India vs Pakistan Junior Men's Hockey Final 2023: ਹਾਕੀ ਭਾਰਤ ਦੀ ਰਾਸ਼ਟਰੀ ਖੇਡ ਹੈ। ਭਾਵੇਂ ਉਹ ਸੀਨੀਅਰ ਮਹਿਲਾ ਟੀਮ ਜਾਂ ਪੁਰਸ਼ ਟੀਮ ਹੋਵੇ ਜਾਂ ਜੂਨੀਅਰ ਪੁਰਸ਼ ਜਾਂ ਮਹਿਲਾ ਟੀਮ ਹੋਵੇ, ਹਰ ਸ਼੍ਰੇਣੀ 'ਚ ਭਾਰਤ ਨੇ ਦੁਨੀਆਂ ਭਰ 'ਚ ਨਾਮ ਕਮਾਇਆ ਹੈ। ਇਸ ਦੌਰਾਨ ਭਾਰਤ ਦੀ ਜੂਨੀਅਰ ਹਾਕੀ ਟੀਮ ਨੇ ਏਸ਼ੀਆ ਕੱਪ 'ਚ ਮੁੜ ਇਤਿਹਾਸ ਰਚ ਦਿੱਤਾ ਹੈ। 


COMMERCIAL BREAK
SCROLL TO CONTINUE READING

ਜੀ ਹਾਂ, ਜੂਨੀਅਰ ਪੁਰਸ਼ ਹਾਕੀ ਏਸ਼ੀਆ ਕੱਪ 2023 ਦੇ ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਸੀ ਅਤੇ ਇਸ ਦੌਰਾਨ ਭਾਰਤ ਨੇ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਇਤਿਹਾਸ ਰਚ ਦਿੱਤਾ। ਦੱਸਣਯੋਗ ਹੈ ਕਿ ਭਾਰਤ ਨੇ ਚਾਰ ਵਾਰ ਜੂਨੀਅਰ ਹਾਕੀ ਟੂਰਨਾਮੈਂਟ ਜਿੱਤਿਆ ਹੈ ਅਤੇ ਅਜਿਹਾ ਕਰਨ ਵਾਲੀ ਪਹਿਲੀ ਏਸ਼ਿਆਈ ਟੀਮ ਬਣ ਗਈ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਵੱਲੋਂ 3 ਵਾਰ ਇਹ ਖਿਤਾਬ ਜਿੱਤਿਆ ਗਿਆ ਸੀ। ਤੇ ਇਸ ਵਾਰ ਪਾਕਿਸਤਾਨ ਨੂੰ ਹੀ ਹਰਾ ਕੇ ਭਾਰਤ ਨੇ ਜਿੱਤ ਦਰਜ ਕੀਤੀ ਹੈ। 


ਜੂਨੀਅਰ ਏਸ਼ੀਆ ਕੱਪ 2023 ਦੇ ਫਾਈਨਲ ਮੈਚ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਅੰਗਦਬੀਰ ਸਿੰਘ ਵੱਲੋਂ 13ਵੇਂ ਮਿੰਟ ਵਿੱਚ ਗੋਲ ਕਰਕੇ ਟੀਮ ਨੂੰ ਬਰਾਬਰੀ ਦਿਵਾਈ ਗਈ ਤੇ ਬਾਅਦ ਵਿੱਚ ਅਰਿਜੀਤ ਸਿੰਘ ਵੱਲੋਂ 20ਵੇਂ ਮਿੰਟ ‘ਚ ਇੱਕ ਹੋਰ ਗੋਲ ਕੀਤਾ ਗਿਆ ਅਤੇ ਪਾਕਿਸਤਾਨ ਦੇ ਖਿਲਾਫ 2-0 ਦੀ ਬੜ੍ਹਤ ਬਣਾ ਲਈ ਗਈ। 


ਪਾਕਿਸਤਾਨ ਵੱਲੋਂ ਅਬਦੁਲ ਬਸ਼ਾਰਤ ਨੇ ਇੱਕ ਗੋਲ ਕੀਤਾ ਪਰ ਭਾਰਤ 2-1 ਨਾਲ ਮੈਚ ਜਿੱਤ ਗਿਆ ਅਤੇ ਇਤਿਹਾਸ ਰਚ ਦਿੱਤਾ। ਇਸਦੇ ਨਾਲ ਹੀ ਭਾਰਤੀ ਜੂਨੀਅਰ ਹਾਕੀ ਟੀਮ ਨੇ ਮਲੇਸ਼ੀਆ ‘ਚ ਹੋਣ ਵਾਲੇ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਪੁਰਸ਼ ਜੂਨੀਅਰ ਵਿਸ਼ਵ ਕੱਪ ਲਈ ਵੀ ਕੁਆਲੀਫਾਈ ਕਰ ਲਿਆ ਹੈ।


ਇਹ ਵੀ ਪੜ੍ਹੋ: Governor Banwari Lal Purohit: ਕਟਾਰੂਚੱਕ ਨੂੰ ਕੈਬਨਿਟ 'ਚ ਰਹਿਣ ਦਾ ਹੱਕ ਨਹੀਂ- ਰਾਜਪਾਲ ਬਨਵਾਰੀ ਲਾਲ ਪੁਰੋਹਿਤ


ਦੱਸਣਯੋਗ ਹੈ ਕਿ ਜੂਨੀਅਰ ਵਿਸ਼ਵ ਕੱਪ ਆਖਰੀ ਵਾਰ 2015 ਵਿੱਚ ਹੋਇਆ ਸੀ। ਉਦੋਂ ਵੀ ਭਾਰਤ ਨੇ ਹੀ ਜਿੱਤ ਦਰਜ ਕੀਤੀ ਸੀ। 2015 ਤੋਂ ਪਹਿਲਾਂ 2004 ਤੇ 2008 ਵਿੱਚ ਵੀ ਭਾਰਤ ਨੇ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਸੀ। ਇਸ ਤੋਂ ਇਲਾਵਾ ਪਾਕਿਸਤਾਨ ਵੱਲੋਂ 1987, 1992 ਅਤੇ 1996 ‘ਚ ਹਾਕੀ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਗਿਆ ਸੀ।


ਇੱਥੇ ਇਹ ਦੱਸਣਾ ਵੀ ਜਰੂਰੀ ਹੈ ਕਿ ਜੂਨੀਅਰ ਏਸ਼ੀਆ ਕੱਪ ਜਿੱਤਣ ਤੋਂ ਬਾਅਦ ਭਾਰਤੀ ਟੀਮ ਦੇ ਹਰੇਕ ਖਿਡਾਰੀ ਨੂੰ ਇਨਾਮੀ ਰਾਸ਼ੀ ਵਜੋਂ 2 ਲੱਖ ਰੁਪਏ ਦਿੱਤੇ ਜਾਣਗੇ ਤੇ ਸਹਾਇਕ ਸਟਾਫ਼ ਲਈ ਇੱਕ-ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। 


ਇਹ ਵੀ ਪੜ੍ਹੋ: ਵੱਡੀ ਰਾਹਤ ਨਾਲ ਹੋਈ ਜੂਨ ਦੀ ਸ਼ੁਰੂਆਤ! ਸਸਤਾ ਹੋਇਆ LPG ਸਿਲੰਡਰ, ਜਾਣੋ ਪੂਰੀ ਡਿਟੇਲ


(For more news apart from India vs Pakistan Junior Men's Hockey Final 2023, stay tuned to Zee PHH)