ਚੰਡੀਗੜ: ਚੰਡੀਗੜ ਵਿਚ ਕੇਂਦਰੀ ਮੋਟਰ ਵਹੀਕਲ ਨਿਯਮ ਲਾਗੂ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਹੁਣ ਚੰਡੀਗੜ 'ਚ ਟਰੈਫਿਕ ਨਿਯਮਾਂ 'ਚ ਬਦਲਾਅ ਹੋਣ ਜਾ ਰਿਹਾ ਹੈ। ਬੱਸ ਇਹ ਸਮਝੋ ਕਿ ਹੁਣ ਟ੍ਰੈਫਿਕ ਰੂਲਸ 'ਤੇ ਹੋਰ ਸਖ਼ਤੀ ਹੋਣ ਜਾ ਰਹੀ ਹੈ। ਪ੍ਰਸ਼ਾਸਨ ਨੇ ਇਹ ਫੈਸਲਾ ਹੋਈ ਰਾਜ ਪੱਧਰੀ ਸੜਕ ਸੁਰੱਖਿਆ ਕੌਂਸਲ ਦੀ ਮੀਟਿੰਗ ਵਿਚ ਲਿਆ ਹੈ।


COMMERCIAL BREAK
SCROLL TO CONTINUE READING

 


ਹੁਣ ਸਿੱਖ ਔਰਤਾਂ ਦੇ ਵੀ ਕੱਟੇ ਜਾਣਗੇ ਚਲਾਨ


ਇਸ ਦੇ ਨਾਲ ਹੀ ਚੰਡੀਗੜ 'ਚ ਸਿੱਖ ਔਰਤਾਂ ਦੇ ਬਿਨਾਂ ਹੈਲਮੇਟ ਦੇ ਵੀ ਚਲਾਨ ਕੱਟੇ ਜਾਣਗੇ। ਭਾਵੇਂ ਉਹਨਾਂ ਦਾ ਉਪਨਾਮ ਕੌਰ, ਗਿੱਲ ਅਤੇ ਢਿੱਲੋਂ ਹੀ ਕਿਉਂ ਨਾ ਹੋਵੇ। ਰੋਡ ਕੌਂਸਲ ਦੀ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਹੈ ਕਿ ਹੁਣ ਸਿਰਫ਼ ਦਸਤਾਰਧਾਰੀ ਵਾਲੀਆਂ ਔਰਤਾਂ ਦਾ ਹੀ ਚਲਾਨ ਨਹੀਂ ਕੀਤਾ ਜਾਵੇਗਾ,  ਪਗੜੀ ਪਹਿਨਣ ਵਾਲੀਆਂ ਔਰਤਾਂ ਨੂੰ ਛੱਡ ਕੇ ਸਾਰੀਆਂ ਔਰਤਾਂ ਲਈ ਦੋ ਪਹੀਆ ਵਾਹਨਾਂ 'ਤੇ ਹੈਲਮਟ ਪਾਉਣਾ ਲਾਜ਼ਮੀ ਹੈ।


 


ਸਿੱਖ ਜਥੇਬੰਦੀਆਂ ਕਰ ਰਹੀਆਂ ਇਸ ਫੈਸਲੇ ਦਾ ਵਿਰੋਧ


ਸ਼ਹਿਰ ਵਿਚ ਸਿੱਖ ਔਰਤਾਂ ਲਈ ਵੀ ਹੈਲਮਟ ਲਾਜ਼ਮੀ ਕਰਨ ਦੇ ਇਸ ਫੈਸਲੇ ਦਾ ਸਿੱਖ ਜਥੇਬੰਦੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਵਿਰੋਧ ਕਰ ਰਹੇ ਹਨ। ਹਾਲਾਂਕਿ ਇਹ ਫੈਸਲਾ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੀ ਮਨਜ਼ੂਰੀ ਤੋਂ ਬਾਅਦ ਹੀ ਲਾਗੂ ਹੋਵੇਗਾ। ਉਮੀਦ ਹੈ ਕਿ ਇਹ ਨਿਯਮ ਅਗਲੇ ਮਹੀਨੇ ਅਗਸਤ ਤੋਂ ਲਾਗੂ ਹੋ ਜਾਵੇਗਾ।


 


ਔਰਤਾਂ ਦਾ ਚਲਾਨ ਇਸ ਸਾਲ ਸ਼ੁਰੂ ਹੋਇਆ


ਚੰਡੀਗੜ੍ਹ ਵਿਚ ਇਸ ਸਾਲ ਜਨਵਰੀ ਤੋਂ ਬਿਨਾਂ ਹੈਲਮੇਟ ਵਾਲੀਆਂ ਔਰਤਾਂ ਦੇ ਚਲਾਨ ਕੱਟੇ ਜਾ ਰਹੇ ਹਨ। ਪਿਛਲੇ 2 ਤੋਂ 3 ਮਹੀਨਿਆਂ ਵਿਚ ਔਰਤਾਂ ਦੇ ਚਲਾਨ ਕੱਟਣ ਵਿਚ ਕਾਫੀ ਵਾਧਾ ਹੋਇਆ ਹੈ। ਇਕੱਲੇ ਜੂਨ ਮਹੀਨੇ ਤੱਕ ਟ੍ਰੈਫਿਕ ਪੁਲਸ ਮੁਲਾਜ਼ਮਾਂ ਵੱਲੋਂ ਹੈਂਡ ਕੈਮਰਿਆਂ ਰਾਹੀਂ ਅਜਿਹੇ 7 ਹਜ਼ਾਰ ਦੇ ਕਰੀਬ ਚਲਾਨ ਕੀਤੇ ਜਾ ਚੁੱਕੇ ਹਨ। ਅਜਿਹੀਆਂ ਮਹਿਲਾ ਦੋ ਪਹੀਆ ਵਾਹਨ ਚਾਲਕਾਂ ਨੂੰ ਨੋਟਿਸ ਅਤੇ ਡਾਕ ਚਲਾਨ ਭੇਜੇ ਜਾ ਰਹੇ ਹਨ। ਹੁਣ ਤੱਕ ਪੁਲਿਸ ਦਾ ਕਹਿਣਾ ਹੈ ਕਿ ਜਿਨ੍ਹਾਂ ਔਰਤਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਕੋਈ ਗਲਤ ਚਲਾਨ ਹੋਇਆ ਹੈ ਜਾਂ ਕੋਈ ਜਾਣਕਾਰੀ ਲੈਣਾ ਚਾਹੁੰਦੀ ਹੈ ਤਾਂ ਉਹ ਟ੍ਰੈਫਿਕ ਪੁਲਿਸ ਨਾਲ ਸੰਪਰਕ ਕਰ ਸਕਦੀਆਂ ਹਨ | ਪ੍ਰਸ਼ਾਸਨ ਮੁਤਾਬਕ ਕੇਂਦਰ ਸਰਕਾਰ ਵੱਲੋਂ ਮੋਟਰ ਵਹੀਕਲ ਐਕਟ ਵਿੱਚ ਕੀਤੀ ਸੋਧ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ ਵਿੱਚ ਲਾਗੂ ਕੀਤਾ ਜਾਵੇਗਾ।


 


WATCH LIVE TV