ਚੰਡੀਗੜ: ਪੰਜਾਬ ਦੇ ਸਰਹੱਦੀ ਇਲਾਕਿਆਂ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਬਣਦੀ ਜਾ ਰਹੀ ਹੈ।ਇਹ ਖੁਲਾਸਾ ਪੰਜਾਬ ਹਰਿਆਣਾ ਹਾਈਕੋਰਟ ਵਿਚ ਫੌਜ ਵੱਲੋਂ ਦਾਇਰ ਜਵਾਬ ਵਿਚ ਕੀਤਾ ਗਿਆ ਹੈ। ਇਹਨਾਂ ਇਲਾਕਿਆਂ ਵਿਚ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਨਸ਼ਾ ਤਸਕਰਾਂ, ਸਮਾਜ ਵਿਰੋਧੀ ਅਨਸਰਾਂ ਅਤੇ ਅੱਤਵਾਦੀਆਂ ਲਈ ਵੱਡੀ ਸਹੂਲਤ ਮੁਹੱਈਆ ਕਰਦੀ ਹੈ। ਕਿਉਂਕਿ ਸਰਹੱਦੀ ਇਲਾਕਿਆਂ ਵਿਚ ਇਸ ਮਾਈਨਿੰਗ ਨੇ ਸੁਰੰਗ ਦਾ ਰੂਪ ਲੈ ਲਿਆ ਹੈ ਅਤੇ ਇਸ ਸੁਰੰਗ ਦੇ ਜ਼ਰੀਏ ਗੈਰ-ਕਾਨੂੰਨੀ ਕੰਮਾਂ ਨੂੰ ਸੌਖਿਆਂ ਹੀ ਅੰਜਾਮ ਦਿੱਤਾ ਜਾ ਸਕਦਾ ਹੈ। ਮਾਈਨਿੰਗ ਅਜਿਹੀ ਹੋ ਗਈ ਹੈ ਕਿ ਪਾਕਿਸਤਾਨ ਤੋਂ ਸਰਹੱਦ ਤੱਕ ਸੁਰੰਗ ਬਣਾਈ ਜਾ ਸਕਦੀ ਹੈ।


COMMERCIAL BREAK
SCROLL TO CONTINUE READING

 


ਹੜ ਦੀ ਸਥਿਤੀ ਵੀ ਹੋ ਸਕਦੀ ਹੈ ਪੈਦਾ


ਫੌਜ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਗੈਰ-ਯੋਜਨਾਬੱਧ ਅਤੇ ਬੇਕਾਬੂ ਮਾਈਨਿੰਗ ਕੁਦਰਤੀ ਨਿਕਾਸੀ ਨੂੰ ਬਦਲ ਸਕਦੀ ਹੈ ਅਤੇ ਇੱਥੋਂ ਤੱਕ ਕਿ ਨਦੀ ਦਾ ਰੁਖ ਵੀ ਬਦਲ ਸਕਦੀ ਹੈ ਜਿਸ ਦੇ ਨਤੀਜੇ ਵਜੋਂ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਫੌਜ ਦੀਆਂ ਚੌਕੀਆਂ ਵਿਚ ਹੜ੍ਹ ਆ ਸਕਦਾ ਹੈ। ਇਕ ਹਲਫ਼ਨਾਮਾ ਦਾਇਰ ਕਰਕੇ ਅਦਾਲਤ ਨੂੰ ਦੱਸਿਆ ਕਿ ਬਟਾਲੀਅਨ ਬੀ. ਐਸ. ਐਫ. 73, ਜਿਸ ਵਿਚ ਗੁਰਦਾਸਪੁਰ ਸੈਕਟਰ ਵੀ ਸ਼ਾਮਲ ਹੈ ਇਸ ਸੈਕਟਰ ਦੇ ਨਾਲ ਲੱਗਦੇ ਖੇਤਰ ਵਿਚ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਰਾਵੀ ਦਰਿਆ ਵਿਚ ਬੇਰੋਕ ਅਤੇ ਬੇਕਾਬੂ ਮਾਈਨਿੰਗ ਚੱਲ ਰਹੀ ਹੈ। ਹਲਫ਼ਨਾਮੇ ਅਨੁਸਾਰ ਰਾਵੀ ਦਰਿਆ ਦੇ ਭਵਿੱਖ ਦੇ ਵਹਾਅ ਨੂੰ ਪ੍ਰਭਾਵਿਤ ਕਰਨ ਦੇ ਨਾਲ-ਨਾਲ ਇਹ ਅੰਤਰਰਾਸ਼ਟਰੀ ਸਰਹੱਦੀ ਹੜ੍ਹਾਂ ਦੀ ਸੁਰੱਖਿਆ ਲਈ ਵੱਡਾ ਖਤਰਾ ਪੈਦਾ ਕਰ ਰਿਹਾ ਹੈ।


 


ਹਥਿਆਰ ਨਸ਼ਾ ਤਸਕਰੀ ਦੀਆਂ ਵਾਰਦਾਤਾਂ ਵੱਧ ਸਕਦੀਆਂ ਹਨ


ਗੈਰ-ਕਾਨੂੰਨੀ ਮਾਈਨਿੰਗ ਹਥਿਆਰਾਂ, ਨਸ਼ਿਆਂ ਦੀ ਤਸਕਰੀ ਦਾ ਖ਼ਤਰਾ ਹੈ। ਇਸ ਸਬੰਧੀ ਸਥਾਨਕ ਪ੍ਰਸ਼ਾਸਨ ਨੂੰ ਕਈ ਵਾਰ ਜਾਣੂ ਕਰਵਾਇਆ ਜਾ ਚੁੱਕਾ ਹੈ। ਬੀ. ਐਸ. ਐਫ. ਦੀ ਤਰਫੋਂ ਅਦਾਲਤ ਨੂੰ ਦੱਸਿਆ ਗਿਆ ਕਿ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਆ ਰਹੇ ਹਨ ਅਤੇ ਗੈਰ-ਕਾਨੂੰਨੀ ਮਾਈਨਿੰਗ ਸਾਈਟਾਂ ਅਤੇ ਵਾਹਨਾਂ ਦੇ ਨੇੜੇ ਡਰੋਨ ਰਾਹੀਂ ਹਥਿਆਰ, ਗੋਲਾ ਬਾਰੂਦ ਅਤੇ ਨਸ਼ੀਲੇ ਪਦਾਰਥ ਸੁੱਟਣ ਦੀ ਪੂਰੀ ਸੰਭਾਵਨਾ ਹੈ। ਇਹ ਰਾਸ਼ਟਰੀ ਸੁਰੱਖਿਆ ਲਈ ਵੱਡਾ ਖਤਰਾ ਹੈ।


 


 


WATCH LIVE TV