Gurdaspur News(ਭੋਪਾਲ ਸਿੰਘ): ਗੁਰਦਾਸਪੁਰ ਦੇ ਨਵੀਪੁਰ ਕਲੋਨੀ ਵਿੱਚ ਬਿਲਕੁਲ ਥਾਣਾ ਸਦਰ ਦੇ ਸਾਹਮਣੇ ਗੁੰਡਾਗਰਦੀ ਨੰਗਾ ਨਾਚ ਦੇਖਣ ਨੂੰ ਮਿਲਿਆ। ਨੌਜਵਾਨਾਂ ਨੂੰ ਨਸ਼ਾ ਕਰਨ ਤੋਂ ਮੁਹੱਲਾ ਵਾਸੀਆਂ ਨੇ ਰੋਕਿਆ ਤਾਂ ਸ਼ਰੇਆਮ 12 ਤੋਂ 13 ਨਸ਼ੇੜੀ ਨੌਜਵਾਨਾਂ ਨੇ ਹਥਿਆਰਾਂ ਨਾਲ ਲੈਸ ਹੋ ਕੇ ਲੋਕਾਂ ਦੇ ਘਰਾਂ ਦੀ ਭੰਨਤੋੜ ਕੀਤੀ ਗਈ ਤੇ ਖਿੜਕੀਆਂ ਤੇ ਗੇਟ ਤੋੜ ਦਿੱਤੇ ਗਏ ਹਨ।


COMMERCIAL BREAK
SCROLL TO CONTINUE READING

ਗੁਰਦਾਸਪੁਰ ਦੀ ਨਵੀਂਪੁਰ ਕਲੋਨੀ ਦੇ ਲੋਕਾਂ ਨੇ ਦੱਸਿਆ ਕਿ ਬੀਤੀ ਰਾਤ 9 ਵਜੇ ਦੇ ਕਰੀਬ ਉਨ੍ਹਾਂ ਘਰਾਂ ਦੇ ਨਜ਼ਦੀਕ ਖਾਲੀ ਪਈ ਜਗ੍ਹਾ ਉਤੇ ਆ ਕੇ ਕੁਝ ਨੌਜਵਾਨ ਸ਼ਰੇਆਮ ਚਿੱਟਾ ਦਾ ਅਤੇ ਦੂਸਰਾ ਨਸ਼ਾ ਕਰਦੇ ਹਨ ਜਿਸ ਦੀਆਂ ਸਰਿੰਜਾਂ ਵੀ ਮੌਕੇ ਤੋਂ ਬਰਾਮਦ ਹੋਈਆਂ ਹਨ। ਜਦ ਉਨ੍ਹਾਂ ਨੇ ਇਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਇਹ 10 ਤੋਂ 12 ਜਣੇ ਹਥਿਆਰਾਂ ਨਾਲ ਲੈਸ ਹੋ ਕੇ ਉਨ੍ਹਾਂ ਘਰਾਂ ਦੇ ਉੱਪਰ ਹਮਲਾ ਕਰ ਦਿੱਤਾ।


ਘਰਾਂ ਦੀ ਸ਼ਰੇਆਮ ਹਥਿਆਰਾਂ ਨਾਲ ਭੰਨਤੋੜ ਕੀਤੀ ਅਤੇ ਉਨ੍ਹਾਂ ਨੂੰ ਧਮਕਾਇਆ ਦਿੱਤੀਆਂ। ਜਦ ਉਹ ਪੁਲਿਸ ਪ੍ਰਸ਼ਾਸਨ ਕੋਲ ਗਏ ਤਾਂ ਪਿੱਛੋਂ ਔਰਤਾਂ ਨੂੰ ਧਮਕਾਇਆ ਗਿਆ ਹੈ ਕਿ ਬਖਸ਼ਿਆ ਨਹੀਂ ਜਾਵੇਗਾ ਜੋ ਉਨ੍ਹਾਂ ਖਿਲਾਫ ਬੋਲੇਗਾ। ਜਿੱਥੇ ਮਹੱਲਾ ਵਾਸੀਆਂ ਦਾ ਕਹਿਣਾ ਸੀ ਕਿ ਕਈ ਲੋਕਾਂ ਦੇ ਉੱਪਰ ਹਮਲਾ ਕਰਕੇ ਜ਼ਖ਼ਮੀ ਵੀ ਕਰ ਦਿੱਤਾ ਗਿਆ ਸੀ।


ਜਿੱਥੇ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤਾਂ ਪੁਲਿਸ ਮੁਲਾਜ਼ਮ ਸਿਰਫ਼ ਭਰੋਸਾ ਦੇ ਕੇ ਚਲੇ ਗਏ। ਉੱਥੇ ਹੀ ਮੌਕੇ ਉਤੇ ਪਹੁੰਚੇ ਪੁਲਿਸ ਅਧਿਕਾਰੀ ਅਜੇ ਕੁਮਾਰ ਦਾ ਕਹਿਣਾ ਹੈ ਕਿ ਸਥਿਤੀ ਦੀ ਜਾਂਚ ਕਰ ਲਈ ਹੈ। ਇੱਥੇ ਸਾਨੂੰ ਨਸ਼ੇ ਦੀ ਸਮੱਗਰੀ ਟੀਕੇ ਸਰਿੰਜਾਂ ਵੀ ਬਰਾਮਦ ਹੋਈਆਂ ਹਨ ਅਤੇ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਾਂਗੇ।


ਇਹ ਵੀ ਪੜ੍ਹੋ : Lawrence Bishnoi Jail Interview Updates: ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਵਿੱਚ 9 ਮਹੀਨਿਆਂ ਬਾਅਦ 2 FIR ਦਰਜ


ਲੋਕਾਂ ਦੇ ਘਰਾਂ ਦੀ ਵੀ ਤੋੜਫੋੜ ਕੀਤੀ ਗਈ ਹੈ। ਸਾਰੀ ਪੁਜ਼ੀਸ਼ਨ ਤੋਂ ਉੱਚ ਅਧਿਕਾਰੀਆਂ ਨੂੰ ਜਾਣੂੰ ਕਰਵਾਇਆ ਜਾਵੇਗਾ ਅਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਉਤੇ ਬਖਸ਼ਿਆ ਨਹੀਂ ਜਾਵੇਗਾ।


ਇਹ ਵੀ ਪੜ੍ਹੋ : Chandigarh News: ਜ਼ੀ ਨਿਊਜ਼ ਆਪ੍ਰੇਸ਼ਨ ਦਵਾਈ ਦਾ ਅਸਰ; ਪ੍ਰਸ਼ਾਸਕ ਨੇ ਵਿਜੀਲੈਂਸ ਤੋਂ ਜਾਂਚ ਕਰਵਾਉਣ ਨੂੰ ਦਿੱਤੀ ਹਰੀ ਝੰਡੀ