Inflation News: ਪੰਜਾਬ ਵਿੱਚ ਇੱਕ ਵਾਰ ਫਿਰ ਮਹਿੰਗਾਈ (Inflation) ਨੇ ਲੋਕਾਂ ਦੀ ਰਸੋਈ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ। ਵੱਧ ਰਹੀ ਮਹਿੰਗਾਈ ਦੇ ਕਾਰਨ ਲੋਕ ਰੋ ਰਹੇ ਹਨ ਅਤੇ ਉਹਨਾਂ ਨੂੰ ਕਈ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿੱਥੇ ਕੁਝ ਦਿਨ ਪਹਿਲਾਂ ਸਬਜ਼ੀਆਂ ਦੀਆਂ ਕੀਮਤਾਂ ਨੇ ਅੱਗ ਲੱਗਾ ਰੱਖੀ ਸੀ ਉੱਥੇ ਹੀ ਦਾਲਾਂ ਦੀਆਂ ਕੀਮਤਾਂ 'ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। 


COMMERCIAL BREAK
SCROLL TO CONTINUE READING

ਮਹਿੰਗਾਈ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈਂਦਾ ਹੈ ਭਾਵੇਂ ਅਰਹਰ ਦੀ ਦਾਲ ਹੋਵੇ ,ਉੜਦ ਦੀ ਦਾਲ ਜਾਂ ਮੂੰਗ ਦੀ ਦਾਲ ਹੋਵੇ ਸਭ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ।


ਕਿਸਾਨਾਂ ਦਾ ਤਾਂ ਆਪਣਾ ਮਾਲ ਵੇਚ ਕੇ ਘਰ ਚੱਲ ਜਾਂਦਾ ਹੈ ਪਰ ਕੁਝ ਵੱਡੇ ਵਪਾਰੀ ਉਸ ਮਾਲ ਨੂੰ ਇੱਕ-ਦੋ ਦਿਨਾਂ ਲਈ ਗਦਾਮ ਵਿੱਚ ਰੱਖ ਲੈਂਦੇ ਹਨ ਅਤੇ ਉਸ ਦਾ ਘਾਟਾ ਦੱਸ ਦਿੰਦੇ ਹਨ ਜਿਸ ਕਰਕੇ ਕੀਮਤਾਂ ਵਿੱਚ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਦਾ ਸਾਹਮਣਾ ਹੁਣ ਆਮ ਜਨਤਾ ਨੂੰ ਕਰਨਾ ਪੈ ਰਿਹਾ ਹੈ। ਆਮਦਨ ਦੇ ਸਾਧਨ ਨਹੀਂ ਵੱਧ ਰਹੇ ਪਰ ਮਹਿੰਗਾਈ (Inflation) ਲਗਾਤਾਰ ਵਧ ਰਹੀ ਹੈ। ਮਸਾਲੇ, ਦਾਲਾਂ ਅਤੇ ਸਬਜ਼ੀਆਂ ਦੀਆਂ ਕੀਮਤਾਂ (Inflation) ਵਧਣ ਕਾਰਨ ਰਸੋਈ ਦਾ ਖਰਚਾ ਲਗਾਤਾਰ ਵਧ ਰਿਹਾ ਹੈ।


 


ਇਹ ਵੀ ਪੜ੍ਹੋ: Indian Railway News: ਕੀ ਸਾਵਣ ਮਹੀਨੇ ਦੌਰਾਨ ਰੇਲਾਂ 'ਚ ਨਹੀਂ ਮਿਲੇਗਾ 'ਨਾਨ-ਵੈਜ'? IRCTC ਨੇ ਟਵੀਟ ਕਰਕੇ ਦਿੱਤਾ ਹੈਰਾਨੀ ਵਾਲਾ ਜਵਾਬ

ਦਾਲਾਂ ਦੀਆ ਵਧੀਆਂ ਕੀਮਤਾਂ (Dal Price News)
ਪਿਛਲੇ ਕੁਝ ਦਿਨਾਂ ਤੋਂ ਦਾਲਾਂ ਦੀਆ ਕੀਮਤਾਂ ਵੱਧ ਰਹੀਆਂ ਹਨ। ਦੱਸ ਦੇਈਏ ਕਿ ਅਰਹਰ ਦੀ ਦਾਲ ਦੀ ਕੀਮਤ 130 ਤੋਂ 140 ਰੁਪਏ ,ਉੜਦ ਦੀ ਦਾਲ ਦੀ ਕੀਮਤ 140 ਤੋਂ150 ਰੁਪਏ, ਮੂੰਗ ਦੀ ਦਾਲ ਦੀ ਕੀਮਤ 100 ਤੋਂ 120 ਰੁਪਏ ਤੱਕ ਹੋ ਗਈ ਹੈ। ਬਾਜ਼ਾਰ ਵਿੱਚ ਲਾਲ ਦਾਲ ਅਤੇ ਕਾਲੀ ਦਾਲ ਦੀ ਕੀਮਤ 80 ਤੋਂ 100 ਰੁਪਏ ਹੋ ਗਈ ਹੈ ਜੋ ਕਿ ਪਿਛਲੇ ਇੱਕ ਹਫਤੇ 'ਚ 5 ਤੋਂ 10 ਤੱਕ ਦੇ ਵਿਚਕਾਰ ਵਧੀ ਹੈ।


ਇਹ ਵੀ ਪੜ੍ਹੋ: Punjab News: ਸੁਖਜਿੰਦਰ ਰੰਧਾਵਾ ਦਾ CM ਭਗਵੰਤ ਮਾਨ ਨੂੰ ਚੈਲੰਜ, 'ਪਹਿਲਾਂ ਰਿਕਵਰੀ ਨੋਟਿਸ ਭੇਜਣ ਮੁੱਖ ਮੰਤਰੀ'

ਖਾਸ ਗੱਲ ਇਹ ਹੈ ਕਿ ਦਾਲਾਂ ਅਤੇ ਸਬਜ਼ੀਆਂ ਦਾ ਸਵਾਦ ਵਧਾਉਣ ਵਾਲਾ ਜੀਰਾ ਵੀ ਇਕ ਮਹੀਨੇ 'ਚ 200 ਰੁਪਏ ਕਿਲੋ ਮਹਿੰਗਾ ਹੋ ਗਿਆ ਹੈ। ਹੁਣ ਭੋਪਾਲ ਵਿੱਚ ਇੱਕ ਕਿਲੋ ਜੀਰੇ ਦੀ ਕੀਮਤ 800 ਰੁਪਏ ਹੋ ਗਈ ਹੈ। ਖਾਸ ਗੱਲ ਇਹ ਹੈ ਕਿ ਕੁਝ ਸਾਲ ਪਹਿਲਾਂ ਤੱਕ ਇਸ ਜੀਰੇ ਦੀ ਕੀਮਤ 180 ਤੋਂ 200 ਰੁਪਏ ਪ੍ਰਤੀ ਕਿਲੋ ਹੁੰਦੀ ਸੀ।