Jalandhar News: ਜਲੰਧਰ ਦੇ ਭੋਗਪੁਰ ਇਲਾਕੇ 'ਚ AGTF ਅਤੇ ਗੈਂਗਸਟਰ ਵਿਚਾਲੇ ਮੁਕਾਬਲਾ ਹੋਇਆ ਹੈ। ਜਾਣਕਾਰੀ ਅਨੁਸਾਰ ਦਿਹਾਤੀ ਪੁਲੀਸ ਅਤੇ AGTF ਦੀ ਟੀਮ ਨੇ ਗੋਲੀਬਾਰੀ ਤੋਂ ਬਾਅਦ ਗੈਂਗਸਟਰ ਰੋਹਿਤ ਰਾਣਾ ਉਰਫ ਮੱਖਣ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੈਂਗਸਟਰ ਕੋਲੋਂ ਦੋ ਪਿਸਤੌਲਾਂ ਵੀ ਬਰਾਮਦ ਹੋਈਆਂ ਹਨ। 


COMMERCIAL BREAK
SCROLL TO CONTINUE READING

ਜਾਣਕਾਰੀ ਅਨੁਸਾਰ ਰੋਹਿਤ ਕੁਮਾਰ ਉਰਫ ਮੱਖਣ ਪੁੱਤਰ ਬੋਧ ਰਾਜ ਥਾਣਾ ਕੋਟਲੀ ਰਿਆਨ ਪੀਐਸਪੁਰਾ ਜ਼ਿਲ੍ਹਾ ਜੰਮੂ ਕਈ ਦਿਨਾਂ ਤੋਂ ਪਿੰਡ ਮੁਕੰਦਪੁਰ ਵਿੱਚ ਜਸਵੀਰ ਸਿੰਘ ਦੇ ਘਰ ਰਹਿ ਰਿਹਾ ਸੀ । ਜਸਬੀਰ ਸਿੰਘ ਦੀ ਰੀੜ੍ਹ ਦੀ ਹੱਡੀ ਵਿੱਚ ਨੁਕਸਾਨ ਪਿਆ ਹੋਣ ਕਰਕੇ ਮੰਜੇ 'ਤੇ ਹੀ‌ ਪਿਆ ਰਹਿੰਦਾ ਹੈ ਅਤੇ ਉਸ ਦੀ ਪਤਨੀ ਸੁਰਜੀਤ ਕੌਰ ਵੀ ਕਾਫੀ ਸਮੇਂ ਤੋਂ ਪਾਗਲ ਹੈ। ਇਹਨਾਂ ਦੀ ਇੱਕ ਲੜਕੀ ਇੰਗਲੈਂਡ ਵਿਆਹੀ ਹੋਈ ਹੈ ਅਤੇ ਲੜਕਾ ਰੋਮਾਨੀਆ ਰਹਿ ਰਿਹਾ ਹੈ।


ਏਜੀਟੀਐਫ਼ ਦੇ ਐੱਸਐੱਸਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਜਦੋਂ ਪੁਲਿਸ ਅਧਿਕਾਰੀਆਂ ਨੂੰ ਜਾਣਕਾਰੀ ਪ੍ਰਾਪਤ ਹੋਈ ਤਾਂ ਵੱਡੀ ਗਿਣਤੀ ਵਿੱਚ ਪੁਲਿਸ ਨੇ ਪਿੰਡ ਮੁਮੰਦਪੁਰ ਪਹੁੰਚ ਕੇ ਉਸ ਘਰ ਨੂੰ ਘੇਰ ਲਿਆ ਜਿੱਥੇ ਰੋਹਿਤ ਕੁਮਾਰ ਪਿਛਲੇ ਦਸ ਦਿਨਾਂ ਤੋਂ ਰਹਿ ਰਿਹਾ ਸੀ । ਪੁਲਿਸ ਨੂੰ ਦੇਖ ਕੇ ਉਸ ਨੇ ਆਪਣੇ ਦੋ ਪਿਸਤੌਲਾਂ ਨਾਲ ਪੁਲਿਸ 'ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਪਰ ਪੁਲਿਸ ਵੱਲੋਂ ਜਵਾਬੀ ਕਾਰਵਾਈ 'ਚ ਗੈਂਗਸਟਰ ਜ਼ਖ਼ਮੀ ਹੋ ਗਿਆ ਅਤੇ ਪੁਲਿਸ ਮੁਲਾਜ਼ਮਾਂ ਨੇ ਉਸਨੂੰ ਕਾਬੂ ਕਰ ਲਿਆ ਅਤੇ ਇਲਾਜ ਲਈ ਹਸਪਤਾਲ ਲੈ ਗਏ।


ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ


ਏਜੀਟੀਐੱਫ ਦੇ ਐੱਸਐੱਸਪੀ ਮੁਖਵਿੰਦਰ ਸਿੰਘ ਭੁੱਲਰ ਅਤੇ ਐੱਸਐੱਸਪੀ ਜਲੰਧਰ ਦਿਹਾਤੀ ਡਾਕਟਰ ਅੰਕੁਰ ਗੁਪਤਾ ਨੇ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਰੋਹਿਤ ਕੁਮਾਰ ਉਰਫ ਮੱਖਣ ਬਹੁੱਤ ਖਤਰਨਾਕ ਗੈਂਗਸਟਰ ਹੈ ਜਿਸ ਵਿਰੁੱਧ ਦੋ ਮੁਕੱਦਮੇ ਜੰਮੂ ਕਸ਼ਮੀਰ ਵਿਚ ਅਤੇ ਦੋ ਮੁਕਦਮੇ ਪੰਜਾਬ ਵਿੱਚ ਦਰਜ ਹਨ। ਉਹ ਸੋਨੂੰ ਖਤਰੀ ਗਰੁੱਪ ਨਾਲ ਸਬੰਧ ਰੱਖਦਾ ਹੈ। ਉਹਨਾਂ ਦੱਸਿਆ ਕਿ ਬਾਕੀ ਸਭ ਤਫਤੀਸ਼ ਤੋਂ ਬਾਅਦ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ ਡੀਐੱਸਪੀ ਸੁਮਿਤ ਸੂਦ ਅਤੇ ਥਾਣਾ ਭੋਗਪੁਰ ਦੇ ਮੁੱਖੀ ਇੰਸਪੈਕਟਰ ਜਤਿੰਦਰ ਸਿੰਘ ਵੀ ਭਾਰੀ ਪੁਲਿਸ ਮੁਲਾਜ਼ਮਾਂ ਨਾਲ ਮੌਕੇ 'ਤੇ ਪਹੁੰਚ ਗਏ।


 


ਇਹ ਵੀ ਪੜ੍ਹੋ: Lok Sabha Election: ਅੱਜ ਥੰਮ ਜਾਵੇਗਾ ਸੱਤਵੇਂ ਪੜਾਅ ਦੀਆਂ 57 ਲੋਕ ਸਭਾ ਸੀਟਾਂ 'ਤੇ ਚੋਣ ਪ੍ਰਚਾਰ, 1 ਜੂਨ ਨੂੰ ਵੋਟਿੰਗ