Taran Taran News: ਤਰਨ ਤਾਰਨ ਦੇ ਥਾਣੇ ਵਿਚ ਦਰਜ NDPS ਦੇ ਮਾਮਲੇ ਵਿੱਚ ਰਿਸ਼ਵਤ ਲੈਣ ਦੇ ਦੋਸ਼ ਹੇਠਾਂ ਡੀਆਈਜੀ ਇੰਦਰਬੀਰ ਸਿੰਘ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਇਸ ਮਾਮਲੇ ਵਿਚ ਭਿੱਖੀਵਿੰਡ ਦੇ ਸਾਬਕਾ ਡੀ ਐਸ ਪੀ ਲਖਬੀਰ ਸਿੰਘ ਸਰਕਾਰੀ ਗਵਾਹ ਬਣ ਗਏ ਹਨ ਅਤੇ ਹੁਣ ਤਰਨਤਾਰਨ ਅਦਾਲਤ ਵੱਲੋਂ ਵਿਜੀਲੈਂਸ ਦੀ ਅਰਜ਼ੀ ਤੇ ਡੀ ਆਈ ਜੀ ਇੰਦਰਬੀਰ ਸਿੰਘ ਨੂੰ ਦੋਸ਼ੀ ਠਹਿਰਾਉਂਦਿਆਂ 1 ਅਪ੍ਰੈਲ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਹਨ।


COMMERCIAL BREAK
SCROLL TO CONTINUE READING

ਗੋਰਤਲਬ ਹੈ ਕਿ ਸਾਲ 2022 ਵਿੱਚ ਡੀ ਆਈ ਜੀ ਇੰਦਰਬੀਰ ਸਿੰਘ ਤੇ ਤਰਨ ਤਾਰਨ ਜ਼ਿਲ੍ਹੇ ਦੇ ਥਾਣੇ ਵਿਚ ਦਰਜ ਐਨ ਡੀ ਪੀ ਐਸ ਦੇ ਦੋਸ਼ੀ ਨੂੰ ਮੁਕਦਮੇ ਵਿਚ ਬਾਹਰ ਕੱਢਣ ਅਤੇ ਇਕ ਪੁਲਿਸ ਮੁਲਾਜਿਮ ਤੇ ਤਸ਼ੱਦਤ ਕਰਨ ਦੇ ਮਾਮਲੇ ਦੀ ਵਿਜੀਲੈਂਸ ਜਾਂਚ ਕਰ ਰਹੀ ਹੈ ਅਤੇ ਇਹਨਾਂ ਮਾਮਲਿਆਂ ਵਿਚ ਡੀ ਐਸ ਪੀ ਲਖਬੀਰ ਸਿੰਘ ਅਤੇ ਡੀ ਆਈ ਜੀ ਇੰਦਰਬੀਰ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਸੀ।


ਡੀ ਐਸ ਪੀ ਲਖਬੀਰ ਸਿੰਘ ਉਕਤ ਮਾਮਲੇ ਵਿੱਚ ਸਰਕਾਰੀ ਗਵਾਹ ਬਣ ਗਿਆ ਸੀ ਅਤੇ ਉਸ ਵੱਲੋਂ ਅਦਾਲਤ ਵਿੱਚ ਡੀ ਜੀ ਖਿਲਾਫ ਬਿਆਨ ਦਿੱਤੇ ਹਨ। ਕਿ ਰਿਸ਼ਵਤ ਦੀ ਰਾਸ਼ੀ ਡੀ.ਆਈ.ਜੀ ਨੂੰ ਪਹੁੰਚਾਈ ਗਈ ਸੀ। ਜਿਸ ਤੋਂ ਬਾਅਦ ਮਾਨਯੋਗ ਰਾਕੇਸ਼ ਸ਼ਰਮਾ ਦੀ ਅਦਾਲਤ ਵਿਚ ਵਿਜੀਲੈਂਸ ਵਲੋਂ ਅਰਜ਼ੀ ਦੇ ਕੇ ਹੁਣ ਡੀ ਆਈ ਜੀ ਨੂੰ ਵੀ ਨਾਲ ਦੋਸ਼ੀ ਬਣਾਇਆ ਗਿਆ।


ਜਿਸ ਤੋਂ ਬਾਅਦ ਅਦਾਲਤ ਨੇ ਡੀ ਆਈ ਜੀ ਨੂੰ ਸੰਮਨ ਜਾਰੀ ਕਰ ਅਦਾਲਤੀ ਕਾਰਵਾਈ ਵਿੱਚ ਸ਼ਾਮਲ ਹੋਣ ਲਈ 1 ਅਪ੍ਰੈਲ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਸੰਮਨ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਲਖਬੀਰ ਸਿੰਘ ਦੇ ਵਕੀਲ ਹੀਰਾ ਸਿੰਘ ਨੇ ਦੱਸਿਆ ਕਿ ਡੀ.ਆਈ.ਜੀ ਇੰਦਰਬੀਰ ਮਾਮਲੇ ਵਿੱਚ ਥਾਣਾ ਭਿੱਖੀਵਿੰਡ ਅਤੇ ਪੱਟੀ ਵਿਖੇ ਦੋ ਐਫ ਆਈ ਆਰ ਦਰਜ ਹੋਈਆਂ ਸਨ। ਜਿਨ੍ਹਾਂ ਕਾਰਵਾਈ ਅਦਾਲਤ ਵਿੱਚ ਚੱਲ ਰਹੀ ਹੈ ਵਕੀਲ ਹੀਰਾ ਸਿੰਘ ਨੇ ਦੱਸਿਆ ਕਿ ਦੋਵੇਂ ਮਾਮਲਿਆਂ ਵਿੱਚ ਡੀ ਐਸ ਪੀ ਲਖਬੀਰ ਸਿੰਘ ਸਰਕਾਰੀ ਗਵਾਹ ਬਣ ਗਿਆ ਹੈ ਇਸ ਸਬੰਧ ਵਿੱਚ ਵਿਜੀਲੈਂਸ ਵੱਲੋਂ ਅਦਾਲਤ ਵਿੱਚ ਅਰਜ਼ੀ ਲਗਾਈ ਸੀ ਜੋ ਮਾਨਯੋਗ ਅਦਾਲਤ ਵੱਲੋਂ ਮਨਜ਼ੂਰ ਕਰ ਲਈ ਗਈ ਹੈ ਅਤੇ ਡੀ ਆਈ ਜੀ ਇੰਦਰਬੀਰ ਨੂੰ ਦੋਸ਼ੀ ਠਹਿਰਾਉਂਦਿਆਂ 1 ਅਪ੍ਰੈਲ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮਨ ਭੇਜੇ ਗਏ ਹਨ।