Jalandhar News:  ਜਲੰਧਰ ਵਿੱਚ ਸ਼ਨਿੱਚਰਵਾਰ ਨੂੰ ਬਰਫ਼ ਫੈਕਟਰੀ ਵਿੱਚ ਅਮੋਨੀਆ ਗੈਸ ਲੀਕ ਹੋਣ ਉਤੇ ਇੱਕ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਦੇਰ ਰਾਤ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ। ਐਫਆਈਆਰ ਵਿੱਚ ਫੈਕਟਰੀ ਮਾਲਕ ਨਿਨੀ ਕੁਮਾਰ ਜੈਨ ਵਾਸੀ ਮੁਹੱਲਾ ਨੰਬਰ-32 ਜਲੰਧਰ ਕੈਂਟ ਸਮੇਤ ਨਗਰ ਨਿਗਮ ਅਧਿਕਾਰੀ, ਪੰਜਾਬ ਫੈਕਟਰੀ ਵਿਭਾਗ ਦੇ ਅਧਿਕਾਰੀ, ਪੰਜਾਬ ਇੰਡਸਟ੍ਰੀ ਵਿਭਾਗ ਦੇ ਅਧਿਕਾਰੀ, ਪਾਵਰਕਾਮ (ਬਿਜਲੀ) ਅਤੇ ਪ੍ਰਦੂਸ਼ਣ ਵਿਭਾਗ ਦੇ ਅਧਿਕਾਰੀਆਂ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ।


COMMERCIAL BREAK
SCROLL TO CONTINUE READING

ਹਾਲਾਂਕਿ ਕਿਸੇ ਵੀ ਅਧਿਕਾਰੀ ਦਾ ਨਾਮ ਕੇਸ ਵਿੱਚ ਫਿਲਹਾਲ ਨਹੀਂ ਜੋੜਿਆ ਗਿਆ ਹੈ। ਜਾਂਚ ਤੋਂ ਬਾਅਦ ਉਨ੍ਹਾਂ ਦੇ ਨਾਮ ਜੋੜੇ ਜਾਣਗੇ ਜੋ ਅਧਿਕਾਰੀ ਘਟਨਾ ਦੇ ਸਮੇਂ ਡਿਊਟੀ ਉਤੇ ਸੀ। ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਜੈਨ ਆਈਸ ਫੈਕਟਰੀ ਵਿੱਚ ਉਕਤ ਗੈਸ ਲੀਕ ਹੋਈ ਸੀ।


ਇਸ ਵਿੱਚ ਸ਼ੀਤਲ ਸਿੰਘ ਵਾਸੀ ਉਪਕਾਰ ਨਗਰ ਮੁਹੱਲਾ (ਕਿਸ਼ਨਪੁਰਾ) ਦੀ ਮੌਤ ਹੋ ਗਈ ਸੀ। ਕੇਸ ਵਿੱਚ ਫੈਕਟਰੀ ਮਾਲਕ ਉਕਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਲਈ ਨਾਮਜ਼ਦ ਕੀਤਾ ਗਿਆ ਹੈ। ਕਿਉਂਕਿ ਉਨ੍ਹਾਂ ਨੇ ਉਕਤ ਵਿਭਾਗਾਂ ਵੱਲੋਂ ਫੈਕਟਰੀ ਨੂੰ ਮਨਜ਼ੂਰੀ ਦਿੱਤੀ ਗਈ ਸੀ। ਕੇਸ ਵਿੱਚ ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।


