ਕਪਤਾਨ ਸ਼ਿਖਰ ਧਵਨ ਨੇ ਦੱਸਿਆ- `ਕੌਣ ਹੁੰਦਾ ਹੈ ਪੰਜਾਬੀ`
ਦੱਸ ਦੇਈਏ ਕਿ ਇੰਡੀਅਨ ਪ੍ਰੀਮੀਅਰ ਲੀਗ 2023 ਵਿੱਚ ਸ਼ਿਖਰ ਧਵਨ ਟੀਮ ਦੇ ਕਪਤਾਨ ਹੋਣਗੇ। ਇਸ ਸਾਲ ਪੰਜਾਬ ਕਿੰਗਜ਼ ਵੱਲੋਂ ਇੰਗਲੈਂਡ ਦੇ ਸੈਮ ਕੁਰਾਨ ਤੇ ਵੱਡਾ ਦਾਅ ਖੇਡਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ ਦੇ ਇਤਿਹਾਸ `ਚ ਸੈਮ ਕੁਰਾਨ ਸਭ ਤੋਂ ਮਹਿੰਗੇ ਖਰੀਦੇ ਗਏ ਖਿਡਾਰੀ ਹਨ।
IPL 2023, Shikhar Dhawan Viral Video: ਇੰਡੀਅਨ ਪ੍ਰੀਮੀਅਰ ਲੀਗ 2023 ਸ਼ੁਰੂ ਹੋਣ 'ਚ ਕੁਝ ਹੀ ਦਿਨ ਬਾਕੀ ਹਨ। ਆਈਪੀਐਲ ਦੇ ਇਸ ਸੀਜ਼ਨ ਵਿੱਚ ਪੰਜਾਬ ਕਿੰਗਜ਼ ਨੂੰ ਆਪਣੀ ਟੀਮ ਤੋਂ ਬਹੁਤ ਉਮੀਦਾਂ ਹੋਣਗੀਆਂ। ਪੰਜਾਬ ਕਿੰਗਜ਼ ਇੱਕ ਅਜਿਹੀ ਟੀਮ ਹੈ ਜੋ ਕਿ ਸੋਸ਼ਲ ਮੀਡਿਆ ਰਾਹੀਂ ਲੋਕਾਂ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਬਾਰੇ ਜਾਣੂੰ ਕਰਵਾਉਂਦੀ ਰਹਿੰਦੀ ਹੈ। ਇਸ ਦੌਰਾਨ ਪੰਜਾਬ ਕਿੰਗਜ਼ ਵੱਲੋਂ ਆਪਣੇ ਕਪਤਾਨ ਸਿਖਰ ਧਵਨ ਦੀ ਇੱਕ ਵੀਡੀਓ ਸਾਂਝੀ ਕੀਤੀ ਗਈ ਜਿਸ ਵਿੱਚ ਉਨ੍ਹਾਂ ਨੇ ਦੱਸਿਆ ਹੈ 'ਕੌਣ ਹੁੰਦਾ ਹੈ ਪੰਜਾਬੀ?'
ਉਨ੍ਹਾਂ ਨੇ ਕਿਹਾ, "ਜਿਹੜਾ ਦੇਸ਼ ਲਈ ਮਰ ਮਿਟੇ ਉਹ ਹੁੰਦਾ ਹੈ ਪੰਜਾਬੀ, ਜਿਹੜਾ ਦੂਜੇ ਦੀ ਸੇਵਾ 'ਚ ਜਿੰਦਗੀ ਵਾਰ ਦੇਵੇ ਉਹ ਹੁੰਦਾ ਹੈ ਪੰਜਾਬੀ, ਜਿਹੜਾ ਗੁਰੂ ਨੂੰ ਸਭ ਤੋਂ ਉੱਚਾ ਦਰਜਾ ਦੇਵੇ ਉਹ ਹੁੰਦਾ ਹੈ ਪੰਜਾਬੀ, ਜਿਹੜਾ ਵਿਦੇਸ਼ ਵਿੱਚ ਪੰਜਾਬ ਦੀ ਖੁਸ਼ਬੂ ਮਹਿਕਾਏ ਉਸ ਨੂੰ ਕਹਿੰਦੇ ਹਨ ਪੰਜਾਬੀ, ਜਿਹੜਾ ਦੂਜਿਆਂ ਦੀ ਤਕਲੀਫ਼ ਹੱਲ ਕਰੇ ਉਹ ਹੁੰਦਾ ਹੈ ਪੰਜਾਬੀ, ਪੰਜਾਬ ਦੀ ਸੋਚ ਅਤੇ ਪੰਜਾਬੀਆਂ ਦੀ ਹਿੰਮਤ ਦੇਖ ਕੇ ਮੈਦਾਨ ਵਿੱਚ ਉਤਰਨਗੇ ਸਾਡੇ ਸ਼ੇਰ, ਦਲੇਰੀ ਦਿਲੋਂ ਪਿਆਰ ਲੈ ਕੇ ਦਿਖਾਵਾਂਗੇ ਸਾਡਾ ਜਜ਼ਬਾ ਹੈ ਪੰਜਾਬੀ।"
