Jalalabad News: ਜਲਾਲਾਬਾਦ ਵਿੱਚ ਹਵਾ 'ਚ ਉੱਡਦੇ ਹੋਏ ਸੱਪ ਦੀ ਤਸਵੀਰਾਂ ਸਹਾਮਣੇ ਆਈਆਂ ਹਨ। ਇਹ ਵੀਡੀਓ ਪਿੰਡ ਬੱਗੇ ਮੋੜ ਨੇੜੇ ਇਕ ਹੇਅਰ ਸੈਲੂਨ ਦੇ ਬਾਹਰ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ ਦੇ ਸਹਾਮਣੇ ਆਉਣ ਤੋਂ ਬਾਅਦ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ।


COMMERCIAL BREAK
SCROLL TO CONTINUE READING

ਸੀਸੀਟੀਵੀ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਦੋ ਨੌਜਵਾਨ ਦੁਕਾਨ ਬਾਹਰ ਰੱਖੇ ਬੈਂਚ ਉੱਤੇ ਬੈਠੇ ਹੋਏ ਸਨ। ਅਚਾਨਕ ਸੱਜੇ ਪਾਸੇ ਤੋਂ ਹਵਾ ਵਿੱਚ ਉੱਡਦਾ ਹੋਇਆ ਇੱਕ ਸੱਪ ਉਨ੍ਹਾਂ ਦੇ ਉਪਰੋਂ ਦੀ ਲੰਘਦਾ ਹੈ। ਕੁੱਝ ਸਕਿੰਟ ਨੌਜਵਾਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਹੋਇਆ। ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਹ ਸੱਪ ਹੈ ਤਾਂ ਉਹ ਕਾਫੀ ਜ਼ਿਆਦਾ ਡਰ ਗਏ ਅਤੇ ਇੱਧਰ ਉਧਰ ਭੱਜਣ ਲੱਗੇ।


ਜਾਣਕਾਰੀ ਦਿੰਦਿਆਂ ਪਿੰਡ ਬੱਗੇ ਕੇ ਮੋੜ ਨੇੜੇ ਬ੍ਰੋਸ ਹੇਅਰ ਸੈਲੂਨ ਦੇ ਸੰਚਾਲਕ ਚਰਨਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਵੀਡੀਓ 1 ਜੂਨ ਰਾਤ ਕਰੀਬ 8.15 ਵਜੇ ਦੀ ਹੈ। ਚੋਣਾਂ ਕਾਰਨ ਉਸ ਦਿਨ ਸੈਲੂਨ 'ਚ ਜ਼ਿਆਦਾ ਕੰਮ ਨਹੀਂ ਸੀ ਅਤੇ ਉਹ ਦੁਕਾਨ 'ਤੇ ਕੰਮ ਕਰਨ ਵਾਲੇ ਲੜਕੇ ਦੇ ਨਾਲ ਸੈਲੂਨ 'ਦੇ ਬਾਹਰ ਬੈਠੇ ਹੋਏ ਸਨ। ਉਸੇ ਵੇਲੇ ਹੀ ਇੱਕ ਉੱਡਦਾ ਸੱਪ ਸਾਡੇ ਉਪਰੋਂ ਦੀ ਲੱਗ ਗਿਆ। ਜਦੋਂ ਅਸੀਂ ਦੇਖਣਾ ਚਾਹਿਆ ਤਾਂ ਉੱਡਦਾ ਸੱਪ ਉਨ੍ਹਾਂ ਦੇ ਪਿੱਛੇ ਆ ਗਿਆ। 


ਇਹ ਵੀ ਪੜ੍ਹੋ: Amrinder Gill New Songs: अमरिंदर गिल के नए गाने हर तरफ कर रहे ट्रेंड, जीता लोगों का दिल


ਚਰਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਸੈਲੂਨ ਦੇ ਸ਼ੀਸ਼ੇ ਦਾ ਗੇਟ ਬੰਦ ਕਰਕੇ ਅਤੇ ਦੁਕਾਨ ਨੂੰ ਤਾਲਾ ਲਗਾ ਕੇ ਆਪਣੀ ਜਾਨ ਬਚਾਈ। ਹਾਲਾਂਕਿ ਸੱਪ ਕਿੱਥੋਂ ਆਇਆ ਸੀ ਜਾਂ ਕਿਵੇਂ ਆਇਆ ਸੀ, ਇਸ ਦਾ ਕੋਈ ਪਤਾ ਨਹੀਂ ਲੱਗ ਸਕਿਆ ਅਤੇ ਕਿਸੇ ਤਰ੍ਹਾਂ ਉਨ੍ਹਾਂ ਨੇ ਕੱਪੜੇ ਅਤੇ ਹੈਲਮੇਟ ਪਾ ਕੇ ਆਪਣੀ ਜਾਨ ਬਚਾਈ ਅਤੇ ਸਾਰੇ ਨੌਜਵਾਨ ਬਿਨਾਂ ਕੋਈ ਰੌਲਾ ਪਾਏ ਮੋਟਰਸਾਈਕਲ 'ਤੇ ਘਰੋਂ ਭੱਜ ਗਏ। ਹਾਲਾਂਕਿ, ਇੱਕ ਦਿਨ ਬਾਅਦ ਜਦੋਂ ਉਸ ਨੇ ਆ ਕੇ ਆਪਣੀ ਦੁਕਾਨ ਖੋਲ੍ਹੀ ਅਤੇ ਕੈਮਰੇ ਦੀ ਜਾਂਚ ਕੀਤੀ ਤਾਂ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ। 


ਇਹ ਵੀ ਪੜ੍ਹੋ: Amul Price Hike: ਵੇਰਕਾ ਤੋਂ ਬਾਅਦ ਅਮੂਲ ਦੁੱਧ ਵੀ ਹੋਇਆ ਮਹਿੰਗਾ, ਆਮ ਆਦਮੀ ਤੇ ਮਹਿੰਗਾਈ ਦੀ ਮਾਰ