ਚੱਲਦੀ ਡਿਬੇਟ `ਚ ਕਾਂਗਰਸੀ ਬਰਿੰਦਰ ਢਿੱਲੋਂ ਨੇ ਜਾਖੜ ਨੂੰ ਪੁੱਛਿਆ ਸਵਾਲ! ਅੱਗੋ ਆਇਆ ਹੈਰਾਨੀਕੁੰਨ ਬਿਆਨ
ਅਬੋਹਰ ਤੋਂ ਕਾਂਗਰਸ ਦੇ ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਚ ਜੇਕਰ ਹਿੰਮਤ ਹੈ ਤਾਂ ਉਹ ਪਾਰਟੀ ਵਿਚੋਂ ਕੱਢ ਦੇਣ। ਦਰਅਸਲ ਜ਼ੀ ਪੰਜਾਬ ਹਰਿਆਣਾ ਹਿਮਾਚਲ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੇ ਵਿਧਾਇਕ ਸੰਦੀਪ ਜਾਖੜ ਤੇ ਯੂਥ ਪ੍ਰਧਾਨ ਬਰਿੰਦਰ ਢਿੱਲੋਂ ਆਪਸ `ਚ ਮਿਹਣੋਂ ਮਿਹਣੀ ਹੁੰਦੇ ਵਿਖਾਈ ਦਿੱਤੇ।
ਚੰਡੀਗੜ੍ਹ (ਕ੍ਰਿਸ਼ਨ ਸਿੰਘ) ਪੰਜਾਬ ਦੀ ਮੁੱਖ ਵਿਰੋਧੀ ਧਿਰ ਕਾਂਗਰਸ ਦੇ ਅੱਧੇ ਕੁ ਲੀਡਰ ਕਾਂਗਰਸ ਦੇ ਬੇੜੇ ਚੋਂ ਇੰਝ ਛਾਲਾਂ ਮਾਰ ਭਾਜਪਾ 'ਚ ਸ਼ਾਮਲ ਹੋ ਗਏ ਕਿ ਹਾਲੇ ਤਕ ਬੇੜੇ 'ਚ ਬੈਠੇ ਲੀਡਰ ਇੱਕ ਦੂਜੇ ਦੇ ਵੱਲ ਇਸ ਤਰੀਕੇ ਦੀ ਅੱਖ ਨਾਲ ਵੇਖ ਰਹੇ ਹਨ ਕਿ ਹੁਣ ਕਿਹੜਾ ਮਾਰੇਗਾ ਛਾਲ? ਜੀ ਹਾਂ ਇਹ ਕਹਿਣ ਦੀ ਨੌਬਤ ਇਸ ਕਰਕੇ ਆਈ ਕਿ ਕਾਂਗਰਸ ਦੇ ਅਬੋਹਰ ਤੋਂ ਵਿਧਾਇਕ ਤੇ ਸੁਨੀਲ ਜਾਖੜ ਦੇ ਭਤੀਜ ਸੰਦੀਪ ਜਾਖੜ ਬਾਰੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਜਾਖੜ ਨੇ ਹਲਕੇ ’ਚ ਕਿਸੇ ਆਗੂ ਨੂੰ ਉੱਠਣ ਨਹੀਂ ਦਿੱਤਾ। ਇਸ ਮੌਕੇ ਸਾਬਕਾ ਉਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਵਿਸ਼ੇਸ਼ ਤੌਰ ’ਤੇ ਬੱਲੂਆਣਾ ਪਹੁੰਚੇ ਹੋਏ ਸਨ। ਸਿਆਸੀ ਤੀਰ ਛੱਡਣ ਦੀ ਹੀ ਦੇਰ ਸੀ ਕਿ ਜਾਖੜਾਂ ਦੇ ਮੁੰਡੇ ਸੰਦੀਪ ਜਾਖੜ ਦਾ ਬਿਆਨ ਵੀ ਆਇਆ । ਦਰਅਸਲ ਸੰਦੀਪ ਜਾਖੜ ਜ਼ੀ ਪੰਜਾਬ ਹਰਿਆਣਾ ਹਿਮਾਚਲ 'ਤੇ ਖ਼ਬਰ ਦੇ ਸੰਦਰਬ ਵਿੱਚ ਜੁੜੇ ਹੋਏ ਸਨ ਜਿੰਨਾਂ ਨੇ ਵੜਿੰਗ ਨੂੰ ਕਿਹਾ ਕਿ ਰਾਜਾ ਵੜਿੰਗ ਮੇਰੇ ਕੋਲੋਂ ਡਰ ਰਹੇ ਹਨ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਹਿੰਮਤ ਹੈ ਤਾਂ ਮੈਨੂੰ ਪਾਰਟੀ ਵਿਚੋਂ ਕੱਢ ਦੇਣ। ਇਹਨਾਂ ਹੀ ਨਹੀਂ ਜਾਖੜ ਨੇ ਕਿਹਾ ਉਹ ਹਾਈਕਮਾਂਡ ਨਾਲ ਰਾਬਤਾ ਕਾਇਮ ਕਰਨਗੇ।
ਬਰਿੰਦਰ ਢਿੱਲੋਂ ਨੇ ਚਲਦੀ ਡਿਬੇਟ 'ਚ ਜਾਖੜ ਨੂੰ ਕੀ ਪੁੱਛਿਆ?
