Nabha News: ਦੇਸ਼ ਵਿੱਚ ਰੋਜ਼ਾਨਾ ਹੀ ਮਾਸੂਮ ਬੱਚੀਆਂ ਨਾਲ ਜਬਰ ਜਨਾਹ ਵਰਗੀਆਂ ਘਿਨੌਣੀਆਂ ਘਟਨਾਵਾਂ ਸਾਹਮਣੇ ਆ ਰਹੀ ਹੈ। ਅਜਿਹੀਆਂ ਘਟਨਾਵਾਂ ਸੁਣ ਕੇ ਹਰ ਕਿਸੇ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ।


COMMERCIAL BREAK
SCROLL TO CONTINUE READING

ਅਜਿਹਾ ਹੀ ਮਾਮਲਾ ਪੰਜਾਬ ਦੇ ਨਾਭਾ ਤੋਂ ਸਾਹਮਣੇ ਆਇਆ ਹੈ, ਜਿਥੇ 13 ਸਾਲ ਦੀ ਬੱਚੀ ਨਾਲ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਨੇ ਜਬਰ ਜਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਬੱਚੀ ਦੇ ਮਾਤਾ-ਪਿਤਾ ਨੇ ਇਮੀਗ੍ਰੇਸ਼ਨ ਮਾਲਕ ਉਪਰ ਮਾਸੂਮ ਨਾਲ ਜਬਰ-ਜਨਾਹ ਦੇ ਦੋਸ਼ ਲਗਾਏ ਹਨ। ਘਟਨਾ ਤੋਂ ਬਾਅਦ ਇਮੀਗ੍ਰੇਸ਼ਨ ਦਾ ਮਾਲਕ ਸੈਂਟਰ ਬੰਦ ਕਰਕੇ ਫ਼ਰਾਰ ਹੋ ਗਿਆ ਹੈ।


ਪੁਲਿਸ ਨੇ ਮੁਲਜ਼ਮ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਮੁਲਜ਼ਮ ਦੀ ਪਛਾਣ ਹਰਜੀਤ ਸਿੰਘ ਖੰਗੂੜਾ ਵਜੋਂ ਹੋਈ ਹੈ ਅਤੇ ਉਹ ਪੰਜਾਬ ਦੀ ਰਵਾਇਤੀ ਪਾਰਟੀ ਅਕਾਲੀ ਦਲ ਨਾਲ ਸਬੰਧ ਰੱਖਦਾ ਹੈ। ਮੁਲਜ਼ਮ ਦੀਆਂ ਅਕਾਲੀ ਦਲ ਦੇ ਕਈ ਸੀਨੀਅਰ ਨੇਤਾਵਾਂ ਨਾਲ ਤਸਵੀਰਾਂ ਵੀ ਸਾਹਮਣੇ ਆਈਆਂ ਹਨ।


ਗਰੀਬ ਪਰਿਵਾਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਇਨਸਾਫ਼ ਦੀ ਗੁਹਾਰ ਲਗਾਈ ਹੈ। ਮਾਤਾ-ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਇਕਲੌਤੀ ਬੱਚੀ ਹੈ, ਜਿਸ ਨਾਲ ਘਿਨੌਣੀ ਘਟਨਾ ਵਾਪਰੀ ਹੈ।  
ਬੱਚੀ ਦੇ ਪਿਤਾ ਨੇ ਦੱਸਿਆ ਕਿ ਉਹ ਪਿਛਲੇ ਦੋ ਮਹੀਨੇ ਤੋਂ ਖੰਗੂੜਾ ਦੇ ਇਮੀਗ੍ਰੇਸ਼ਨ ਉਪਰ ਕੰਮ ਕਰ ਰਿਹਾ ਸੀ।


ਇਸ ਦੌਰਾਨ ਉਹ ਉਸ ਦੀ ਬੱਚੀ ਨੂੰ ਘੁਮਾਉਣ ਲਈ ਚੰਡੀਗੜ੍ਹ ਲੈ ਗਿਆ। ਉਹ ਨੇ ਭਰੋਸਾ ਕਰਕੇ ਬੱਚੀ ਨੂੰ ਉਸਦੇ ਨਾਲ ਭੇਜ ਦਿੱਤਾ। ਉਹ ਸਵੇਰੇ 9 ਵਜੇ ਬੱਚੀ ਨੂੰ ਲੈ ਕੇ ਗਿਆ ਅਤੇ ਸ਼ਾਮ ਨੂੰ ਘਰ ਵਾਪਸ ਲੈ ਆਇਆ। ਬੱਚੀ ਦੀ ਮਾਂ ਨੇ ਦੱਸਿਆ ਕਿ ਹਰਜੀਤ ਖੰਗੂੜਾ ਉਸ ਦੇ ਪੇਕੇ ਪਿੰਡ ਦਾ ਹੈ ਜੋ ਨਾਭਾ ਵਿੱਚ ਇਮੀਗ੍ਰੇਸ਼ਨ ਚਲਾਉਂਦਾ ਹੈ। ਉਸ ਨੇ ਉਨ੍ਹਾਂ ਧੀ ਨੂੰ ਨਸ਼ੀਲਾ ਪਦਾਰਥ ਖੁਆ ਕੇ ਜਬਰ ਜਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ।


ਉਹ ਉਨ੍ਹਾਂ ਦੀ ਬੱਚੀ ਨੂੰ ਚੰਡੀਗੜ੍ਹ ਦੇ ਹੋਟਲ ਵਿੱਚ ਰਹਿਣ ਲਈ ਮਜਬੂਰ ਕਰ ਰਿਹਾ ਸੀ। ਜਦੋਂ ਬੱਚੀ ਨੂੰ ਹੋਸ਼ ਆਈ ਤਾਂ ਉਹ ਰੋਣ ਲੱਗ ਪਈ। ਬੱਚੀ ਨੇ ਸਾਰੀ ਘਟਨਾ ਬਾਰੇ ਮਾਪਿਆਂ ਨੂੰ ਦੱਸਿਆ। ਉਨ੍ਹਾਂ ਨੇ ਬੱਚੀ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾ ਲਿਆ ਹੈ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਜ਼ਰੂਰ ਦਰਜ ਕਰ ਲਿਆ ਪਰ ਉਨ੍ਹਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਹੈ। ਉਨ੍ਹਾਂ ਨੂੰ ਡਰਾਇਆ ਤੇ ਧਮਕਾਇਆ ਜਾ ਰਿਹਾ ਹੈ।


ਇਹ ਵੀ ਪੜ੍ਹੋ: Khana Aap Rally: ਆਪ ਦੀ ਖੰਨਾ 'ਚ ਮਹਾਰੈਲੀ, ਸੀਐੱਮ ਬੋਲੇ- 14 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਜਲਦ ਕਰਾਂਗੇ