Faridkot News: ਪੰਜਾਬ ਵਿੱਚ ਪਾਣੀਆਂ ਦੇ ਮਸਲੇ `ਤੇ ਲੱਗ ਸਕਦੈ ਇੱਕ ਹੋਰ ਪੱਕਾ ਮੋਰਚਾ!
Faridkot News: ਕਈ ਥਾਵਾਂ ਤੇ ਨਹਿਰਾਂ ਪੱਕੀਆਂ ਹੋ ਚੁੱਕੀਆਂ ਹਨ ਪਰ ਫਰੀਦਕੋਟ ਦੇ ਵਿੱਚ ਸੰਘਰਸ਼ ਤੇ ਚੱਲਦਿਆਂ ਨਹਿਰਾਂ ਪੱਕੀਆਂ ਨਹੀਂ ਕੀਤੀਆਂ ਸੀ। ਸਰਕਾਰ ਮੁੜ ਇਹਨਾਂ ਪ੍ਰੋਜੈਕਟ ਨੂੰ ਮੁੜ ਤੋਂ ਸ਼ੁਰੂ ਕਰਨ ਜਾ ਰਹੀ ਹੈ।
Faridkot News(ਨਰੇਸ਼ ਸੇਠੀ): ਹਰੀਕੇ ਪੱਤਣ ਤੋਂ ਨਿਕਲਦੀਆਂ ਦੋਵੇਂ ਨਹਿਰਾਂ ਰਾਜਿਸਥਾਨ ਅਤੇ ਸਰਹੰਦ ਨਹਿਰ ਨੂੰ ਪੱਕਿਆਂ ਕਰਨ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਤਾਂ ਲਗਾਤਾਰ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਵਿਰੋਧ ਹੋਇਆ ਜੋ ਹਾਲੇ ਤੱਕ ਵੀ ਜਾਰੀ ਹੈ ਹਾਲਾਂਕਿ ਕਈ ਥਾਵਾਂ ਤੇ ਨਹਿਰਾਂ ਪੱਕੀਆਂ ਹੋ ਚੁੱਕੀਆਂ ਹਨ ਪਰ ਫਰੀਦਕੋਟ ਦੇ ਵਿੱਚ ਸੰਘਰਸ਼ ਤੇ ਚੱਲਦਿਆਂ ਨਹਿਰਾਂ ਪੱਕੀਆਂ ਨਹੀਂ ਕੀਤੀਆਂ ਸੀ ਪਰ ਮੁੜ ਫਿਰ ਹੁਣ ਸਰਕਾਰ ਇਹਨਾਂ ਨੂੰ ਨਵੇਂ ਪ੍ਰੋਜੈਕਟ ਪੱਕੀਆਂ ਕਰਨ ਜਾ ਰਹੀਆਂ ਹਨ। ਜਿਸ ਦਾ ਜਲ ਜੀਵਨ ਬਚਾਓ ਮੋਰਚਾ ਵੱਲੋਂ ਲਗਾਤਾਰ ਵਿਰੋਧ ਕਰ ਕੀਤਾ ਜਾ ਰਿਹਾ ਹੈ। ਮੋਰਚ ਵੱਲੋਂ ਅੱਜ ਹੰਗਾਮੀ ਮੀਟਿੰਗ ਕੀਤੀ ਗਈ। ਜਿਸ ਵਿੱਚ ਫੈਸਲਾ ਲਿਆ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਨੇ ਇਹ ਪ੍ਰੋਜੈਕਟ ਨਾ ਬਦਲਿਆ ਤਾਂ ਪੱਕਾ ਮੋਰਚਾ ਵੀ ਲਾਇਆ ਜਾ ਸਕਦਾ ਹੈ। ਅੱਜ ਦੀ ਇਸ ਮੀਟਿੰਗ ਦੇ ਵਿੱਚ ਫ਼ਰੀਦਕੋਟ ਦੀਆਂ ਸਾਰੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।
ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਸੰਸਥਾ ਦੇ ਮੈਂਬਰ ਸ਼ੰਕਰ ਸ਼ਰਮਾ ਅਤੇ ਨਰਿੰਦਰ ਪਾਲ ਨਿੰਦਾ ਨੇ ਕਿਹਾ ਕਿ ਨਹਿਰਾਂ ਪੱਕੀਆਂ ਕਰਨ ਨੂੰ ਲੈ ਕੇ ਉਹਨਾਂ ਵੱਲੋਂ ਸੰਘਰਸ਼ ਸ਼ੁਰੂ ਕੀਤਾ ਗਿਆ ਸੀ। ਜੋ ਕਿ ਲਗਾਤਾਰ ਜਾਰੀ ਹੈ ਸਰਕਾਰ ਨੂੰ ਕਾਫੀ ਮੰਗ ਪੱਤਰ ਵੀ ਦਿੱਤੇ ਗਏ ਨੇ ਪਰ ਸਰਕਾਰ ਨਵੇਂ ਪ੍ਰੋਜੈਕਟ ਤਹਿਤ ਇਹਨਾਂ ਨੂੰ ਪੱਕੇ ਕਰਨ ਜਾ ਰਹੀ ਹੈ। ਜਿਸ ਦਾ ਵਿਰੋਧ ਕਰ ਰਹੇ ਨੇ ਉਹਨਾਂ ਕਿਹਾ ਕਿਸੇ ਵੀ ਹਾਲਤ ਵਿੱਚ ਕੰਕਰੀਟ ਨਾਲ ਪੱਕੀਆਂ ਨਹੀਂ ਹੋਣ ਦਿੱਤਾ ਜਾਵੇਗਾ। ਜੇਕਰ ਕੰਕਰੀਟ ਪੈਂਦਾ ਹੈ ਤਾਂ ਇਸ ਨਾਲ ਪਾਣੀ ਦਾ ਲੈਵਲ ਨੀਵਾਂ ਜਾਵੇਗਾ। ਅਤੇ ਕੰਢੇ ਤੇ ਲੱਗੇ ਦਰਖਤਾਂ ਦੀ ਕਟਾਈ ਹੋਵੇਗੀ ਨਾਲ ਦੀ ਨਾਲ ਪੰਛੀਆਂ ਦਾ ਵੀ ਘਰ ਤਬਾਹ ਹੋਣਗੇ ਜਿਸ ਦਾ ਕਿ ਉਹ ਵਿਰੋਧ ਕਰਦੇ ਰਹਿਣਗੇ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਇਹਨਾਂ ਪੱਕੀਆਂ ਕਰਨ ਦਾ ਫੈਸਲਾ ਨਾ ਵਾਪਸ ਲਿਆ ਅਤੇ ਜਿਵੇਂ ਫਰੀਦਕੋਟ ਦੇ ਲੋਕ ਪੱਕੀਆਂ ਚਾਹੁੰਦੇ ਹਨ ਉਸ ਤਰ੍ਹਾਂ ਨਾ ਕੀਤੀਆਂ ਤਾਂ ਇਸ ਦਿਨਾਂ ਦੇ ਵਿੱਚ ਪੱਕਾ ਮੋਰਚਾ ਵੀ ਸ਼ੁਰੂ ਕੀਤਾ ਜਾ ਸਕਦਾ ਹੈ।