Is drinking tea in Evening bad? ਤੁਸੀਂ ਭਾਰਤ 'ਚ ਅਕਸਰ ਸੁਣਿਆ ਹੋਵੇਗਾ ਕਿ "ਚਾਹ ਨੂੰ ਕਦੇ ਕੋਈ ਨਾ ਨਹੀਂ ਕਰਦਾ" ਭਾਰਤ 'ਚ ਚਾਹ ਸਭ ਤੋਂ ਪਸੰਦੀਦਾ ਪੀਣ ਵਾਲੀ ਚੀਜ਼ ਹੈ। ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਤੋਂ ਚਾਹ ਪੀਤੇ ਬਿਨਾਂ ਰਿਹਾ ਨਹੀਂ ਜਾਂਦਾ। ਅਜਿਹੇ ਲੋਕਾਂ ਲਈ ਦਿਨ ਦੀ ਸ਼ੁਰੂਆਤ ਚਾਹ ਨਾਲ ਹੁੰਦੀ ਹੈ, ਅਤੇ ਦਿਨ ਦਾ ਅੰਤ ਵੀ ਚਾਹ ਨਾਲ ਹੁੰਦਾ ਹੈ। 


COMMERCIAL BREAK
SCROLL TO CONTINUE READING

ਇਸ ਵਿਚਕਾਰ ਜੇਕਰ ਕੋਈ ਮਹਿਮਾਨ ਆ ਜਾਂਦਾ ਹੈ ਤਾਂ ਚਾਹ ਬਣਦੀ ਹੈ, ਤੇ ਜੇਕਰ ਸ਼ਾਮ ਨੂੰ ਸਨੈਕਸ ਖਾਣੇ ਹੁੰਦੇ ਹਨ ਤਾਂ ਫਿਰ ਵੀ ਚਾਹ ਬਣ ਜਾਂਦੀ ਹੈ। ਕੁਝ ਲੋਕ ਤਾਂ ਚਾਹ ਦੇ ਇੰਨ੍ਹੇ ਸ਼ੌਕੀਨ ਹੁੰਦੇ ਹਨ, ਕਿ ਉਹ ਇੱਕ ਦਿਨ ‘ਚ ਕਈ ਵਾਰ ਚਾਹ ਪੀ ਲੈਂਦੇ ਹਨ। 


ਹਾਲਾਂਕਿ ਸਵੇਰੇ ਦੇ ਸਮੇਂ ਖਾਲੀ ਪੇਟ ਚਾਹ ਪੀਣਾ ਠੀਕ ਨਹੀਂ ਸਮਝਿਆ ਜਾਂਦਾ। ਇਸੇ ਤਰ੍ਹਾਂ ਸ਼ਾਮ ਨੂੰ ਚਾਹ ਪੀਣਾ ਵੀ ਚੰਗਾ ਨਹੀਂ ਮੰਨਿਆ ਜਾਂਦਾ। ਮਾਹਿਰਾਂ ਦਾ ਕਹਿਣਾ ਹੈ ਕਿ ਸੌਣ ਤੋਂ 10 ਘੰਟੇ ਪਹਿਲਾਂ ਕੈਫੀਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਸਿਹਤ ਲਈ ਚੰਗਾ ਹੁੰਦਾ ਹੈ। 


ਇਸਦੇ ਨਾਲ ਲੀਵਰ ਦਾ ਡੀਟੌਕਸੀਫਿਕੇਸ਼ਨ ਹੁੰਦਾ ਹੈ, ਕੋਲੇਸਟ੍ਰੋਲ ਘੱਟ ਰਹਿੰਦਾ ਹੈ ਤੇ ਪਾਚਨ ਕਿਰਿਆ ਵੀ ਚੰਗੀ ਰਹਿੰਦੀ ਹੈ। ਆਓ ਦੇਖਦੇ ਹਾਂ ਕਿ ਸ਼ਾਮ ਨੂੰ ਚਾਹ ਕੌਣ ਪੀ ਸਕਦਾ ਹੈ ਤੇ ਕੌਣ ਨਹੀਂ ਪੀ ਸਕਦਾ।


ਸ਼ਾਮ ਨੂੰ ਚਾਹ ਕੌਣ ਪੀ ਸਕਦਾ ਹੈ?


- ਜਿਹੜੇ ਲੋਕ ਰਾਤ ਦੀ ਸ਼ਿਫਟ ਵਿੱਚ ਕੰਮ ਕਰਦੇ ਹਨ
- ਜਿਨ੍ਹਾਂ ਨੂੰ ਐਸੀਡਿਟੀ ਜਾਂ ਗੈਸਟਿਕ ਦੀ ਸਮੱਸਿਆ ਨਹੀਂ ਹੈ
- ਜਿਨ੍ਹਾਂ ਦੀ ਪਾਚਨ ਸ਼ਕਤੀ ਠੀਕ ਹੈ
- ਜਿਹੜਾ ਚਾਹ ਦਾ ਆਦੀ ਨਹੀਂ ਹੈ (ਜੇ ਸ਼ਾਮ ਦੀ ਚਾਹ ਨਾ ਮਿਲੇ ਤਾਂ ਵੀ ਠੀਕ ਹੈ)
- ਜਿਸ ਨੂੰ ਨੀਂਦ ਦੀ ਸਮੱਸਿਆ ਨਹੀਂ ਹੈ
- ਜਿਹੜਾ ਰੋਜ਼ਾਨਾ ਸਮੇਂ ਸਿਰ ਖਾਣਾ ਖਾਂਦਾ ਹੈ
- ਜਿਹੜਾ ਚਾਹ ਦਾ ਅੱਧਾ ਜਾਂ 1 ਕੱਪ ਤੋਂ ਘੱਟ ਪੀਂਦਾ ਹੈ


