Jalandhar News: ਡੀਐਸਪੀ ਦੇ ਲੜਕੇ ਦੀ ਲਾਸ਼ ਬਰਾਮਦ; ਪੁਲਿਸ ਵੱਖ-ਵੱਖ ਐਂਗਲਾਂ ਤੋਂ ਕਰ ਰਹੀ ਜਾਂਚ
Jalandhar News: ਜਲੰਧਰ ਵਿੱਚ ਬਸ਼ੀਰਪੁਰ ਰੇਲਵੇ ਕਰਾਸਿੰਗ ਨੇੜੇ ਰੇਲਗੱਡੀ ਦੀ ਲਪੇਟ ਵਿੱਚ ਆਉਣ ਨਾਲ ਦਿਹਾਤੀ ਪੁਲਿਸ ਵਿੱਚ ਤਾਇਨਾਤ ਦੇ ਪੁੱਤਰ ਦੀ ਮੌਤ ਹੋ ਗਈ ਹੈ।
Jalandhar News: ਜਲੰਧਰ ਵਿੱਚ ਬਸ਼ੀਰਪੁਰ ਰੇਲਵੇ ਕਰਾਸਿੰਗ ਨੇੜੇ ਰੇਲਗੱਡੀ ਦੀ ਲਪੇਟ ਵਿੱਚ ਆਉਣ ਨਾਲ ਦਿਹਾਤੀ ਪੁਲਿਸ ਵਿੱਚ ਤਾਇਨਾਤ ਡੀਐਸਪੀ ਸੁਖਜੀਤ ਸਿੰਘ ਦੇ 28 ਸਾਲਾ ਪੁੱਤਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 28 ਸਾਲਾ ਅਜੇ ਪਾਲ ਸਿੰਘ ਉਰਫ ਲਾਲੀ ਵਜੋਂ ਹੋਈ ਹੈ।
ਲਾਲੀ ਦਾ ਅੱਜ ਸਿਵਲ ਹਸਪਤਾਲ ਜਲੰਧਰ ਵਿੱਚ ਪੋਸਟਮਾਰਟਮ ਕੀਤਾ ਜਾਵੇਗਾ। ਪੁਲਿਸ ਨੇ ਸੋਮਵਾਰ ਰਾਤ ਨੂੰ ਹੀ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਸੀ। ਪੁਲਿਸ ਨੂੰ ਲਾਲੀ ਦੀ ਜੇਬ 'ਚੋਂ ਪਰਚੀ ਮਿਲੀ ਸੀ। ਜਿਸ ’ਤੇ ਡੀਐਸਪੀ ਸੁਖਜੀਤ ਸਿੰਘ ਦਾ ਫੋਨ ਨੰਬਰ ਲਿਖਿਆ ਹੋਇਆ ਸੀ।
ਪਹਿਲਾਂ ਤਾਂ ਪੁਲਿਸ ਨੂੰ ਲੱਗਿਆ ਕਿ ਲਾਸ਼ ਅਣਪਛਾਤੀ ਹੈ ਪਰ ਪੁਲਿਸ ਦੀ ਚਿੰਤਾ ਵੱਧ ਗਈ ਕਿਉਂਕਿ ਉਕਤ ਨੰਬਰ ਡੀ.ਐਸ.ਪੀ ਦਾ ਸੀ। ਜਦੋਂ ਤੁਰੰਤ ਡੀਐਸਪੀ ਸੁਖਜੀਤ ਨੂੰ ਉਨ੍ਹਾਂ ਦੇ ਨੰਬਰ ਉਤੇ ਫੋਨ ਕੀਤਾ ਗਿਆ ਤਾਂ ਪਤਾ ਲੱਗਾ ਕਿ ਲਾਸ਼ ਡੀਐਸਪੀ ਦੇ ਲੜਕੇ ਦੀ ਹੈ।
ਲਾਲੀ ਦੀ ਜੇਬ 'ਚੋਂ ਪਰਚੀ ਮਿਲਣ ਕਾਰਨ ਮਾਮਲੇ ਦੀ ਖੁਦਕੁਸ਼ੀ ਦੇ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ। ਏਐਸਆਈ ਹੀਰਾ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਮੌਕੇ ਤੋਂ ਕੋਈ ਵੀ ਸ਼ੱਕੀ ਵਾਹਨ ਨਹੀਂ ਮਿਲਿਆ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਪੈਦਲ ਹੀ ਮੌਕੇ 'ਤੇ ਪਹੁੰਚਿਆ ਸੀ।
ਲਾਲੀ ਦਾ ਅੱਜ ਪੋਸਟਮਾਰਟਮ ਕਰਵਾਇਆ ਜਾਵੇਗਾ। ਪੋਸਟਮਾਰਟਮ ਦੀ ਰਿਪੋਰਟ ਆਉਣ 'ਤੇ ਹੀ ਸਪੱਸ਼ਟ ਹੋ ਜਾਵੇਗਾ ਕਿ ਅਸਲ ਮਾਮਲਾ ਕੀ ਹੈ। ਇਸ ਦੌਰਾਨ ਲਾਲੀ ਦੀ ਮੌਤ ਨਾਲ ਡੀਐਸਪੀ ਸੁਖਜੀਤ ਸਿੰਘ ਅਤੇ ਉਸ ਦਾ ਪਰਿਵਾਰ ਸਦਮੇ ਵਿੱਚ ਹੈ।
ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਜਾਣਕਾਰੀ ਮੁਤਾਬਕ ਇਹ ਹਾਦਸਾ ਸੋਮਵਾਰ ਦੇਰ ਸ਼ਾਮ ਵਾਪਰਿਆ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਹੀਰਾ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਉਹ ਜਾਂਚ ਲਈ ਮੌਕੇ 'ਤੇ ਪਹੁੰਚੇ। ਦਾਦਰ ਐਕਸਪ੍ਰੈਸ ਦੀ ਲਪੇਟ 'ਚ ਆਉਣ ਨਾਲ ਲਾਲੀ ਦੀ ਮੌਤ ਹੋ ਗਈ। ਜੀਆਰਪੀ ਥਾਣੇ ਦੀ ਪੁਲਿਸ ਨੇ ਡੀਐਸਪੀ ਦੇ ਪਿਤਾ ਦੇ ਬਿਆਨ ਦਰਜ ਕਰ ਲਏ ਹਨ।
ਇਹ ਵੀ ਪੜ੍ਹੋ : Chandigarh Election Result 2024: ਲੋਕ ਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਲਈ ਮਨੀਸ਼ ਤਿਵਾਰੀ ਨੇ ਚੰਡੀਗੜ੍ਹ ਵਾਸੀਆਂ ਦਾ ਕੀਤਾ ਧੰਨਵਾਦ