Nangal News (ਬਿਮਲ ਸ਼ਰਮਾ):  ਇਸ ਦੁਨੀਆ ਵਿੱਚ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਹਨ ਜੋ ਆਪਣੀ ਡਿਊਟੀ ਦੇ ਨਾਲ-ਨਾਲ ਵੱਖਰੇ ਤੌਰ ਤੇ ਸਮਾਜ ਸੇਵਾ ਨੂੰ ਤਰਜੀਹ ਦਿੰਦੇ ਹਨ। ਪੰਜਾਬ ਪੁਲਿਸ ਵਿੱਚ ਤਾਇਨਾਤ ਇੰਸਪੈਕਟਰ ਜੋ ਕਿ ਬੀਬੀਐਮਬੀ ਕੋਟਲਾ ਪਾਵਰ ਹਾਊਸ ਵਿੱਚ ਸੁਰੱਖਿਆ ਇੰਚਾਰਜ ਵਜੋਂ ਸੇਵਾਵਾਂ ਨਿਭਾਅ ਰਹੇ ਹਨ, ਉਨ੍ਹਾਂ ਵਿੱਚ ਵੀ ਅਜਿਹਾ ਹੀ ਜਜ਼ਬਾ ਪਾਇਆ ਜਾ ਰਿਹਾ ਹੈ।


COMMERCIAL BREAK
SCROLL TO CONTINUE READING

ਪਿਛਲੇ 15 ਸਾਲਾਂ ਤੋਂ ਆਸ-ਪਾਸ ਦੇ ਪਿੰਡਾਂ ਦੇ ਬੱਚਿਆਂ ਨੂੰ ਮੁਫ਼ਤ ਕੁਸ਼ਤੀ ਦੀ ਸਿਖਲਾਈ ਦੇ ਰਹੇ ਹਨ। ਬੱਚੇ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ 'ਤੇ 250 ਤੋਂ ਵੱਧ ਮੈਡਲ ਜਿੱਤ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਸਰੀਰ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਕੁਸ਼ਤੀ ਵਿੱਚ ਨਾਮ ਕਮਾਉਣਾ ਚਾਹੀਦਾ ਹੈ। ਨੇੜਲੇ ਪਿੰਡਾਂ ਦੇ ਕਰੀਬ 35 ਬੱਚੇ ਕੁਸ਼ਤੀ ਦੀ ਸਿਖਲਾਈ ਲੈ ਰਹੇ ਹਨ।


ਬੇਸ਼ੱਕ ਦੀਪਕ ਯਾਦਵ ਦਿੱਲੀ ਦਾ ਵਸਨੀਕ ਹੈ ਪਰ ਉਹ ਚਾਹੁੰਦਾ ਹੈ ਕਿ ਪੰਜਾਬ ਦੇ ਬੱਚੇ ਉਨ੍ਹਾਂ ਤੋਂ ਸਿੱਖ ਕੇ ਪੰਜਾਬ ਦਾ ਨਾਂ ਰੌਸ਼ਨ ਕਰਨ। ਉਨ੍ਹਾਂ ਨੇ ਦੱਸਿਆ ਕਿ ਜਿੱਥੇ ਉਨ੍ਹਾਂ ਨੂੰ ਆਪਣੇ ਵਿਭਾਗ ਤੋਂ ਸਹਿਯੋਗ ਮਿਲਦਾ ਹੈ, ਉੱਥੇ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਉਸ ਦੇ ਕੰਮ ਨੂੰ ਦੇਖਦੇ ਹੋਏ ਬੱਚਿਆਂ ਲਈ ਮੈਟ ਦਾ ਪ੍ਰਬੰਧ ਕਰੇ ਤਾਂ ਜੋ ਬੱਚੇ ਚੰਗਾ ਅਭਿਆਸ ਕਰ ਸਕਣ। ਦੀਪਕ ਯਾਦਵ ਨੇ ਦੱਸਿਆ ਕਿ ਉਨ੍ਹਾਂ ਨੇ 9 ਸਾਲ ਦੀ ਉਮਰ ਵਿੱਚ ਕੁਸ਼ਤੀ ਸ਼ੁਰੂ ਕੀਤੀ ਸੀ।



