MLA Goldy Kamboj Accident:  ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ ਦੀ ਕਾਰ ਬਠਿੰਡਾ ਥਰਮਲ ਨੇੜੇ ਹਾਦਸਾਗ੍ਰਸਤ ਹੋ ਗਈ। ਤੇਜ਼ ਰਫਤਾਰ ਇਨੋਵਾ ਕਾਰ ਸੰਤੁਲਨ ਤੋਂ ਬਾਹਰ ਹੋ ਗਈ ਅਤੇ ਵਿਧਾਇਕ ਦੀ ਕਾਰ ਨਾਲ ਟਕਰਾ ਗਈ, ਜਿਸ ਕਾਰਨ ਹਾਦਸਾ ਵਾਪਰ ਗਿਆ। ਕਿਸੇ ਨੂੰ ਵੀ ਗੰਭੀਰ ਸੱਟ ਨਹੀਂ ਲੱਗੀ। ਇਸ ਹਾਦਸੇ ਦੌਰਾਨ ਤਿੰਨ ਵਾਹਨ ਆਪਸ ਵਿੱਚ ਟਕਰਾ ਗਏ।


COMMERCIAL BREAK
SCROLL TO CONTINUE READING

ਜਲਾਲਾਬਾਦ ਤੋਂ 'ਆਪ' ਵਿਧਾਇਕ ਜਗਦੀਪ ਸਿੰਘ ਕੰਬੋਜ ਐਤਵਾਰ ਨੂੰ ਮਲੋਟ 'ਚ ਆਯੋਜਿਤ ਕਿਸਾਨ ਮੇਲੇ 'ਚ ਸ਼ਾਮਲ ਹੋਣ ਜਾ ਰਹੇ ਸਨ। ਜਦੋਂ ਉਹ ਬਠਿੰਡਾ ਤੋਂ ਮਲੋਟ ਰੋਡ ’ਤੇ ਪੁੱਜੇ ਤਾਂ ਪਿੱਛੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੇ ਇੱਕ ਰਾਜਸਥਾਨ ਨੰਬਰ ਦੀ ਗੱਡੀ ਨੇ ਵਿਧਾਇਕ ਦੀ ਕਾਰ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ।


ਇਨੋਵਾ ਕਾਰ ਨੇ ਵਿਧਾਇਕ ਦੀ ਕਾਰ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਜਿਸ ਕਾਰਨ ਵਿਧਾਇਕ ਦੀ ਕਾਰ ਸਾਹਮਣੇ ਤੋਂ ਆ ਰਹੀ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਦੀ ਪਾਇਲਟ ਕਾਰ ਨਾਲ ਟਕਰਾ ਗਈ ਅਤੇ ਵਿਧਾਇਕ ਅਤੇ ਪਾਇਲਟ ਕਾਰ ਤੋਂ ਇਲਾਵਾ ਤੀਜੀ ਇਨੋਵਾ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ।


ਇਹ ਵੀ ਪੜ੍ਹੋ : Muktsar Murder News: ਕਲਯੁੱਗੀ ਪੁੱਤਰ 25 ਲੱਖ ਰੁਪਏ ਜੂਏ 'ਚ ਹਾਰਿਆ; ਪਿਤਾ ਨੂੰ ਕਤਲ ਕਰਕੇ ਲੁੱਟ ਦਾ ਡਰਾਮਾ ਰਚਿਆ


ਹਾਲਾਂਕਿ ਇਸ ਹਾਦਸੇ 'ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਵਿਧਾਇਕ ਗੋਲਡੀ ਨੇ ਦੱਸਿਆ ਕਿ ਹਾਦਸੇ ਦਾ ਮੁੱਖ ਕਾਰਨ ਪਿੱਛੇ ਤੋਂ ਤੇਜ਼ ਰਫ਼ਤਾਰ 'ਤੇ ਆ ਰਹੀ ਇਨੋਵਾ ਗੱਡੀ ਸੀ, ਜਦੋਂ ਇਸ ਨੇ ਉਨ੍ਹਾਂ ਦੇ ਵਾਹਨ ਨੂੰ ਓਵਰਟੇਕ ਕਰਕੇ ਮੋੜਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਇਹ ਉਨ੍ਹਾਂ ਦੇ ਵਾਹਨ ਨੂੰ ਟੱਕਰ ਮਾਰ ਕੇ ਸੜਕ ਦੇ ਡਿਵਾਈਡਰ 'ਤੇ ਸਟਰੀਟ ਲਾਈਟ ਦੇ ਖੰਭੇ ਨਾਲ ਜਾ ਟਕਰਾਈ। ਦੂਜੇ ਪਾਸੇ ਹਾਦਸੇ ਦੀ ਸੂਚਨਾ ਮਿਲਦੇ ਹੀ ਬਠਿੰਡਾ ਪੁਲਸ ਰੋਡ ਸੇਫਟੀ ਫੋਰਸ ਤੋਂ ਇਲਾਵਾ ਮੌਕੇ 'ਤੇ ਪਹੁੰਚ ਗਈ ਅਤੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ।


ਇਹ ਵੀ ਪੜ੍ਹੋ : Sri Guru Nanak Dev Ji: ਸ੍ਰੀ ਗੁਰੂ ਨਾਨਕ ਦੇਵ ਜੀ ਤੇ ਬੀਬੀ ਸੁਲਖਣੀ ਜੀ ਦੇ ਵਿਆਹ ਪੁਰਬ 'ਤੇ ਵਿਸ਼ੇਸ਼ - ਜਾਣੋ ਗੁਰੂ ਘਰ ਦਾ ਇਤਿਹਾਸ