India Lockdown: 2 ਦਸੰਬਰ ਨੂੰ 'ਇੰਡੀਆ ਲਾਕਡਾਊਨ'! ਨਹੀਂ, ਇਹ ਕੋਵਿਡ ਵਾਲਾ ਲਾਕਡਾਊਨ ਨਹੀਂ ਹੈ, ਇਹ ਫਿਲਮ ਹੈ ਜਿਹੜੀ ਕਿ ਕੋਰੋਨਾ ਕਾਲ ਵਿੱਚ ਲੱਗੇ ਲਾਕਡਾਊਨ 'ਤੇ ਅਧਾਰਿਤ ਹੈ। ਇਸ film ਵਿੱਚ India ਦੇ ਲੋਕਾਂ 'ਤੇ Covid-19 pandemic ਦੇ ਪ੍ਰਭਾਵਾਂ ਦਾ ਚਿਤਰਣ ਕੀਤਾ ਗਿਆ ਹੈ। 


COMMERCIAL BREAK
SCROLL TO CONTINUE READING

ਇਸ ਨੂੰ PEN ਸਟੂਡੀਓਜ਼ ਦੇ ਜੈਅੰਤੀਲਾਲ ਗਾਡਾ, ਮਧੁਰ ਭੰਡਾਰਕਰ ਦੇ ਭੰਡਾਰਕਰ ਐਂਟਰਟੇਨਮੈਂਟ ਅਤੇ ਪ੍ਰਣਵ ਜੈਨ ਦੀ ਪੀ ਜੇ ਮੋਸ਼ਨ ਪਿਕਚਰਸ ਵੱਲੋਂ ਤਿਆਰ ਕੀਤਾ ਗਿਆ ਹੈ। ਫਿਲਮ ਵਿੱਚ ਸ਼ਵੇਤਾ ਬਾਸੂ ਪ੍ਰਸਾਦ, ਆਹਾਨਾ ਕੁਮਰਾ, ਪ੍ਰਤੀਕ ਬੱਬਰ, ਸਾਈਂ ਤਾਮਹੰਕਰ ਅਤੇ ਪ੍ਰਕਾਸ਼ ਬੇਲਾਵਾਦੀ ਸ਼ਾਮਿਲ ਹਨ।


India ਵਿੱਚ Covid-19 pandemic ਨੇ ਫਿਲਮ ਉਦਯੋਗ ਨੂੰ ਮਹੀਨਿਆਂ ਲਈ ਘਰ ਵਿੱਚ ਬੰਦ ਤਾਂ ਕਰ ਦਿੱਤਾ ਪਰ ਇਸ ਨੇ ਕਈ ਕਹਾਣੀਆਂ ਸਾਹਮਣੇ ਲਿਆਂਦੀਆਂ। 


ਨਿਰਦੇਸ਼ਕ ਆਨੰਦ ਗਾਂਧੀ, 'ਸ਼ਿਪ ਆਫ਼ ਥੀਸਸ' ਅਤੇ 'ਤੁੰਬਾਡ' ਵਰਗੀਆਂ ਫਿਲਮਾਂ ਲਈ ਜਾਣੇ ਜਾਂਦੇ ਹਨ। ਫਿਲਹਾਲ ਉਹ ਇੱਕ ਸਕ੍ਰਿਪਟ 'ਤੇ ਵੀ ਕੰਮ ਕਰ ਰਹੇ ਹਨ ਜੋ ਕਿ "ਮਹਾਂਮਾਰੀ ਤੋਂ ਬਾਅਦ ਦੀ ਦੁਨੀਆਂ ਬਾਰੇ ਹੋਵੇਗੀ" 


ਹੋਰ ਪੜ੍ਹੋ: ਕਿਸੇ ਵੀ ਮਹਿਲਾ ਨੂੰ 14 ਸੈਕੰਡ ਤੋਂ ਵੱਧ ਦੇਖਣ 'ਤੇ ਹੋ ਸਕਦੀ ਹੈ ਜੇਲ੍ਹ


ਕੋਰੋਨਾ ਕਾਲ ਵਿੱਚ ਨਾ ਸਿਰਫ ਭਾਰਤ ਸਗੋਂ ਪੂਰੀ ਦੁਨੀਆਂ ਘਰ ਵਿੱਚ ਬੈਠਣ ਲਈ ਮਜਬੂਰ ਹੋ ਗਈ ਸੀ। ਇਸ ਦੌਰਾਨ ਦੁਨੀਆਂ ਭਰ ਵਿੱਚ ਕੋਰੋਨਾ ਵਾਰੀਅਰਜ਼ ਨੇ ਇਨਸਾਨੀਅਤ ਲਈ ਬਹੁਤ ਕੰਮ ਕੀਤਾ ਅਤੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਲੋਕਾਂ ਲਈ ਕੰਮ ਕਰ ਰਹੇ ਸਨ।  


ਇਨ੍ਹਾਂ ਕੋਰੋਨਾ ਵਾਰੀਅਰਜ਼ ਵਿੱਚੋਂ ਸਭ ਤੋਂ ਅਹਿਮ ਯੋਧੇ ਸਨ ਡਾਕਟਰ ਜਿਨ੍ਹਾਂ ਨੇ ਸਭ ਤੋਂ ਵੱਧ ਕੰਮ ਕੀਤਾ ਅਤੇ ਮਹੀਨਿਆਂ ਲਈ ਆਪਣੇ ਪਰਿਵਾਰ ਤੋਂ ਦੂਰ ਕੋਰੋਨਾ ਪੀੜਤ ਲੋਕਾਂ ਦੀ ਮਦਦ ਕੀਤੀ। ਕੋਰੋਨਾ ਕਰਕੇ ਭਾਰਤ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਪਰ ਹੁਣ ਕੋਰੋਨਾ ਦਾ ਕਹਿਰ ਘੱਟ ਗਿਆ ਹੈ ਅਤੇ ਲੋਕਾਂ ਨੇ ਸਾਵਧਾਨੀ ਵਰਤਣੀ ਸ਼ੁਰੂ ਕਰ ਦਿੱਤੀ ਹੈ।


ਹੋਰ ਪੜ੍ਹੋ: ਬਿਕਰਮ ਮਜੀਠੀਆ ਨੇ ਸਾਂਝੀ ਕੀਤੀ CM ਭਗਵੰਤ ਮਾਨ ਦੀ ਹਥਿਆਰਾਂ ਵਾਲੀ ਤਸਵੀਰ, ਕਿਹਾ 'CM ਖਿਲਾਫ਼ ਵੀ ਦਰਜ ਹੋਵੇਗਾ ਕੇਸ?'