ਦਿੱਲੀ ਦੇ ਹਨੂੰਮਾਨ ਅਖਾੜੇ ਤੋਂ ਕੁਸ਼ਤੀ ਦੀ ਸ਼ੁਰੂਆਤ ਕੀਤੀ ਸੀ ਅਤੇ ਸਿਖਲਾਈ ਤੋਂ ਬਾਅਦ ਰਾਜ ਅਤੇ ਰਾਸ਼ਟਰੀ ਪੱਧਰ 'ਤੇ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤੇ। ਉਨ੍ਹਾਂ ਦੀ ਕੁਸ਼ਤੀ ਨੂੰ ਦੇਖ ਕੇ ਪਦਮਸ਼੍ਰੀ ਕਰਤਾਰ ਪਹਿਲਵਾਨ ਉਨ੍ਹਾਂ ਨੂੰ ਜਲੰਧਰ ਲੈ ਆਏ ਤੇ ਪੰਜਾਬ ਪੁਲਿਸ ਵਿੱਚ ਨੌਕਰੀ ਦਵਾ ਦਿੱਤੀ ਤੇ ਉਨ੍ਹਾਂ ਨੇ ਪੰਜਾਬ ਪੁਲਿਸ ਖੇਡਾਂ ਵਿੱਚ 17 ਤੋਂ ਵੱਧ ਗੋਲਡ ਜਿੱਤੇ। ਤਿੰਨ ਵਾਰ ਸਿਤਾਰੇ ਹਿੰਦ ਅਤੇ ਤਿੰਨ ਵਾਰ ਬਾਲ ਕੇਸਰੀ ਬਣੇ।


ਇਸ ਸਮੇਂ ਦੌਰਾਨ ਉਨ੍ਹਾਂ ਦੀ ਤਰੱਕੀ ਹੁੰਦੀ ਰਹੀ ਅਤੇ ਉਹ ਇੰਸਪੈਕਟਰ ਬਣ ਗਏ ਅਤੇ ਕੋਟਲਾ ਪਾਵਰ ਹਾਊਸ ਵਿਖੇ ਸੁਰੱਖਿਆ ਇੰਚਾਰਜ ਵਜੋਂ ਤਾਇਨਾਤ ਹੋ ਗਏ। ਉਨ੍ਹਾਂ ਨੂੰ ਕੁਸ਼ਤੀ ਦਾ ਬਹੁਤ ਸ਼ੌਂਕ ਹੈ ਤੇ ਆਸ-ਪਾਸ ਦੇ ਪਿੰਡਾਂ ਦੇ ਬੱਚਿਆਂ ਨੂੰ ਇਕੱਠਾ ਕਰਕੇ ਉਨ੍ਹਾਂ ਨੂੰ ਕੁਸ਼ਤੀ ਖੇਡਣ ਲਈ ਪ੍ਰੇਰਿਤ ਕੀਤਾ ਤੇ ਹੌਲੀ-ਹੌਲੀ ਲੋਕ ਆਪਣੇ ਬੱਚਿਆਂ ਨੂੰ ਉਨ੍ਹਾਂ ਕੋਲ ਭੇਜਣ ਲੱਗੇ ਅਤੇ ਉਨ੍ਹਾਂ ਨੂੰ ਅਭਿਆਸ ਕਰਵਾਉਣਾ ਸ਼ੁਰੂ ਕਰ ਦਿੱਤਾ।



ਬੱਚੇ ਉਸ ਤੋਂ ਸਿੱਖਣ ਲੱਗੇ ਅਤੇ ਮੁਕਾਬਲਿਆਂ ਵਿੱਚ ਜਾਣ ਲੱਗੇ। ਹੁਣ ਤੱਕ ਉਨ੍ਹਾਂ ਵੱਲੋਂ ਤਿਆਰ ਕੀਤੇ ਗਏ ਬੱਚੇ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ 'ਤੇ 250 ਤੋਂ ਵੱਧ ਮੈਡਲ ਜਿੱਤ ਚੁੱਕੇ ਹਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਵੱਲੋਂ ਸਿਖਾਏ ਹੋਏ ਬੱਚੇ ਉਨ੍ਹਾਂ ਤੋਂ ਵੀ ਅੱਗੇ ਵਧਣ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਉਨ੍ਹਾਂ ਨੂੰ ਕੁਸ਼ਤੀ ਲਈ ਮੈਟ ਮੁਹੱਈਆ ਕਰਵਾਉਣੇ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੇ ਬੱਚੇ ਚੰਗੀ ਤਰ੍ਹਾਂ ਕੁਸ਼ਤੀ ਕਰ ਕੇ ਪੰਜਾਬ ਦਾ ਨਾਂ ਰੌਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸ਼ੌਂਕ ਹੈ ਅਤੇ ਉਹ ਇਨ੍ਹਾਂ ਬੱਚਿਆਂ ਨੂੰ ਮੁਫ਼ਤ ਕੋਚਿੰਗ ਦੇਰਹੇ ਹਨ ਤੇ ਬੱਚੇ ਵੀ ਬੜੀ ਲਗਨ ਨਾਲ ਕੁਸ਼ਤੀ ਦੇ ਗੁਰ ਸਿਖ ਰਹੇ ਹਨ।