ਸ਼ਾਮ ਨੂੰ ਚਾਹ ਕੌਣ ਨਹੀਂ ਪੀ ਸਕਦਾ ਹੈ?


- ਜਿਨ੍ਹਾਂ ਨੂੰ ਨੀਂਦ ਵਿੱਚ ਦਿੱਕਤ ਆਉਂਦੀ ਹੈ ਜਾਂ ਉਹ ਇਨਸੌਮਨੀਆ ਤੋਂ ਪੀੜਤ ਹਨ
- ਜਿਹੜੇ ਤਣਾਅਪੂਰਨ ਜੀਵਨ ਜੀਉਂਦੇ ਹਨ
- ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸੁੱਕੀ ਚਮੜੀ ਅਤੇ ਵਾਲ ਦੀਆਂ ਸਮੱਸਿਆਵਾਂ ਹਨ 
- ਜਿਹੜੇ ਭਾਰ ਘਟਾਉਣਾ ਚਾਹੁੰਦੇ ਹਨ
- ਅਨਿਯਮਿਤ ਖਾਣਾ ਖਾਣ ਵਾਲੇ ਲੋਕ
- ਜਿਹੜੇ ਹਾਰਮੋਨ ਸੰਬੰਧੀ ਸਮੱਸਿਆਵਾਂ ਤੋਂ ਪੀੜਤ ਹਨ
- ਜਿਨ੍ਹਾਂ ਨੂੰ ਕਬਜ਼/ਐਸੀਡਿਟੀ ਜਾਂ ਪੇਟ ਦੀ ਸਮੱਸਿਆ ਹੈ
- ਜਿਨ੍ਹਾਂ ਨੂੰ ਮੈਟਾਬੋਲਿਕ ਅਤੇ ਆਟੋ-ਇਮਿਊਨ ਦੀਆਂ ਬਿਮਾਰੀਆਂ ਹਨ
- ਜਿਨ੍ਹਾਂ ਦਾ ਭਾਰ ਘੱਟ ਹੈ
- ਜਿਹੜੇ ਸਿਹਤਮੰਦ ਚਮੜੀ, ਵਾਲ ਅਤੇ ਅੰਤੜੀਆਂ ਚਾਹੁੰਦੇ ਹਨ


ਇਹ ਵੀ ਪੜ੍ਹੋ: Terrorist attack: ਜੰਮੂ-ਕਸ਼ਮੀਰ ਦੇ ਰਾਜੌਰੀ 'ਚ ਵੱਡਾ ਅੱਤਵਾਦੀ ਹਮਲਾ, 3 ਦੀ ਮੌਤ, 7 ਜ਼ਖਮੀ


Is drinking tea in the Evening bad?


ਮਾਹਿਰਾਂ ਦਾ ਕਹਿਣਾ ਹੈ ਕਿ ਤੁਹਾਨੂੰ ਇੱਕ ਦਿਨ ‘ਚ ਸਿਰਫ਼ ਇੱਕ ਤੋਂ ਦੋ ਕੱਪ ਚਾਹ ਪੀਣੀ ਚਾਹੀਦੀ ਹੈ ਅਤੇ ਜੇਕਰ ਤੁਸੀਂ ਇਸ ਤੋਂ ਜ਼ਿਆਦਾ ਚਾਹ ਪੀਂਦੇ ਹੋ ਤਾਂ ਤੁਹਾਨੂੰ ਨੁਕਸਾਨ ਹੋ ਸਕਦਾ ਹੈ। ਵੱਧ ਚਾਹ ਪੀਣ ਨਾਲ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ ਅਤੇ ਚਾਹ ‘ਚ ਮੌਜੂਦ ਤੱਤ ਸਰੀਰ ‘ਚ ਆਇਰਨ ਨੂੰ ਘੱਟ ਕਰ ਸਕਦੇ ਹਨ। ਅਤੇ ਮਾਹਿਰਾਂ ਦਾ ਕਹਿਣਾ ਹੈ ਕਿ ਸ਼ਾਮ ਦੀ ਚਾਹ ਨੂੰ ਛੱਡਣਾ ਚਾਹੀਦਾ ਹੈ। 


ਇਹ ਵੀ ਪੜ੍ਹੋ: Gippy Grewal birthday: ਗਿੱਪੀ ਗਰੇਵਾਲ ਨੂੰ ਆਪਣੀ ਪਤਨੀ ਰਵਨੀਤ ਤੋਂ ਮਿਲੀ ਖ਼ਾਸ ਵਧਾਈ