ਮੂਸੇਵਾਲਾ ਕਤਲਕਾਂਡ ‘ਚ ਵਿਦੇਸ਼ ਭੱਜੇ ਦੋਸ਼ੀਆਂ ਦੇ ਮੌਜੂਦਾ ਠਿਕਾਣਿਆ ਦੀ ਮਿਲੀ ਸੂਹ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਨਾਮਜ਼ਦ 2 ਦੋਸ਼ੀ ਸਚਿਨ ਥਾਪਨ ਤੇ ਅਨਮੋਲ ਬਿਸ਼ਨੋਈ ਜੋ ਕਿ ਫਰਜ਼ੀ ਪਾਸਪੋਰਟ ਜ਼ਰੀਏ ਵਿਦੇਸ਼ ਫਰਾਰ ਹੋ ਗਏ ਸਨ। ਵਿਦੇਸ਼ ਮੰਤਰਾਲੇ ਨੇ ਪੰਜਾਬ ਪੁਲਿਸ ਨੂੰ ਉਨ੍ਹਾਂ ਦੇ ਮੌਜੂਦਾ ਠਿਕਾਣਿਆ ਦੀ ਸੂਹ ਦਿੱਤੀ ਹੈ।
ਚੰਡੀਗੜ੍ਹ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਪੁਲਿਸ ਐਕਸ਼ਨ ਵਿੱਚ ਨਜ਼ਰ ਆ ਰਹੀ ਹੈ। ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਵੱਡੀ ਭੂਮਿਕਾ ਨਿਭਾਉਣ ਵਾਲੇ ਨਾਮਜ਼ਦ 2 ਦੋਸ਼ੀ ਸਚਿਨ ਥਾਪਨ ਤੇ ਅਨਮੋਲ ਬਿਸ਼ਨੋਈ ਜੋ ਕਿ ਵਿਦੇਸ਼ ਫਰਾਰ ਹੋ ਗਏ ਸਨ ਉਨ੍ਹਾਂ ਦੇ ਮੌਜੂਦਾ ਠਿਕਾਣਿਆ ਦੀ ਸੂਹ ਮਿਲੀ ਹੈ।
ਦੱਸਦੇਈਏ ਕਿ ਦੋਵੇਂ ਮੁਲਜ਼ਮ ਫਰਜ਼ੀ ਪਾਸਪੋਰਟ ਬਣਾ ਕੇ ਵਿਦੇਸ਼ ਫਰਾਰ ਹੋ ਗਏ ਸਨ। ਵਿਦੇਸ਼ ਮੰਤਰਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਿਆ ਕਿ ਸਚਿਨ ਥਾਪਨ ਅਜ਼ਰਬਾਈਜਾਨ ਤੇ ਅਨਮੋਲ ਬਿਸ਼ਨੋਈ ਕੀਨੀਆ ਵਿੱਚ ਮੌਜੂਦ ਹੈ। ਫਿਲਹਾਲ ਵਿਦੇਸ਼ ਮੰਤਰਾਲੇ ਵੱਲੋਂ ਪੰਜਾਬ ਪੁਲਿਸ ਤੋਂ ਸਿੱਧੂ ਮੂਸੇਵਾਲਾ ਦੇ ਕਤਲ ‘ਚ ਦੋਵਾਂ ਦੀ ਭੂਮਿਕਾ ਦੀ ਜਾਣਕਾਰੀ ਮੰਗੀ ਗਈ ਹੈ।