Jalandhar Car Fire News: ਪੰਜਾਬ ਦੇ ਜਲੰਧਰ 'ਚ ਕਾਰ ਬਾਜ਼ਾਰ 'ਚ ਖੜ੍ਹੀਆਂ ਲਗਜ਼ਰੀ ਕਾਰਾਂ ਨੂੰ ਅੱਗ ਲੱਗਣ ਦੀ ਖ਼ਬਰ ਸਾਹਮਣੇ ਹੈ। ਦੱਸ ਦਈਏ ਕਿ 3 ਔਡੀਜ਼, ਇੱਕ BMW ਅਤੇ ਇੱਕ ਇੰਡੀਕਾ ਕਾਰ ਸੜ ਕੇ ਸੁਆਹ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।


COMMERCIAL BREAK
SCROLL TO CONTINUE READING

ਇਹ ਘਟਨਾ ਸ਼ੁੱਕਰਵਾਰ ਸਵੇਰੇ 7 ਵਜੇ ਦੀ ਹੈ। ਅੱਗ ਲੱਗਣ ਸਮੇਂ ਮੌਕੇ 'ਤੇ 20 ਗੱਡੀਆਂ ਖੜ੍ਹੀਆਂ ਸਨ। ਕਿਹਾ ਜਾ ਰਿਹਾ ਹੈ ਕਿ ਜੇਕਰ ਸਮੇਂ ਸਿਰ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਕਾਰ ਬਾਜ਼ਾਰ ਦੇ ਮਾਲਕ ਅਨੁਸਾਰ 5 ਗੱਡੀਆਂ ਸੜ ਜਾਣ ਕਾਰਨ ਉਸ ਦਾ ਕਰੀਬ 50 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।


ਇਹ ਵੀ ਪੜ੍ਹੋ: Jalandhar ASI Video: ਤੜਕੇ ਪੁਲਿਸ ਮੁਲਾਜ਼ਮ ਨੂੰ ਤੇਜ਼ ਰਫ਼ਤਾਰ ਗੱਡੀ ਨੇ ਕੁਚਲਿਆ, ਵੇਖੋ CCTV

ਅੱਗ ਸਭ ਤੋਂ ਪਹਿਲਾਂ ਔਡੀ ਕਾਰ ਤੋਂ ਲੱਗੀ। ਇਸ ਤੋਂ ਬਾਅਦ ਨੇੜੇ ਖੜ੍ਹੇ ਹੋਰ ਵਾਹਨ ਵੀ ਇਸ ਦੀ ਲਪੇਟ ਵਿਚ ਆ ਗਏ। ਅੱਗ ਲੱਗਣ ਕਾਰਨ ਇੱਕ ਬੀਐਮਡਬਲਯੂ, ਤਿੰਨ ਔਡੀਜ਼ ਅਤੇ ਇੱਕ ਇੰਡੀਕਾ ਕਾਰ ਸੜ ਕੇ ਸੁਆਹ ਹੋ ਗਈ। ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਲੋਕਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ।


ਰਿਪੋਰਟ ਦੇ ਅਨੁਸਾਰ ਘਟਨਾ ਕਾਰਨ 50 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ ਅਤੇ ਖੜ੍ਹੀਆਂ ਲਗਜ਼ਰੀ ਕਾਰਾਂ ਸੜ ਕੇ ਸੁਆਹ ਹੋ ਗਈਆਂ ਹਨ।


ਇਹ ਵੀ ਪੜ੍ਹੋ:  Tarntaran Car Accident: ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਧਾਰਮਿਕ ਸਥਾਨਾਂ ਤੋਂ ਪਰਤ ਰਹੇ 5 ਸ਼ਰਧਾਲੂਆਂ ਦੀ ਹੋਈ ਮੌਤ