Jalandhar News: ਪੰਜਾਬ ਦੀ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸਾਈਬਰ ਕਰਾਈਮ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਕਮਿਸ਼ਨਰੇਟ ਪੁਲਿਸ ਨੇ 5 ਰਾਜਾਂ ਦੇ ਕਰੀਬ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜੋ ਭੋਲੇ ਭਾਲੇ ਲੋਕਾਂ ਨੂੰ ਫੋਨ ਕਰਕੇ ਸਾਈਬਰ ਅਪਰਾਧਾਂ ਵਿੱਚ ਫਸਾਉਂਦਾ ਸੀ। ਇਸ ਬਹੁ-ਰਾਜੀ ਗਿਰੋਹ ਵੱਲੋਂ 61 ਸਾਈਬਰ ਧੋਖਾਧੜੀ ਕੀਤੀ ਗਈ ਸੀ। ਮੁਲਜ਼ਮਾਂ ਦਾ ਇਹ ਨੈੱਟਵਰਕ 6 ਸੂਬਿਆਂ ਵਿੱਚ ਫੈਲਿਆ ਹੋਇਆ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਦਰਜਨਾਂ ਏਟੀਐਮ ਗੱਡੀਆਂ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ।


COMMERCIAL BREAK
SCROLL TO CONTINUE READING

19 ਬੈਂਕ ਖਾਤਿਆਂ ਦੇ ਵੇਰਵੇ ਵੀ ਮਿਲੇ, ਜਾਂਚ ਜਾਰੀ
ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੇ ਮੁਲਜ਼ਮਾਂ ਕੋਲੋਂ 19 ਬੈਂਕ ਖਾਤੇ ਜ਼ਬਤ ਕੀਤੇ ਹਨ ਜਿਸ ਦੀ ਡਿਟੇਲਿੰਗ ਕੀਤੀ ਜਾ ਰਹੀ ਹੈ। ਕਿਉਂਕਿ ਧੋਖਾਧੜੀ ਤੋਂ ਬਾਅਦ ਉਕਤ ਮੁਲਜ਼ਮਾਂ ਵੱਲੋਂ ਉਕਤ ਪੈਸੇ ਇਨ੍ਹਾਂ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਏ ਜਾ ਰਹੇ ਸਨ। ਇਨ੍ਹਾਂ ਖਾਤਿਆਂ 'ਚ ਪਿਛਲੇ 61 ਫਰਾਡਾਂ ਦਾ ਪੈਸਾ ਵੀ ਜਮ੍ਹਾ ਸੀ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਜਲੰਧਰ ਸਿਟੀ ਪੁਲਿਸ ਮੁਲਜ਼ਮਾਂ ਤੋਂ ਉਨ੍ਹਾਂ ਦੇ ਹੋਰ ਸਾਥੀਆਂ ਬਾਰੇ ਪੁੱਛਗਿੱਛ ਕਰ ਰਹੀ ਹੈ।


ਇਹ ਵੀ ਪੜ੍ਹੋ: Gurdaspur News: ਮੈਂ ਸ਼ੈਤਾਨ ਨੂੰ ਬਾਹਰ ਕੱਢ ਦਿਆਂਗਾ… ਪੁਜਾਰੀ ਨੇ ਬੇਰਹਿਮੀ ਨਾਲ ਕੁੱਟਿਆ, 3 ਬੱਚਿਆਂ ਦੇ ਪਿਤਾ ਦੀ ਗਈ ਜਾਨ! 


ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦਾ ਟਵੀਟ


ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ  ਇੱਕ ਵੱਡੀ ਸਫਲਤਾ ਵਿੱਚ, ਜਲੰਧਰ ਕਮਿਸ਼ਨਰੇਟ ਪੁਲਿਸ ਨੇ ਮਲਟੀ-ਸਟੇਟ ਬੈਂਕ ਚੈੱਕ ਫਰਾਡ ਸਿੰਡੀਕੇਟ ਨੂੰ ਖਤਮ ਕਰਦੇ ਹੋਏ 3 ਰਾਜਾਂ ਦੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਘੁਟਾਲੇ 6 ਰਾਜਾਂ ਵਿੱਚ ਫੈਲੇ: #ਪੰਜਾਬ, #ਹਰਿਆਣਾ, #ਹਿਮਾਚਲ ਪ੍ਰਦੇਸ਼, #ਉੱਤਰ ਪ੍ਰਦੇਸ਼, #ਪੱਛਮੀ ਬੰਗਾਲ ਅਤੇ #ਕਰਨਾਟਕ61 ਘੁਟਾਲਿਆਂ ਦੀ ਪਛਾਣ ਕੀਤੀ ਗਈ, 19 ਖਾਤੇ ਜ਼ਬਤ ਕੀਤੇ ਗਏ, ਅਤੇ ਅਪਰਾਧਕ ਵਸਤੂਆਂ ਬਰਾਮਦ ਕੀਤੀਆਂ ਗਈਆਂ। @PunjabPoliceInd  ਮਾਨਯੋਗ ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਸਾਈਬਰ ਅਪਰਾਧਾਂ ਨੂੰ ਰੋਕਣ ਅਤੇ ਨਾਗਰਿਕਾਂ ਦੇ ਵਿੱਤ ਦੀ ਸੁਰੱਖਿਆ ਲਈ ਵਚਨਬੱਧ ਹੈ।