ਪਹਿਲਾ ਪੁਲਿਸ ਪ੍ਰਸ਼ਾਸਨ ਨੇ ਚਿਤਾਵਨੀ ਦਿੱਤੀ ਕਿ ਇਲਾਕੇ ਵਿੱਚ ਜ਼ਹਿਰੀਲੀ ਗੈਸ ਦਾ ਪ੍ਰਭਾਵ ਹੈ ਅਤੇ ਨਾਲ ਹੀ ਉਥੇ ਦਾ ਪਾਣੀ ਵੀ ਜ਼ਹਿਰੀਲਾ ਹੋ ਚੁੱਕਾ ਹੈ। ਇਸ ਦੇ ਬਾਵਜੂਦ ਨਗਰ ਨਿਗਮ ਦੀ ਗੱਡੀ ਉਸੇ ਦੂਸ਼ਿਤ ਪਾਣੀ ਨੂੰ ਸੜਕਾਂ ਉਤੇ ਵਹਾਉਂਦੇ ਹੋਏ ਚਲੀ ਗਈ। ਜੇਕਰ ਇਸ ਪਾਣੀ ਨੂੰ ਕੋਈ ਜਾਨਵਰ ਪੀ ਲੈਂਦਾ ਹੈ ਤਾਂ ਉਸ ਦੀ ਜਾਨ ਵੀ ਜਾ ਸਕਦੀ ਹੈ। ਜਾਂ ਉਹ ਗੰਭੀਰ ਰੂਪ ਨਾਲ ਬਿਮਾਰ ਹੋ ਸਕਦਾ ਹੈ।


1 ਵਿਅਕਤੀ ਦੀ ਮੌਤ, 3 ਬੇਹੋਸ਼ ਹੋ ਗਏ
ਦੱਸ ਦੇਈਏ ਕਿ ਜੈਨ ਆਈਸ ਫੈਕਟਰੀ ਅੰਦਰ ਗੈਸ ਲੀਕ ਹੋਣ ਕਾਰਨ ਸ਼ੀਤਲ ਸਿੰਘ ਦੀ ਦਮ ਘੁੱਟਣ ਨਾਲ ਮੌਤ ਹੋ ਗਈ ਸੀ ਅਤੇ ਇੱਕ ਔਰਤ ਸਮੇਤ ਤਿੰਨ ਲੋਕ ਬੇਹੋਸ਼ ਹੋ ਗਏ ਸਨ। ਘਟਨਾ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਕਰੀਬ 2 ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਕਿਸੇ ਤਰ੍ਹਾਂ ਗੈਸ ਲੀਕੇਜ ਨੂੰ ਰੋਕਿਆ ਅਤੇ ਰਾਤ ਕਰੀਬ 11 ਵਜੇ ਗੈਸ ਨੂੰ ਰੋਕਿਆ ਗਿਆ।


ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਸਨਸਨੀ ਦਾ ਮਾਹੌਲ ਬਣ ਗਿਆ। ਘਟਨਾ ਸ਼ਨਿੱਚਵਾਰ ਦੁਪਹਿਰ 2 ਵਜੇ ਦੀ ਹੈ। ਸ਼ੀਤਲ ਨੇ 3 ਮਹੀਨੇ ਪਹਿਲਾਂ ਹੀ ਉਕਤ ਫੈਕਟਰੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ। ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਲੀਕੇਜ ਪਾਈਪ ਫਟਣ ਕਾਰਨ ਹੋਇਆ ਸੀ। ਪੁਲਿਸ ਕਮਿਸ਼ਨਰ ਨੇ ਮੌਕੇ ਦੀ ਜਾਂਚ ਕਰਨ ਤੋਂ ਬਾਅਦ ਤੁਰੰਤ ਮਾਮਲੇ ਦੀ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਸਨ।


ਇਹ ਵੀ ਪੜ੍ਹੋ : Rahul Gandhi on Sikh: ਅਮਰੀਕਾ 'ਚ ਸਿੱਖਾਂ 'ਤੇ ਦਿੱਤੇ ਬਿਆਨ 'ਤੇ ਰਾਹੁਲ ਗਾਂਧੀ ਨੇ ਤੋੜੀ ਚੁੱਪੀ, ਕਿਹਾ- 'ਬੀਜੇਪੀ ਝੂਠ ਫੈਲਾ ਰਹੀ ਹੈ'