ਚੰਡੀਗੜ੍ਹ: ਅੰਮ੍ਰਿਤਸਰ ’ਚ ਰਹਿੰਦਾ ਫ਼ੌਜੀ ਮਨੋਜ ਚੌਧਰੀ ਜਿਸ ਥਾਲੀ ’ਚ ਖਾ ਰਿਹਾ ਸੀ, ਉਸੇ ’ਚ ਛੇਕ ਕਰ ਰਿਹਾ ਸੀ। ਜੀ ਹਾਂ ਭਾਵ ਉਹ ਰਹਿੰਦਾ ਤਾਂ ਭਾਰਤ ’ਚ ਸੀ ਪਰ ਵਫ਼ਾਦਾਰੀ ਪਾਕਿਸਤਾਨ ਨਾਲ ਨਿਭਾ ਰਿਹਾ ਸੀ। 


COMMERCIAL BREAK
SCROLL TO CONTINUE READING


ਪੰਜਾਬ ਪੁਲਿਸ ਦੇ ਡੀ. ਐੱਸ. ਪੀ ਪਰਵੇਸ਼ ਚੋਪੜਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕੇਂਦਰੀ ਸੁਰੱਖਿਆ ਏਜੰਸੀ ਨੇ ਉੱਤਰਪ੍ਰਦੇਸ਼ ਦੇ ਪਿੰਡ ਉਸਾਰਾਹ ਰਸੂਲਪੁਰ ਦੇ ਵਾਸੀ ਮਨੋਜ ਚੌਧਰੀ ਬਾਰੇ ਇਨਪੁੱਟ ਦਿੱਤੀ ਸੀ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮਨੋਜ ਨਾਮ ਦਾ ਫ਼ੌਜੀ ਜੋ ਇਸ ਵੇਲੇ ਅੰਮ੍ਰਿਤਸਰ ’ਚ ਤਾਇਨਾਤ ਹੈ ਪਾਕਿਸਤਾਨੀ ਖੁਫ਼ੀਆ ਏਜੰਸੀ (ISI) ਲਈ ਏਜੰਟ ਦਾ ਕੰਮ ਕਰ ਰਿਹਾ ਹੈ। 



ਮਨੋਜ ਚੌਧਰੀ ਵਟੱਸ ਐਪ ਰਾਹੀਂ ਪਾਕਿਸਤਾਨੀ ਤਸਕਰਾਂ ਅਤੇ ਖੁਫ਼ੀਆ ਏਜੰਸੀ ਲਈ ਕੰਮ ਕਰ ਰਿਹਾ ਸੀ।  ਉਸਨੇ ਪਾਕਿਸਤਾਨ ਨੂੰ ਭਾਰਤੀ ਫ਼ੌਜ ਦੀ ਜਾਣਕਾਰੀ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਦੀ ਤਸਵੀਰਾਂ ਅਤੇ ਨਕਸ਼ੇ ਵੀ ਭੇਜੇ ਹਨ। 



ਕੇਂਦਰੀ ਸੁਰੱਖਿਆ ਏਜੰਸੀ ਦੀ ਸੂਚਨਾ ਦੇ ਅਧਾਰ ’ਤੇ ਮਨੋਜ ਚੌਧਰੀ ਖ਼ਿਲਾਫ਼ ਅੰਮ੍ਰਿਤਸਰ ਦੇ ਥਾਣਾ ਘਰਿੰਡਾ ’ਚ ਪੁਲਿਸ ਨੇ Official Secrect Act ਦੀ ਧਾਰਾ 3, 4, 5, 9 ਤਹਿਤ ਮਾਮਲਾ ਦਰਜ ਕਰਨ ਉਪਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਫ਼ੌਜੀ ਨੂੰ ਗ੍ਰਿਫ਼ਤਾਰ ਕਰਨ ਦੀ ਪ੍ਰਕਿਰਿਆ ਅਮਲ ’ਚ ਲਿਆਂਦੀ ਜਾ ਰਹੀ ਹੈ, ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਆਰੋਪੀ ਜਵਾਨ ਨੂੰ ਕਾਬੂ ਕਰ ਲਿਆ ਜਾਵੇਗਾ।