Indian wrestlers protest against Wrestling Federation of India news: ਬਜਰੰਗ ਪੂਨੀਆ (Bajrang Punia), ਵਿਨੇਸ਼ ਫੋਗਾਟ (Vinesh Phogat), ਸਾਕਸ਼ੀ ਮਲਿਕ (Sakshi Malik) ਸਣੇ ਕਈ ਦਿੱਗਜ ਪਹਿਲਵਾਨਾਂ ਵੱਲੋਂ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ (Brij Bhushan Sharan Singh news) ਦੇ ਖ਼ਿਲਾਫ਼ ਧਰਨਾ ਜਾਰੀ ਹੈ। ਇਸ ਦੌਰਾਨ ਬਬੀਤਾ ਫੋਗਾਟ (Babita Phogat) ਕੇਂਦਰ ਦਾ 'ਸੁਨੇਹਾ' ਲੈ ਕੇ ਧਰਨੇ ਵਾਲੀ ਥਾਂ 'ਤੇ ਪਹੁੰਚੀ ਅਤੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਨਾਲ ਗੱਲਬਾਤ ਕੀਤੀ।  


COMMERCIAL BREAK
SCROLL TO CONTINUE READING

ਦੱਸ ਦਈਏ ਕਿ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ (Brij Bhushan Sharan Singh news) 'ਤੇ ਮਹਿਲਾ ਪਹਿਲਵਾਨਾਂ ਨਾਲ ਕਈ ਵਰ੍ਹਿਆਂ ਤੱਕ ਜਿਨਸੀ ਸ਼ੋਸ਼ਣ ਕਰਨ ਦੇ ਇਲਜ਼ਾਮ ਲੱਗੇ ਹਨ।  


ਇਸ ਦੌਰਾਨ ਭਾਰਤੀ ਪਹਿਲਵਾਨ ਅਤੇ ਭਾਜਪਾ ਨੇਤਾ ਬਬੀਤਾ ਫੋਗਾਟ (Babita Phogat) ਦਿੱਲੀ ਦੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਵਾਲੀ ਥਾਂ 'ਤੇ ਪਹੁੰਚੀ ਜਿੱਥੇ ਪਹਿਲਵਾਨਾਂ ਵੱਲੋਂ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਅਤੇ ਹੋਰ ਅਧਿਕਾਰੀਆਂ, ਜਿਨ੍ਹਾਂ 'ਤੇ ਕਥਿਤ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲੱਗੇ ਹਨ, ਉਨ੍ਹਾਂ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਦੂਜੇ ਦਿਨ ਵੀ ਧਰਨਾ ਦਿੱਤਾ ਜਾ ਰਿਹਾ ਹੈ। 


ਬਬੀਤਾ ਫੋਗਾਟ ਨੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੂੰ ਸੰਬੋਧਨ ਕੀਤਾ ਅਤੇ ਕਿਹਾ, "ਮੈਂ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਸਰਕਾਰ ਉਨ੍ਹਾਂ ਦੇ ਨਾਲ ਹੈ। ਮੈਂ ਕੋਸ਼ਿਸ਼ ਕਰਾਂਗੀ ਕਿ ਅੱਜ ਉਨ੍ਹਾਂ ਦੇ ਮਸਲੇ ਹੱਲ ਹੋ ਜਾਣ।" 


ਦੱਸ ਦਈਏ ਕਿ ਬਬੀਤਾ ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਹੈ ਅਤੇ ਇੱਕ ਸਾਬਕਾ ਪਹਿਲਵਾਨ ਹੈ। ਉਸਨੇ ਪਹਿਲਾਂ ਟਵੀਟ ਕੀਤਾ ਸੀ, "ਮੈਂ ਕੁਸ਼ਤੀ ਦੇ ਇਸ ਮਾਮਲੇ ਵਿੱਚ ਆਪਣੇ ਸਾਰੇ ਸਾਥੀ ਖਿਡਾਰੀਆਂ ਨਾਲ ਖੜ੍ਹੀ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ ਭਰੋਸਾ ਦਿਵਾਉਂਦੀ ਹਾਂ ਕਿ ਮੈਂ ਇਸ ਮੁੱਦੇ ਨੂੰ ਉਠਾਉਣ ਲਈ ਕੰਮ ਕਰਾਂਗੀ।"


ਇਹ ਵੀ ਪੜ੍ਹੋ: ਬਜਰੰਗ ਪੂਨੀਆ ਤੇ ਵਿਨੇਸ਼ ਫੋਗਾਟ ਸਣੇ ਕਈ ਪਹਿਲਵਾਨਾਂ ਵੱਲੋਂ ਕੁਸ਼ਤੀ ਫੈਡਰੇਸ਼ਨ ਖ਼ਿਲਾਫ਼ ਦਿੱਤਾ ਜਾ ਰਿਹਾ ਧਰਨਾ, ਜਾਣੋ ਪੂਰਾ ਮਾਮਲਾ


ਇਸਦੇ ਨਾਲ ਹੀ ਓਲੰਪੀਅਨ ਅਤੇ 2022 ਰਾਸ਼ਟਰਮੰਡਲ ਖੇਡਾਂ ਦੇ ਸੋਨ ਤਮਗਾ ਜੇਤੂ ਬਜਰੰਗ ਪੂਨੀਆ ਨੇ ਕਿਹਾ ਕਿ "ਬਬੀਤਾ ਫੋਗਾਟ ਸਰਕਾਰ ਦੇ ਪੱਖ ਤੋਂ ਵਿਚੋਲਗੀ ਲਈ ਆਈ ਹੈ। ਅਸੀਂ ਉਸ ਨਾਲ ਗੱਲ ਕਰਾਂਗੇ ਅਤੇ ਫਿਰ ਹੋਰ ਵੇਰਵੇ ਦੇਵਾਂਗੇ।"


ਇਹ ਵੀ ਪੜ੍ਹੋ: Breaking News: ਅੱਜ ਤੋਂ ਮੁੜ ਸ਼ੁਰੂ ਹੋਈ 108 ਐਂਬੂਲੈਂਸ ਸੇਵਾ, ਸਰਕਾਰ ਨਾਲ ਹੋਇਆ ਸਮਝੌਤਾ


(For more news apart from Indian wrestlers protest against Wrestling Federation of Indiam stay tuned to Zee PHH)