦਾਬਾਦ-ਸਹਾਰਨਪੁਰ-ਅੰਬਾਲਾ ਰਾਹੀਂ ਮੋੜਿਆ ਜਾਵੇਗਾ।
2 ਤੋਂ 10 ਜੂਨ ਤੱਕ, ਯਸ਼ਵੰਤਪੁਰ-ਹਜ਼ਰਤ ਨਿਜ਼ਾਮੂਦੀਨ ਐਕਸਪ੍ਰੈਸ ਨੂੰ ਅਰੀਸਾਕੇਰੇ, ਚਿਕਜਜੂਰ, ਰਾਏਦੁਰਗ, ਬੇਲਾਰੀ ਰਾਹੀਂ ਮੋੜਿਆ ਜਾਵੇਗਾ ਅਤੇ ਦੇਵਨਾਗਰੇ, ਸ਼੍ਰੀ ਮਹਾਦੇਵੱਪਾ, ਮਾਈਲਾਰਾ, ਹੁਬਲੀ, ਗਦਗ, ਕੋਪਲ ਅਤੇ ਹਸਪੇਟ ਸਟੇਸ਼ਨਾਂ 'ਤੇ ਨਹੀਂ ਰੁਕੇਗਾ। 2 ਤੋਂ 9 ਜੂਨ ਤੱਕ ਚੱਲਣ ਵਾਲੀ ਹਜ਼ਰਤ ਨਿਜ਼ਾਮੂਦੀਨ-ਯਸ਼ਵੰਤਪੁਰ ਐਕਸਪ੍ਰੈਸ ਨੂੰ ਵੀ ਇਸੇ ਰੂਟ ਤੋਂ ਡਾਇਵਰਟ ਕੀਤਾ ਜਾਵੇਗਾ।
WATCH LIVE TV