ਇਸੇ ਦੌਰਾਨ ਪੰਜਾਬ ਕਾਂਗਰਸ ਦੇ ਯੂਥ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਸੰਦੀਪ ਜਾਖੜ ਨੂੰ ਸਵਾਲ ਕੀਤਾ, ਕਿ ਕਾਂਗਰਸ ਦੀ ਸੀਟ ਤੋਂ ਜਿੱਤੇ ਸੰਦੀਪ ਜਾਖੜ ਇਹ ਸਪੱਸ਼ਟ ਕਰਨ ਕਿ ਉਹਨਾ ਦੇ ਲੀਡਰ ਰਾਹੁਲ ਗਾਂਧੀ ਹਨ ਜਾਂ ਨਹੀਂ? ਤਾ ਫਿਰ ਜਾਖੜ ਨੇ ਬੋਲਦਿਆਂ ਕਿਹਾ ਕਿ ਮੁੱਦੇ ਤੋਂ ਨਹੀਂ ਭਟਕਣਾ ਨਹੀਂ ਚਾਹੀਦਾ। ਪਰ ਸਵਾਲ ਹੁਣ ਇਹ ਭਣਪ ਰਿਹਾ ਹੈ ਕਿ ਆਖਰ ਜਾਖੜ ਨੇ ਕਿਉਂ ਇਸ ਸਵਾਲ ਦੀ ਜੁਆਬ ਨਹੀਂ ਦਿੱਤਾ ? ਕੀ ਜਾਖੜ ਅੰਦਰਖਾਤੇ ਆਪਣੇ ਭਵਿੱਖ ਦੀ ਰਣਨੀਤੀ ਬਣਾ ਚੁੱਕੇ ਹਨ।
ਪ੍ਰਧਾਨ ਵੜਿੰਗ ਨੂੰ ਜਾਖੜ 'ਤੇ ਸ਼ੱਕ ਜਾਂ ਯਕੀਨ?
ਦਰਅਸਲ ਸੰਦੀਪ ਜਾਖੜ ਦੇ ਚਾਚਾ ਸੁਨੀਲ ਜਾਖੜ ਕੁਝ ਦਿਨ ਪਹਿਲਾਂ ਹੀ ਕਾਂਗਰਸ ਛੱਡ ਭਾਜਪਾ ਵਿੱਚ ਸ਼ਾਮਲ ਹੋਏ ਸਨ ਜਿਸ ਤੋਂ ਬਾਅਦ ਕਾਂਗਰਸੀਆਂ ਨੂੰ ਮਲਾਲ ਹੈ ਕਿ ਸੰਦੀਪ ਪਾਰਟੀ ਦੇ ਹੱਕ ਵਿੱਚ ਕੋਈ ਗਤੀਵਿਧੀਆਂ ਨਹੀਂ ਕਰ ਰਹੇ। ਪਰ ਜੇਕਰ ਪ੍ਰਧਾਨ ਰਾਜਾ ਵੜਿੰਗ ਦਾ ਸ਼ੱਕ ਯਕੀਨ ਵਿੱਚ ਤਬਦੀਲ ਹੋ ਗਿਆ ਤਾਂ ਕਾਂਗਰਸ ਨੂੰ ਵੱਡੇ ਝਟਕਾ ਮਿਲ ਸਕਦਾ। ਕਿਉਂਕਿ ਵੱਡੀ ਗਿਣਤੀ ਵਿੱਚ ਉਹ ਲੀਡਰ ਕਾਂਗਰਸ ਨੂੰ ਛੱਡ ਭਾਜਪਾ ਚ ਸ਼ਾਮਲ ਹੋਏ ਜਿਹਨਾਂ ਦੇ ਕੈਪਟਨ ਅਮਰਿੰਦਰ ਸਿੰਘ ਨਾਲ ਸਿਸਵਾਂ ਫਾਰਮਾਂ ਚਾਹ ਦੇ ਪਿਆਲੇ ਅਕਸਰ ਸਾਂਝੇ ਵੇਖੇ ਜਾਂਦੇ ਸਨ।