IPL 2023, Shikhar Dhawan Viral Video:
ਜਿਵੇ ਹੀ ਇਹ ਵੀਡੀਓ ਸਸਾਹਮਣੇ ਆਈ ਤਾਂ ਹਰ ਪੰਜਾਬੀ ਨੂੰ ਪੰਜਾਬੀ ਹੋਣ 'ਤੇ ਹੋਰ ਮਾਣ ਹੋ ਰਿਹਾ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਕਿੰਗਜ਼ ਨੇ ਆਈਪੀਐਲ ਨਿਲਾਮੀ ਵਿੱਚ ਕਈ ਬਦਲਾਅ ਕੀਤੇ ਸਨ। IPL ਦਾ ਇਹ ਸੀਜ਼ਨ 31 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ।
ਦੱਸ ਦੇਈਏ ਕਿ ਇੰਡੀਅਨ ਪ੍ਰੀਮੀਅਰ ਲੀਗ 2023 ਵਿੱਚ ਸ਼ਿਖਰ ਧਵਨ ਟੀਮ ਦੇ ਕਪਤਾਨ ਹੋਣਗੇ। ਇਸ ਸਾਲ ਪੰਜਾਬ ਕਿੰਗਜ਼ ਵੱਲੋਂ ਇੰਗਲੈਂਡ ਦੇ ਸੈਮ ਕੁਰਾਨ ਤੇ ਵੱਡਾ ਦਾਅ ਖੇਡਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ ਦੇ ਇਤਿਹਾਸ 'ਚ ਸੈਮ ਕੁਰਾਨ ਸਭ ਤੋਂ ਮਹਿੰਗੇ ਖਰੀਦੇ ਗਏ ਖਿਡਾਰੀ ਹਨ।
ਇਹ ਵੀ ਪੜ੍ਹੋ: Indian Railways: ਰੇਲਵੇ ਨੇ ਲੋਕਾਂ ਨੂੰ ਦਿੱਤਾ ਵੱਡਾ ਤੋਹਫਾ! ਘਟਾਇਆ ਇਸ AC ਕਲਾਸ ਦਾ ਕਿਰਾਇਆ
ਹਾਲਾਂਕਿ ਪੰਜਾਬ ਕਿੰਗਜ਼ ਨੂੰ IPL 2023 ਤੋਂ ਪਹਿਲਾਂ ਇੱਕ ਵੱਡਾ ਝਟਕਾ ਲੱਗਾ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਪੰਜਾਬ ਕਿੰਗਜ਼ ਦੇ ਬੱਲੇਬਾਜ਼ ਜੌਨੀ ਬੇਅਰਸਟੋ ਨੂੰ NOC ਨਹੀਂ ਮਿਲੀ ਹੈ ਜਿਸ ਕਰਕੇ ਉਹ ਸ਼ਇਦ ਇਸ ਵਾਰ ਆਪਣਾ ਹੁਨਰ ਪੰਜਾਬ ਲਈ ਨਹੀਂ ਦਿਖਾ ਸਕਣਗੇ। ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਇੰਗਲੈਂਡ ਦੇ ਲਿਆਮ ਲਿਵਿੰਗਸਟਨਨ ਇਹ ਪੂਰਾ ਸੀਜਨ ਪੰਜਾਬ ਲਈ ਖੇਡਦੇ ਨਜ਼ਰ ਆਉਣਗੇ। ਆਈਪੀਐਲ 2023 ਵਿੱਚ, ਪੰਜਾਬ ਕਿੰਗਜ਼ 1 ਅਪ੍ਰੈਲ ਨੂੰ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਆਪਣਾ ਪਹਿਲਾ ਮੈਚ ਖੇਡੇਗੀ।