ਬਿਕਰਮ ਮਜੀਠੀਆ ਨੇ ਸਾਂਝੀ ਕੀਤੀ CM ਭਗਵੰਤ ਮਾਨ ਦੀ ਹਥਿਆਰਾਂ ਵਾਲੀ ਤਸਵੀਰ, ਕਿਹਾ 'CM ਖਿਲਾਫ਼ ਵੀ ਦਰਜ ਹੋਵੇਗਾ ਕੇਸ?'
Advertisement
Article Detail0/zeephh/zeephh1461208

ਬਿਕਰਮ ਮਜੀਠੀਆ ਨੇ ਸਾਂਝੀ ਕੀਤੀ CM ਭਗਵੰਤ ਮਾਨ ਦੀ ਹਥਿਆਰਾਂ ਵਾਲੀ ਤਸਵੀਰ, ਕਿਹਾ 'CM ਖਿਲਾਫ਼ ਵੀ ਦਰਜ ਹੋਵੇਗਾ ਕੇਸ?'

ਪੰਜਾਬ ਵਿੱਚ ਗੰਨ ਕਲਚਰ ਨੂੰ ਲੈ ਕੇ ਸੂਬਾ ਸਰਕਾਰ ਐਕਸ਼ਨ ਵਿੱਚ ਨਜ਼ਰ ਆ ਰਹੀ ਹੈ ਅਤੇ ਹਥਿਆਰਾਂ ਦੀ ਨੁਮਾਇਸ਼ ਕਰਨ ਵਾਲੇ ਹਰ ਵਿਅਕਤੀ ਖ਼ਿਲਾਫ਼ ਸਖ਼ਤ ਕਦਮ ਲਏ ਜਾ ਰਹੇ ਹਨ।

 

ਬਿਕਰਮ ਮਜੀਠੀਆ ਨੇ ਸਾਂਝੀ ਕੀਤੀ CM ਭਗਵੰਤ ਮਾਨ ਦੀ ਹਥਿਆਰਾਂ ਵਾਲੀ ਤਸਵੀਰ, ਕਿਹਾ 'CM ਖਿਲਾਫ਼ ਵੀ ਦਰਜ ਹੋਵੇਗਾ ਕੇਸ?'

Punjab latest news: ਪੰਜਾਬ ਵਿੱਚ ਗੰਨ ਕਲਚਰ ਨੂੰ ਲੈ ਕੇ ਸੂਬਾ ਸਰਕਾਰ ਸਖ਼ਤੀ ਵਰਤ ਰਹੀ ਹੈ ਅਤੇ ਹਥਿਆਰਾਂ ਦੀ ਨੁਮਾਇਸ਼ ਕਰਨ ਵਾਲੇ ਵਿਕਅਤੀਆਂ ਦੇ ਖ਼ਿਲਾਫ਼ ਸਖ਼ਤ ਐਕਸ਼ਨ ਲੈ ਰਹੀ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ (Bikram Majithia) ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਇੱਕ ਤਸਵੀਰ ਸਾਂਝੀ ਕੀਤੀ ਜਿਸ ਵਿੱਚ ਉਹ ਹਥਿਆਰ ਦੇ ਨਾਲ ਦਿਖਾਈ ਦੇ ਰਹੇ ਹਨ।  

ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ (Bikram Majithia) ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਤਸਵੀਰ ਸਾਂਝੀ ਕੀਤੀ। ਉਨ੍ਹਾਂ ਪੁੱਛਿਆ ਕਿ ਕੀ ਹੁਣ CM ਭਗਵੰਤ ਮਾਨ (Bhagwant Mann) ਖਿਲਾਫ਼ ਵੀ ਕੇਸ ਦਰਜ ਕੀਤਾ ਜਾਵੇਗਾ?

