on Dussehra day worship of Ravana ਪੰਜਾਬ ਦੇ ਇਸ ਪਿੰਡ `ਚ ਹੁੰਦੀ ਹੈ ਰਾਵਣ ਦੀ ਪੂਜਾ
punjab Ravana is worshipped: ਜ਼ਿਲਾ ਲੁਧਿਆਣਾ ਤਹਿਸੀਲ ਪਾਇਲ `ਚ ਦੂਬੇ ਪਰਿਵਾਰ 7 ਪੁਸ਼ਤਾਂ ਤੋਂ ਦੁਸਹਿਰੇ ਵਾਲੇ ਦਿਨ ਰਾਵਣ ਦੀ ਪੂਜਾ ਕਰ ਰਿਹਾ ਹੈ। ਪਿੰਡ ਵਾਸੀ ਬਹੁਤ ਸ਼ਰਧਾ ਨਾਲ ਇਸ ਮੰਦਰ ਵਿੱਚ ਆ ਤੇ ਰਾਵਣ ਦੀ ਪੂਜਾ ਕਰਦੇ ਹਨ। ਇਸ ਮੌਕੇ ਮੰਦਰ `ਚ ਰਾਵਣ ਨੂੰ ਮੀਟ ਅਤੇ ਸ਼ਰਾਬ ਦਾ ਭੋਗ ਲਗਾਇਆ ਜਾਂਦਾ ਹੈ ਤੇ ਉਸ ਦਾ ਪ੍ਰਸ਼ਾਦ ਵੰਡਿਆ ਜਾਂਦਾ ਹੈ।
ਚੰਡੀਗੜ੍ਹ- punjab village payal: ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਅੱਜ ਪੂਰੇ ਦੇਸ਼ ‘ਚ ਬੜੀ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਅੱਸੂ (ਕੁਆਰ) ਮਹੀਨੇ ਦੇ ਸ਼ੁਕਲ ਪੱਖ ਦੀ ਦਸਮੀ ਤਿਥੀ ਨੂੰ ਇਸ ਦਾ ਅਯੋਜਨ ਹੁੰਦਾ ਹੈ। ਭਗਵਾਨ ਰਾਮ ਨੇ ਇਸ ਦਿਨ ਰਾਵਣ ਦਾ ਵਧ ਕੀਤਾ ਸੀ। ਜਿੱਥੇ ਇੱਕ ਪਾਸੇ ਸ਼ਾਮ ਨੂੰ ਸੂਰਜ ਢਲਦਿਆਂ ਹੀ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਂਟ ਕੀਤਾ ਜਾਵੇਗਾ ,ਓਥੇ ਹੀ ਕਈ ਥਾਵਾਂ 'ਤੇ ਰਾਵਣ ਦਾ ਪੁਤਲਾ ਨਹੀਂ ਸਾੜਿਆ ਜਾਂਦਾ ,ਬਲਕਿ ਉਸ ਦੀ ਪੂਜਾ ਕੀਤੀ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਜ਼ਿਲਾ ਲੁਧਿਆਣਾ ਤਹਿਸੀਲ ਪਾਇਲ 'ਚ ਦੂਬੇ ਪਰਿਵਾਰ 7 ਪੁਸ਼ਤਾਂ ਤੋਂ ਦੁਸਹਿਰੇ ਵਾਲੇ ਦਿਨ ਰਾਵਣ ਦੀ ਪੂਜਾ ਕਰ ਰਿਹਾ ਹੈ। ਪਰਿਵਾਰ ਦੀ ਇਹ ਪਰੰਪਰਾ 1835 ਤੋਂ ਚਲਦੀ ਆ ਰਹੀ ਹੈ, ਉਸ ਸਮੇਂ ਦੂਬੇ ਪਰਿਵਾਰ ਦੇ ਪੂਰਵਜਾਂ ਨੇ ਮੰਦਰ ਦਾ ਨਿਰਮਾਣ ਕਰਵਾਇਆ ਸੀ, ਜਿਥੇ ਹਰ ਸਾਰ ਰਾਵਣ ਦੀ ਪੂਜਾ ਹੁੰਦੀ ਹੈ। ਦੁਸਹਿਰੇ ਵਾਲੇ ਦਿਨ ਇਥੇ ਰਾਵਣ ਦਹਿਨ ਨਹੀਂ ਕੀਤਾ ਜਾਂਦਾ। ਪਿੰਡ ਵਾਸੀ ਬਹੁਤ ਸ਼ਰਧਾ ਨਾਲ ਇਸ ਮੰਦਰ ਵਿੱਚ ਆ ਤੇ ਰਾਵਣ ਦੀ ਪੂਜਾ ਕਰਦੇ ਹਨ। ਇਸ ਮੌਕੇ ਮੰਦਰ 'ਚ ਰਾਵਣ ਨੂੰ ਮੀਟ ਅਤੇ ਸ਼ਰਾਬ ਦਾ ਭੋਗ ਲਗਾਇਆ ਜਾਂਦਾ ਹੈ ਤੇ ਉਸ ਦਾ ਪ੍ਰਸ਼ਾਦ ਵੰਡਿਆ ਜਾਂਦਾ ਹੈ।
ਇਸ ਤੋਂ ਇਲਾਵਾ ਰਾਵਣ ਨੂੰ ਤਾਮਿਲਾਂ ਅਤੇ ਹਿੰਦੂਆਂ ਦੁਆਰਾ ਭਾਰਤ ਦੇ ਕੁਝ ਹੋਰ ਹਿੱਸਿਆਂ ਵਿੱਚ ਵੀ ਪੂਜਿਆ ਜਾਂਦਾ ਹੈ ਅਤੇ ਸ਼੍ਰੀਲੰਕਾ ਅਤੇ ਬਾਲੀ (ਇੰਡੋਨੇਸ਼ੀਆ) ਵਿੱਚ ਵੀ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ।
ਕਿਹਾ ਜਾਂਦਾ ਹੈ ਕਿ ਰਾਵਣ ਬਹੁਤ ਤਾਕਤਵਰ,ਨਿਡਰ ਤੇ ਬਹੁਤ ਵੱਡਾ ਵਿਦਵਾਨ, ਧਨੀ ਤੇ ਬਹੁਤ ਪਾਠ, ਪੂਜਾ ਕਰਨ ਵਾਲਾ ਬੰਦਾ ਸੀ। ਉਸ ਨੇ ਆਪਣੇ ਜ਼ੋਰ ਤੇ ਪਾਠ ਪੂਜਾ ਨਾਲ ਦੁਨੀਆ ਦੀ ਧੰਨ ਦੌਲਤ, ਤਾਕਤ ਤੇ ਸ਼ਕਤੀਆ ਆਪਣੇ ਹਿੱਸੇ ਕੀਤੀਆ ਹੋਈਆ ਸਨ ਇੱਥੋ ਤੱਕ ਕੀ ਕਾਲ (ਮੌਤ) ਵੀ ਮੰਜੇ ਦੇ ਪਾਵੇ ਨਾਲ ਬੰਨੀ ਹੋਈ ਸੀ। ਪਰ ਸਿਰਫ ਇੱਕ ਹੰਕਾਰ ਤੇ ਮੈ, ਮੇਰੀ ਨੇ ਉਸ ਦੀ ਸਾਰੀ ਉਮਰ ਦੀ ਕੀਤੀ ਭਗਤੀ, ਸ਼ਕਤੀ ਤੇ ਤਾਕਤ ਮਿੱਟੀ ’ਚ ਮਿਲਾ ਦਿੱਤੀ।
ਦੂਜੇ ਪਾਸੇ ਪੂਰੇ ਦੇਸ਼ ਭਰ ਵਿੱਚ ਦੁਸਹਿਰਾ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਦੁਸਹਿਰੇ ਤੋਂ ਕੁਝ ਦਿਨ ਪਹਿਲਾ ਰਾਮਲੀਲਾ ਦਾ ਆਯੋਜਨ ਹੁੰਦਾ ਤੇ ਦੁਸਹਿਰੇ ਵਾਲੇ ਦਿਨ ਰਾਵਣ ਦਹਿਨ ਕੀਤਾ ਜਾਂਦਾ ਹੈ। ਇਹ ਦਿਨ ਹੰਕਾਰ, ਬਦੀ 'ਤੇ ਜਿੱਤ ਦਾ ਪ੍ਰਤੀਕ ਹੈ।