Jalandhar Accident News: ਜਲੰਧਰ `ਚ ਬੇਕਾਬੂ ਟਰੱਕ ਨੇ ਮਚਾਈ ਤਬਾਹੀ, ਕਈ ਵਾਹਨਾਂ ਨੂੰ ਮਾਰੀ ਟੱਕਰ, ਲੋਕ ਜ਼ਖ਼ਮੀ
Jalandhar Accident News: ਜਦੋਂ ਲੋਕਾਂ ਨੇ ਬੇਕਾਬੂ ਹੋਏ ਟਰੱਕ ਨੂੰ ਆਪਣੇ ਵੱਲ ਆਉਂਦਾ ਦੇਖਿਆ ਤਾਂ ਉਹ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜੇ। ਹਾਲਾਂਕਿ, ਕੁਝ ਲੋਕ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ `ਚ ਭਰਤੀ ਕਰਵਾਇਆ ਗਿਆ ਹੈ।
Jalandhar Accident News: ਪੰਜਾਬ ਵਿੱਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਇਸ ਵਿਚਾਲੇ ਤਾਜਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਸ਼ਨੀਵਾਰ ਦੇਰ ਸ਼ਾਮ ਜਲੰਧਰ ਦੇ ਲੰਮਾ ਪਿੰਡ ਚੌਕ 'ਤੇ ਇੱਕ ਬੇਕਾਬੂ ਟਰੱਕ ਨੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇੱਕ ਦੁਕਾਨ ਨਾਲ ਟਕਰਾ ਕੇ ਟਰੱਕ ਰੁਕ ਗਿਆ। ਇਸ ਹਾਦਸੇ ਵਿੱਚ ਲੋਕ ਵਾਲ-ਵਾਲ ਬਚ ਗਿਆ।
ਜਦੋਂ ਲੋਕਾਂ ਨੇ ਬੇਕਾਬੂ ਹੋਏ ਟਰੱਕ ਨੂੰ ਆਪਣੇ ਵੱਲ ਆਉਂਦਾ ਦੇਖਿਆ ਤਾਂ ਉਹ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜੇ। ਹਾਲਾਂਕਿ, ਕੁਝ ਲੋਕ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: Lawrence Bishnoi News: ਗੈਂਗਸਟਰ ਲਾਰੇਂਸ ਬਿਸ਼ਨੋਈ ਨਾਲ ਮੋਨੂੰ ਮਾਨੇਸਰ ਦੀ ਗੱਲਬਾਤ ਦਾ ਵੀਡੀਓ ਆਇਆ ਸਾਹਮਣੇ, ਹੋਏ ਵੱਡੇ ਖੁਲਾਸੇ!
ਦੱਸ ਦਈਏਕਿ ਇੱਕ ਟਰੱਕ ਡਰਾਈਵਰ ਵੱਲੋਂ ਇੱਕੋ ਸਮੇਂ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਟਰੱਕ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਅਤੇ 60-70 ਦੀ ਰਫ਼ਤਾਰ ਨਾਲ ਆ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਟਰੱਕ ਹੁਸ਼ਿਆਰਪੁਰ ਰੋਡ ਤੋਂ ਆ ਰਿਹਾ ਸੀ। ਪਹਿਲਾਂ ਉਸਨੇ ਛੋਟੇ ਹਾਥੀ ਨੂੰ ਟੱਕਰ ਮਾਰੀ ਜਿਸ ਵਿੱਚ ਲਗਭਗ 25 ਯਾਤਰੀ ਸਨ। ਇਸ ਤੋਂ ਬਾਅਦ ਉਹ ਜਾ ਕੇ ਲੰਮਾ ਪਿੰਡ ਵੱਲ ਜਾ ਰਹੇ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ, ਜਿਸ ਨਾਲ ਸੈਂਕੜੇ ਵਾਹਨਾਂ ਨੂੰ ਕੁਚਲ ਦਿੱਤਾ।
ਇਸ ਦੌਰਾਨ ਡਰਾਈਵਰ ਬੇਹੋਸ਼ੀ ਦੀ ਹਾਲਤ 'ਚ ਹੇਠਾਂ ਡਿੱਗ ਗਿਆ। ਜਾਣਕਾਰੀ ਅਨੁਸਾਰ ਟਰੱਕ ਸੀਮਿੰਟ ਨਾਲ ਭਰਿਆ ਹੋਇਆ ਸੀ। ਜ਼ਖਮੀ ਲੋਕਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਲੋਕਾਂ ਨੇ ਦੱਸਿਆ ਕਿ ਟਰੱਕ ਦੇ ਡਰਾਈਵਰ ਨੂੰ ਹੋਸ਼ ਨਹੀਂ ਸੀ। ਟਰੱਕ ਦਾ ਡਰਾਈਵਰ ਕਿਸੇ ਨਸ਼ੇ 'ਚ ਸੀ, ਜਿਸ ਕਾਰਨ ਟਰੱਕ ਉਸ ਦੇ ਕਾਬੂ ਤੋਂ ਬਾਹਰ ਹੋ ਗਿਆ ਅਤੇ ਵਾਹਨਾਂ ਨੂੰ ਕੁਚਲ ਦਿੱਤਾ। ਲੋਕਾਂ ਨੇ ਦੱਸਿਆ ਕਿ ਜਦੋਂ ਟਰੱਕ ਨੇ ਆਟੋ ਅਤੇ ਮੋਟਰਸਾਈਕਲ ਨੂੰ ਕੁਚਲ ਦਿੱਤਾ ਤਾਂ ਉਹ ਚੌਕਸ ਹੋ ਗਏ ਅਤੇ ਪਿੱਛੇ-ਪਿੱਛੇ ਭੱਜ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਕਰ ਰਹੀ ਹੈ।