ਦੱਸ ਦਈਏ ਕਿ ਹਾਲ ਹੀ ਵਿੱਚ ਅੰਮ੍ਰਿਤਸਰ ਦੇ ਇੱਕ 10 ਸਾਲ ਦੇ ਬੱਚੇ 'ਤੇ ਐਫਆਈਆਰ ਦਰਜ ਕੀਤੀ ਗਈ ਜਿਸ ਦੇ ਕਰਕੇ ਬਿਕਰਮ ਮਜੀਠੀਆ ਨੇ ਭਗਵੰਤ ਮਾਨ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਨੇ ਟਵਿੱਟਰ 'ਤੇ ਭਗਵੰਤ ਮਾਨ ਦੀ ਹਥਿਆਰ ਫੜੇ ਹੋਏ ਦੀ ਤਸਵੀਰ ਸਾਂਝੀ ਕੀਤੀ ਅਤੇ ਉਸ ਦੇ ਨਾਲ ਤੰਜ ਕੱਸਦੇ ਹੋਏ ਕੁਝ ਲਾਈਨਾਂ ਲਿਖੀਆਂ।

ਉਨ੍ਹਾਂ ਲਿਖਿਆ ਕਿ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ? ਪਰ ਪਰਚੇ ਬੱਚਿਆਂ ਤੇ ਹੋ ਰਹੇ ਨੇ..." ਗੌਰਤਲਬ ਹੈ ਕਿ ਬਿਕਰਮ ਮਜੀਠੀਆ ਵੱਲੋਂ ਸਾਂਝੀ ਕੀਤੀ ਗਈ ਤਸਵੀਰ ਬਹੁਤ ਪੁਰਾਣੀ ਤਸਵੀਰ ਹੈ। 

ਹੋਰ ਪੜ੍ਹੋ: ਕਿਸੇ ਵੀ ਮਹਿਲਾ ਨੂੰ 14 ਸੈਕੰਡ ਤੋਂ ਵੱਧ ਦੇਖਣ 'ਤੇ ਹੋ ਸਕਦੀ ਹੈ ਜੇਲ੍ਹ

ਇਸ ਤਸਵੀਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੁਨਾਲੀ ਨਾਲ ਫਾਇਰਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਮਜੀਠੀਆ ਵੱਲੋਂ ਸੀਐਮ ਮਾਨ 'ਤੇ ਤੰਜ ਕੱਸਿਆ ਗਿਆ।  ਗੌਰਤਲਬ ਹੈ ਕਿ ਮਜੀਠੀਆ ਨੇ ਇਸ ਤਸਵੀਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਟੈਗ ਕੀਤਾ ਹੈ। 

ਦੱਸਣਯੋਹ ਹੈ ਕਿ ਸ਼ਨੀਵਾਰ ਨੂੰ ਪੰਜਾਬ ਪੁਲਿਸ ਦੇ ਡੀਜੀਪੀ ਵੱਲੋਂ ਲੋਕਾਂ ਨੂੰ ਸੋਸ਼ਲ ਮੀਡੀਆ ਤੋਂ ਇਤਰਾਜ਼ਯੋਗ ਸਮੱਗਰੀ ਹਟਾਉਣ ਲਈ 72 ਘੰਟਿਆਂ ਦਾ ਸਮਾਂ ਦਿੱਤਾ ਗਿਆ ਸੀ। ਪੰਜਾਬ ਵਿੱਚ ਗੰਨ ਕਲਚਰ ਨੂੰ ਲੈ ਕੇ ਸੂਬਾ ਸਰਕਾਰ ਐਕਸ਼ਨ ਵਿੱਚ ਨਜ਼ਰ ਆ ਰਹੀ ਹੈ ਅਤੇ ਹਥਿਆਰਾਂ ਦੀ ਨੁਮਾਇਸ਼ ਕਰਨ ਵਾਲੇ ਹਰ ਵਿਅਕਤੀ ਖ਼ਿਲਾਫ਼ ਸਖ਼ਤ ਕਦਮ ਲਏ ਜਾ ਰਹੇ ਹਨ।

ਹੋਰ ਪੜ੍ਹੋ: ਰਾਤੋ-ਰਾਤ ਕਰੋੜਪਤੀ ਬਣਿਆ ਇਹ ਭਾਰਤੀ ਸ਼ਖਸ, ਜਾਣੋ ਪੂਰਾ ਮਾਮਲਾ

(For more latest news from Punjab, stay tuned to Zee PHH)

Trending news